ਪ੍ਰੀਤ ਨਗਰ ਦੀਆਂ ਪ੍ਰੀਤਾਂ

ss1

ਪ੍ਰੀਤ ਨਗਰ ਦੀਆਂ ਪ੍ਰੀਤਾਂ

ਆਧੁਨਿਕ ਵਾਰਤਕ ਦੇ ਪਿਤਾਮਾ ਗੁਰਬਖ਼ਸ਼ ਸਿਘ ਪ੍ਰੀਤਲੜੀ ਦੇ ਵਸਾਏ ਪ੍ਰੀਤ ਨਗਰ ਵਿੱਚ “ਗੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ” ਵੱਲੋਂ ਹਰ ਮਹੀਨੇ ਕਰਵਾੀਆਂ ਜਾਂਦੀਆਂ ਸਭਿਆਚਾਰਕ ਗਤੀਵਿਧੀਆਂ ਵਿੱਚ ਪਿੱਛਲੇ ਦਿਨੀਂ ਦੀਵਾਲ਼ੀ ਮੌਕੇ ਕਰਵਾਏ ਗਏ ਸਮਾਗਮ ਦਾ ਹਿੱਸਾ ਦੋ “ਨਾਟਕ ਚੀਫ਼ ਦੀ ਦਾਅਵਤ” ਅਤੇ “ਬੁੱਢੀ ਚਾਚੀ” ਬਣੇ।ਭੀਸ਼ਮ ਸਾਹਨੀ ਦੀ ਕਹਾਣੀ ‘ਤੇ ਅਧਾਰਿਤ ਨਾਟਕ ਚੀਫ਼ ਦੀ ਦਾਅਵਤ ਜਿੱਥੇ ਹਾਲਾਤ ਬਦਲਣ ਨਾਲ ਬੱਚਿਆਂ ਦੀ ਮਾਤਾ-ਪਿਤਾ ਪ੍ਰਤੀ ਬਦਲੀ ਮਾਨਸਿਕਤਾ ਦੀ ਤਸਵੀਰ ਪੇਸ਼ ਕਰਦਾ ਹੈ ਉੱਥੇ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ “ਬੁੱਢੀ ਕਾਕੀ” ਦਾ ਨਾਟਕੀ ਰੂਪਾਂਤਰਣ ਜ਼ਿੰਦਗ਼ੀ ਦੇ ਵਿਭਿੰਨ ਪੜਾਵਾਂ ਦੀ ਹਕੀਕਤ ਦੇ ਰੂ-ਬ-ਰੂ ਕਰਵਾਉਂਦਾ ਹੈ।ਬਲਜੀਤ ਬੱਲੀ ਦੁਆਰਾ ਨਿਰਦੇਸ਼ਤ ਇਨ੍ਹਾਂ ਦੋਵਾਂ ਨਾਟਕਾਂ ਦਾ ਕੇਂਦਰਬਿੰਦੂ ਰਮਨਦੀਪ ਕੌਰ ਬੋਪਾਰਏ ਬਣੀ ਰਹੀ ਅਤੇ ਅਮਨਦੀਪ,ਸੁਖਵਿੰਦਰ ਕੌਰ,ਅਮਨਦੀਪ ਕੌਰ,ਲਕਸ਼ਮੀ,ਹਰਨੇਕ ਆਦਿ ਕਲਾਕਾਰਾਂ ਨੇ ਸਹਿਯੋਗੀ ਅਤੇ ਗੌਣ ਪਾਤਰਾਂ ਦੇ ਰੋਲ ਬਾਖ਼ੂਬੀ ਨਿਭਾਏ।ਲੰਮੇ ਸਮੇਂ ਤੋਂ ਫਾਉਂਡੇਸ਼ਨ ਦੀ ਵਾਗਡੋਰ ਸੰਭਾਲ ਰਹੇ ਹਿਰਦੇਪਾਲ ਜੀ ਨੇ ਦਿਲਖਿਚਵੀਂਆਂ ਪੇਸ਼ਕਾਰੀਆਂ ਲਈ ਪ੍ਰਸੰਸਾ ਭਰੇ ਸ਼ਬਦਾਂ ਨਾਲ ਸਮੁੱਚੀ ਟੀਮ ਨੂੰ ਵਧਾਈ ਤੇ ਵਿਦਾਈ ਦਿੱਤੀ।

ਕੁਲਵਿੰਦਰ ਚਾਨੀ

Share Button

Leave a Reply

Your email address will not be published. Required fields are marked *