ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਪ੍ਰਿਅੰਕਾ ਅਤੇ ਨਿਕ ਜੋਨਸ ਮਣਾ ਰਹੇ ਹਨ ਵਿਆਹ ਦੀ ਪਹਿਲੀ ਵਰ੍ਹੇਗੰਢ…

ਪ੍ਰਿਅੰਕਾ ਅਤੇ ਨਿਕ ਜੋਨਸ ਮਣਾ ਰਹੇ ਹਨ ਵਿਆਹ ਦੀ ਪਹਿਲੀ ਵਰ੍ਹੇਗੰਢ…

ਬਾਲੀਵੁੱਡ ਅਤੇ ਹਾਲੀਵੁੱਡ ਵਿਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਰਹੀ ਮਸ਼ਹੂਰ ਅਦਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਅੱਜ ਦੋਵੇਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ।
ਇਸ ਮੌਕੇ ਪ੍ਰਿਯੰਕਾ ਅਤੇ ਨਿਕ ਨੇ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਨੂੰ ਆਪਣੇ-ਆਪਣੇ ਅੰਦਾਜ਼ ‘ਚ ਵਧਾਈਆਂ ਦਿੱਤੀਆਂ। ਪ੍ਰਿਯੰਕਾ ਨੇ ਇੱਕ ਛੋਟੀ ਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਸਨੇ ਨਿਕ ਦਾ ਹੱਥ ਫੜਿਆ ਹੈ। ਇਸ ਤੋਂ ਇਲਾਵਾ ਦੋਵਾਂ ਨੇ ਵਿਆਹ ਦੀ ਫੋਟੋ ਵੀ ਸ਼ੇਅਰ ਕੀਤੀ ਹੈ।
ਇਸ ਦੇ ਨਾਲ ਹੀ ਪ੍ਰਿਯੰਕਾ ਦੇ ਪਤੀ ਨਿਕ ਜੋਨਸ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਵਿਆਹ ਦੀ ਖੂਬਸੂਰਤ ਫੋਟੋ ਪੋਸਟ ਸ਼ੇਅਰ ਕੀਤੀ ਹੈ। ਇਸ ਫੋਟੋ ਨੂੰ ਸਾਂਝਾ ਕਰਦਿਆਂ ਨਿਕ ਨੇ ਲਿਖਿਆ, ‘ਅੱਜ ਤੋਂ ਇਕ ਸਾਲ ਪਹਿਲਾਂ ਅਸੀਂ ਇਕ ਦੂਜੇ ਦਾ ਹੋਣ ਲਈ ਹਮੇਸ਼ਾ ਲਈ ਵਾਅਦਾ ਕੀਤਾ ਸੀ। ਖੈਰ ਇਹ ਸਾਡੇ ਲਈ ਹਮੇਸ਼ਾਂ ਕਾਫ਼ੀ ਨਹੀਂ ਹੈ, ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ ਪ੍ਰਿਯੰਕਾ ਚੋਪੜਾ happy anniversary…
 ਦੱਸ ਦਈਏ ਕਿ ਦੋਵਾਂ ਦਾ ਵਿਆਹ 1 ਅਤੇ 2 ਦਸੰਬਰ 2018 ਨੂੰ ਹੋਇਆ ਸੀ। ਦੋਹਾਂ ਨੇ ਈਸਾਈ ਅਤੇ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸੀ।

Leave a Reply

Your email address will not be published. Required fields are marked *

%d bloggers like this: