ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਪ੍ਰਿਅੰਕਾ ਚੋਪੜਾ ਔਰਤਾਂ ਦੀ ਮੱਦਦ ਲਈ ਅੱਗੇ ਆਈ

ਪ੍ਰਿਅੰਕਾ ਚੋਪੜਾ ਔਰਤਾਂ ਦੀ ਮੱਦਦ ਲਈ ਅੱਗੇ ਆਈ

ਮੁੰਬਈ – ਕੋਰੋਨਾਵਾਇਰਸ ਦੀ ਮਹਾਂਮਾਰੀ ਵਜ੍ਹਾ ਕਰਕੇ ਜਿਥੇ ਪੂਰੀ ਦੁਨੀਆ ਪਰੇਸ਼ਾਨ ਹੈ ਉਥੇ ਹੀ ਇਸ ਸੰਕਟ ਦੇ ਦੌਰਾਨ ਦੁਨੀਆਂ ਦੀਆਂ ਪ੍ਰਸਿੱਧ ਹਸਤੀਆਂ ਨੇ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ। ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਲਈ ਵਿੱਢੇ ਰਾਹਤ ਕਾਰਜਾਂ ਦੇ ਵਿੱਚ ਬਾਲੀਵੁੱਡ ਕਲਾਕਰ ਵੀ ਆਪਣਾ ਯੋਗਦਾਨ ਪਾ ਰਹੇ ਹਨ।

ਇਸ ਸੰਕਟ ਦੀ ਘੜੀ ਦੇ ਵਿੱਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਹੀਆਂ ਔਰਤਾਂ ਦੀ ਮਦਦ ਦੇ ਲਈ 1,00,000 ਡਾਲਰ ਜਾਣੀ ਕਿ ਕਰੀਬ 76 ਲੱਖ ਰੁਪਏ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੇ ਇਸ ਫ਼ੈਸਲੇ ਦੀ ਖ਼ੁਦ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕੀਤਾ, ਜਿਸ ‘ਚ ਉਹ ਕਹਿ ਰਹੀ ਹੈ,’ਇਸ ਸੰਕਟ ਦੌਰਾਨ ਵੀ ਲੜਨ ਵਾਲੀਆਂ ਔਰਤਾਂ ਲਈ 1,00,000 ਡਾਲਰ ਡੋਨੇਟ ਕਰ ਰਹੀ ਹਾਂ। ਜੇਕਰ ਤੁਸੀਂ ਕਿਸੇ ਅਜਿਹੀ ਔਰਤ ਨੂੰ ਜਾਣਦੇ ਹੋ ਤਾਂ ਉਨ੍ਹਾਂ ਨੂੰ ਸਾਹਮਣੇ ਲੈ ਕੇ ਆਓ। ਉਨ੍ਹਾਂ ਦੀ ਕਹਾਣੀ ਸਾਡੇ ਨਾਲ ਸਾਂਝੀ ਕਰੋ। ਉਹ ਕਿਸ ਸੇਵਾ ‘ਚ ਹਨ ਕਿਸੇ ਵੱਡਾ ਬਿਜ਼ਨੈੱਸ ਜਾਂ ਫਿਰ ਛੋਟਾ ਬਿਜ਼ਨੈੱਸ ਕਰਦੀਆਂ ਹਨ। ਇਸ ਮਾਹੌਲ ‘ਚ ਸਾਰੇ ਇਕੱਠੇ ਹਨ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਕੋਰੋਨਾ ਵਾਇਰਸ ਖ਼ਿਲਾਫ਼ ਚੱਲ ਰਹੀ ਜੰਗ ‘ਚ ਲੋਕਾਂ ਦੀ ਮਦਦ ਲਈ ਅੱਗੇ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਉਨ੍ਹਾਂ ਨੇ ਕਿਸ-ਕਿਸ ਸੰਸਥਾ ਨੂੰ ਫੰਡ ਦਿੱਤੇ ਹਨ। ਇਨ੍ਹਾਂ ਸੰਗਠਨਾਂ ‘ਚ ਯੂਨੀਸੇਫ, ਫੀਡਿੰਗ ਅਮਰੀਕਾ, ਡਾਕਟਰਜ਼ ਵੀਦਾਊਟ ਬਾਰਡਰਜ਼, ਨੌਕਡ ਹੰਗਰੀ, ਗਿਵ ਇੰਡੀਆ, ਆਈ ਏ ਐੱਚ ਵੀ ਤੇ ਪੀ ਐੱਮ ਕੇਅਰ ਫੰਡ ਦਾ ਨਾਂ ਸ਼ਾਮਿਲ ਹੈ।

Leave a Reply

Your email address will not be published. Required fields are marked *

%d bloggers like this: