ਪ੍ਰਾਈਵੇਟ ਸਕੂਲਜ ਆਰਗੇਨਾਈਜੇਸ਼ਨ ਪੰਜਾਬ ਨੇ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ

ss1

ਪ੍ਰਾਈਵੇਟ ਸਕੂਲਜ ਆਰਗੇਨਾਈਜੇਸ਼ਨ ਪੰਜਾਬ ਨੇ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ

2-10 (2)ਭਿੱਖੀਵਿੰਡ 2 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਵਿਖੇ ਪ੍ਰਾਈਵੇਟ ਸਕੂਲਜ ਆਰਗੇਨਾਈਜੇਸ਼ਨ ਪੰਜਾਬ ਦੀ ਇੱਕ ਮੀਟਿੰਗ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ (ਸ਼ੋਰੀਆ ਚੱਕਰ ਵਿਜੇਤਾ) ਦੀ ਪ੍ਰਧਾਨਗੀ ਹੇਠ ਹੋਈ। ਜਥੇਬੰਦੀ ਦੇ ਅਹੁਦੇਦਾਰਾਂ ਨੇ ਸਾਂਝੇ ਬਿਆਨ ਰਾਂਹੀ ਕਿਹਾ ਕਿ ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਕੇ ਨੋਟਿਸ ਰਾਂਹੀ ਪ੍ਰਾਈਵੇਟ ਸਕੂਲਾਂ ਦੀਆਂ ਜਾਇਜ ਮੰਗਾਂ, ਮੁਸ਼ਕਿਲਾਂ ਦਾ ਜਿਕਰ ਕੀਤਾ ਗਿਆ ਸੀ, ਪਰ ਅਜੇ ਤੱਕ ਕੋਈ ਵੀ ਸਾਰਥਕ ਸਿੱਟਾ ਨਹੀ ਨਿਕਲਿਆ ਤੇ ਨਾ ਹੀ ਦੁਬਾਰਾ ਮੰਗਾਂ ‘ਤੇ ਵਿਚਾਰ ਕਰਨ ਲਈ ਬੁਲਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਕੂਲਾਂ ਨੂੰ ਸਰਕਾਰ ਵੱਲੋਂ ਪਹਿਲਾਂ ਹੀ ਗਲਤ ਕਮਰਸ਼ੀਅਲ ਰੇਟ ‘ਤੇ ਬਿਜਲੀ ਦਿੱਤੀ ਜਾ ਰਹੀ ਹੈ, ਉਥੇ ਹੁਣ 300 ਰੁਪਏ ਗਊ ਟੈਕਸ ਲਗਾ ਦਿੱਤਾ ਗਿਆ ਹੈ, ਜੋ ਸਕੂਲਾਂ ਨਾਲ ਧੱਕੇਸ਼ਾਹੀ ਹੈ। ਲੋਕਲ ਸਕੂਲ ਬੱਸਾਂ ‘ਤੇ ਕਈ ਕਿਸਮ ਦੇ ਟੈਕਸ, ਬਿਲਡਿੰਗ ਸੇਫਟੀ ਤੇ ਫਾਇਰ ਸੇਫਟੀ ਸਰਟੀਫਿਕੇਟ ਹਰ ਸਾਲ, ਵਾਧੂ ਸੈਕਸ਼ਨ ਦੀ ਮਨਜੂਰੀ, ਇਮਤਿਹਾਨ ਕੇਂਦਰਾਂ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਜਿਆਦਾ ਹੋਣਾ, ਹਰੇਕ ਕਿਸਮ ਦੀ ਸੋਧ ਦਾ ਕੰਮ ਮੋਹਾਲੀ ਵਿੱਚ ਹੋਣਾ, ਫੀਸ ਕਮੇਟੀ ਦਾ ਬੋਝ ਆਦਿ ਕਈ ਕਿਸਮ ਮਸਲੇ ਹਨ, ਜਿਨ੍ਹਾਂ ਕਰਕੇ ਸਕੂਲ਼ ਵਾਲਿਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਕੂਲਾਂ ਦੀਆਂ ਮੁਸ਼ਕਿਲਾਂ ਨੂੰ ਸੁਲਝਾਇਆ ਨਾ ਗਿਆ ਤਾਂ 15 ਅਗਸਤ ਤੋਂ ਬਾਅਦ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸਤਨਾਮ ਸਿੰਘ ਰਾਜੋਕੇ, ਮਨਪ੍ਰੀਤ ਸਿੰਘ ਪੰਨੂ, ਬਾਬਾ ਇੰਦਰਜੀਤ ਸਿੰਘ, ਜਸਪਾਲ ਸਿੰਘ ਗੋਇੰਦਵਾਲ, ਕਾਮਰੇਡ ਕਰਮ ਸਿੰਘ ਹੁੰਦਲ, ਧਰਮਬੀਰ ਸਿੰਘ ਚੀਮਾ, ਭੁਪਿੰਦਰ ਸਿੰਘ ਤਰਨ ਤਾਰਨ, ਜੋਗਾ ਸਿੰਘ, ਅਵਤਾਰ ਸਿੰਘ, ਅਮਨਦੀਪ ਸਿੰਘ, ਨਵਤੇਜ ਸਿੰਘ, ਭੁਪਿੰਦਰ ਸਿੰਘ, ਸਤਨਾਮ ਸਿੰਘ ਮਨਾਵਾ, ਮਨਜੀਤ ਸਿੰਘ, ਪਰਮਜੀਤ ਸਿੰਘ ਪਹੂਵਿੰਡ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *