ਪ੍ਰਿੰਸੀਪਲ ਦਲਜੀਤ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਭਗਤਾ ਭਾਈ ਵਿਖੇ ਰੋਸ ਰੈਲੀ

ss1

ਪ੍ਰਿੰਸੀਪਲ ਦਲਜੀਤ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਭਗਤਾ ਭਾਈ ਵਿਖੇ ਰੋਸ ਰੈਲੀ

9-14ਭਗਤਾ ਭਾਈਕਾ, 8 ਜੂਨ (ਸਵਰਨ ਸਿੰਘ ਭਗਤਾ)-ਪ੍ਰਿੰਸੀਪਲ ਦਲਜੀਤ ਸਿੰਘ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੀ ਅਨਿਆ ਵਿਰੋਧੀ ਐਕਸ਼ਨ ਕਮੇਟੀ ਭਗਤਾ ਭਾਈ ਵੱਲੋਂ ਭੂਤਾਂ ਵਾਲਾ ਖੂਹ ਭਗਤਾ ਭਾਈ ਵਿਖੇ ਪੰਜਾਬ ਸਰਕਾਰ ਖਿਲਾਫ ਰੈਲੀ ਅਤੇ ਨਾਟਕ ਮੇਲਾ ਕਰਵਾਇਆ ਗਿਆ।ਇਸ ਮੌਕੇ ਇਕੱਤਰ ਲੋਕਾਂ ਨੇ ਸਰਕਾਰ ਖਿਲਾਫ ਨਾਹਰੇਬਾਜ਼ੀ ਕਰਦਿਆਂ ਪ੍ਰਿੰਸੀਪਲ ਸਿੱਧੂ ਖਿਲਾਫ ਧਾਰਾ 420 ਅਧੀਨ ਦਰਜ ਕੀਤੇ ਕੇਸ ਨੂੰ ਤਰੁੰਤ ਵਾਪਸ ਲੈਣ ਦੀ ਮੰਗ ਕੀਤੀ।ਇਸ ਮੁਜਾਹਰੇ ਵਿਚ ਵੱਖ-ਵੱਖ ਅਧਿਆਪਕ ਜਥੇਬੰਦੀਆਂ, ਬੀ.ਕੇ.ਯੂ. (ਉਗਰਾਹਾਂ), (ਡਕੌਂਦਾ), (ਕ੍ਰਾਂਤੀਕਾਰੀ), ਖੇਤ ਮਜਦੂਰ ਜਥੇਬੰਦੀਆਂ ਅਤੇ ਸੇਵਾ ਮੁਕਤ ਮੁਲਾਜਮ ਫਰੰਟ ਪੰਜਾਬ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ।ਲੋਕ ਮੋਰਚਾ ਪੰਜਾਬ ਦੇ ਪ੍ਰਧਾਨ ਜਗਮੇਲ ਸਿੰਘ, ਐਕਸ਼ਨ ਕਮੇਟੀ ਦੇ ਕਨਵੀਨਰ ਦਰਸ਼ਨ ਸਿੰਘ ਬਾਜਾਖਾਨਾ, ਅਧਿਆਪਕ ਆਗੂ ਜਗਸੀਰ ਸਹੋਤਾ ਅਤੇ ਕ੍ਰਿਸ਼ਨ ਕੁਮਾਰ ਮੰਨਣ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਪ੍ਰਿੰਸੀਪਲ ਸਿੱਧੂ ਖਿਲਾਫ ਪਰਚਾ ਦਰਜ ਕੀਤੇ ਜਾਣ ਕਾਰਨ ਇਨਸਾਫ ਪਸੰਦ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਪ੍ਰਿੰਸੀਪਲ ਸਿੱਧੂ ਨੂੰ ਵਾਪਸ ਭਗਤਾ ਭਾਈ ਸਕੂਲ ਵਿਚ ਲਿਆਉਣ ਅਤੇ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਇਨਸਾਫ ਤਾਂ ਕੀ ਦੇਣਾ ਸੀ ਸਗੋਂ ਉਨ੍ਹਾਂ ਨੂੰ ਹੋਰ ਝੂਠੇ ਮਸਲਿਆਂ ਵਿਚ ਉਲਝਾ ਕੇ ਜਲੀਲ ਕੀਤਾ ਜਾ ਰਿਹਾ ਹੈ।ਕਨਵੀਨਰ ਦਰਸ਼ਨ ਬਾਜਾਖਾਨਾ ਨੇ ਕਿਹਾ ਕਿ ਜਦੋਂ ਤੱਕ ਪ੍ਰਿੰਸੀਪਲ ਸਿੱਧੂ ਖਿਲਾਫ ਦਰਜ ਕੀਤਾ ਪਰਚਾ ਰੱਦ ਕਰਕੇ ਇਨਸਾਫ ਨਹੀਂ ਮਿਲਦਾ ਐਕਸ਼ਨ ਕਮੇਟੀ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ।ਉਨ੍ਹਾਂ ਇਸ ਰੋਸ ਰੈਲੀ ਵਿਚ ਪਹੁੰਚਣ ਵਾਲੀਆਂ ਜਥੇਬੰਦੀਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ।ਇਸ ਸਮੇਂ ਅਵਾਮ ਰੰਗ ਮੰਚ ਪੰਜਾਬ ਦੀ ਟੀਮ ਵੱਲੋਂ ਹੈਪੀ ਭਗਤਾ ਦੀ ਨਿਰਦੇਸ਼ਨਾ ਹੇਠ ਨਾਟਕ ‘ਜਿਨ੍ਹਾਂ ਦੀ ਅਣਖ ਜਿਉਂਦੀ ਹੈ’ ਪੇਸ਼ ਕੀਤਾ ਗਿਆ।ਇਸ ਮੌਕੇ ਅਧਿਆਪਕ ਆਗੂ ਗੁਰਮੁਖ ਨਥਾਣਾ,ਰੇਸ਼ਮ ਖੇਮੋਆਣਾ, ਕਿਸਾਨ ਆਗੂ ਬਸੰਤ ਕੋਠਾਗੁਰੂ,ਸੋਮਰਾਜ ਮਲੂਕਾ,ਰਣਧੀਰ ਮਲੂਕਾ,ਸਵਰਨਜੀਤ ਸੰਮੀ ਭਗਤਾ,ਸੰਦੀਪ ਭਗਤਾ,ਮਾ. ਗੁਰਦੇਵ ਸਿੰਘ,ਵੀਰਪਾਲ ਕੌਰ ਸਿਧਾਨਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *