Fri. Apr 19th, 2019

ਪ੍ਰਾਈਵੇਟ ਸਕੂਲਾਂ ਵੱਲੋਂ ਦਾਖ਼ਲਿਆਂ ਅਤੇ ਫ਼ੀਸਾਂ ਵਿਚ ਕੀਤੇ ਵਾਧੇ ਵਿਰੁੱਧ ਬਨੂੜ ਵਿਖੇ ਵੀ ਲੋਕ ਰੋਹ ਭਖ਼ਣ ਲੱਗਿਆ

ਪ੍ਰਾਈਵੇਟ ਸਕੂਲਾਂ ਵੱਲੋਂ ਦਾਖ਼ਲਿਆਂ ਅਤੇ ਫ਼ੀਸਾਂ ਵਿਚ ਕੀਤੇ ਵਾਧੇ ਵਿਰੁੱਧ ਬਨੂੜ ਵਿਖੇ ਵੀ ਲੋਕ ਰੋਹ ਭਖ਼ਣ ਲੱਗਿਆ; ਜਾਗਰੂਕ ਮਾਪੇ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਨਿੱਜੀ ਸਕੂਲ ਅੱਗੇ ਨਾਅਰੇਬਾਜ਼ੀ
ਇੱਕ ਹੋਰ ਸਕੂਲ ਵਿਚ ਪੜਦੇ ਬੱਚਿਆਂ ਨੂੰ ਮਾਪਿਆਂ ਵੱਲੋਂ ਸਕੂਲ ਨਾ ਭੇਜਣ ਦਾ ਫ਼ੈਸਲਾ

1625 (3)
ਬਨੂੜ, 15 ਮਈ (ਰਣਜੀਤ ਸਿੰਘ ਰਾਣਾ)- ਪ੍ਰਾਈਵੇਟ ਸਕੂਲਾਂ ਵੱਲੋਂ ਹਰ ਸਾਲ ਦਾਖ਼ਲਿਆਂ ਅਤੇ ਫ਼ੀਸਾਂ ਵਿਚ ਕੀਤੇ ਜਾਂਦੇ ਵਾਧੇ ਵਿਰੁੱਧ ਪੰਜਾਬ ਭਰ ਵਿੱਚ ਫੈਲਿਆ ਰੋਸ ਹੁਣ ਬਨੂੜ ਵੀ ਪੁੱਜ ਗਿਆ ਹੈ। ਬਨੂੜ ਵਿਖੇ ਦਰਜਨਾਂ ਮਾਪਿਆਂ ਨੇ ਇਕੱਠੇ ਹੋ ਕੇ ਜਾਗਰੂਕ ਮਾਪੇ ਸੰਘਰਸ਼ ਕਮੇਟੀ ਬਣਾਕੇ ਇੱਥੋਂ ਦੇ ਇੱਕ ਨਿੱਜੀ ਸਕੂਲ ਸਾਹਮਣੇ ਨਾਅਰੇਬਾਜ਼ੀ ਕੀਤੀ।
ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਥੂਹਾ, ਕਨਵੀਨਰ ਕਰਣਵੀਰ ਸੈਂਟੀ ਥੱਮਣ, ਰਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਜਨਰਲ ਸਕੱਤਰ ਦੀ ਅਗਵਾਈ ਹੇਠ ਇਕੱਠੇ ਹੋਏ ਮਾਪਿਆਂ ਨੇ ਦੋਸ਼ ਲਗਾਇਆ ਕਿ ਇੱਥੋਂ ਦੇ ਕਈਂ ਸਕੂਲਾਂ ਨੇ ਇਸ ਵਰੇ 45 ਫ਼ੀਸਦੀ ਦੇ ਕਰੀਬ ਫ਼ੀਸਾਂ ਵਧਾ ਦਿੱਤੀਆਂ ਹਨ, ਜੋ ਕਿ ਕਿਸੇ ਵੀ ਤਰਾਂ ਸਹਿਣਯੋਗ ਨਹੀਂ ਹਨ। ਉਨਾਂ ਸਬੰਧਿਤ ਸਕੂਲ ਦੇ ਪ੍ਰਿੰਸੀਪਲ ਨਾਲ ਵੀ ਮੁਲਾਕਾਤ ਕਰਕੇ ਵਧਾਈਆਂ ਫ਼ੀਸਾਂ ਅਤੇ ਦਾਖਲਿਆਂ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ। ਉਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੇ।
ਇਸੇ ਤਰਾਂ ਬਨੂੜ ਦੇ ਥਾਣਾ ਰੋਡ ਤੇ ਪੈਂਦੇ ਇੱਕ ਹੋਰ ਨਿੱਜੀ ਸਕੂਲ ਵਿੱਚ ਪੜਦੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਫ਼ੀਸਾਂ ਘਟਾਉਣ ਨੂੰ ਲੈ ਕੇ ਸਕੂਲ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ। ਪੈਰੀਫ਼ੈਰੀ ਮਿਲਕਮੈਨ ਯੂਨੀਅਨ ਦੇ ਬਨੂੜ ਖੇਤਰ ਦੇ ਪ੍ਰਧਾਨ ਮਨਜੀਤ ਸਿੰਘ ਹੁਲਕਾ, ਟਿੱਕਾ ਸਿੰਘ ਹੁਲਕਾ ਆਦਿ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਉਨਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨਾਂ ਕਿਹਾ ਕਿ ਹੁਣ ਹੁਲਕਾ ਅਤੇ ਆਲੇ-ਦੁਆਲੇ ਦੇ ਪੰਜ ਪਿੰਡਾਂ ਵਿੱਚ ਉਕਤ ਸਕੂਲ ਵਿੱਚ ਪੜਦੇ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗਾਂ ਕਰਕੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਵਧੀਆਂ ਫ਼ੀਸਾਂ ਦੇ ਰੋਸ ਵਜੋਂ ਸੋੋਮਵਾਰ ਅਤੇ ਮੰਗਲਵਾਰ ਨੂੰ ਆਪਣੇ ਬੱਚੇ ਸਕੂਲ ਵਿਚ ਨਹੀਂ ਭੇਜਣਗੇ। ਉਨਾਂ ਕਿਹਾ ਕਿ ਜੇਕਰ ਫ਼ੇਰ ਵੀ ਸਕੂਲ ਪ੍ਰਬੰਧਕਾਂ ਨੇ ਉਨਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਅਗਲੀ ਰਣਨੀਤੀ ਉਲੀਕੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: