ਪ੍ਰਾਇਮਰੀ ਸਕੂਲ ਸ਼ਹਿਣਾ ‘ਚ ਮੈਗਜੀਨ ਉਮੰਗ-3 ਕੀਤਾ ਰਿਲੀਜ਼

ss1

ਪ੍ਰਾਇਮਰੀ ਸਕੂਲ ਸ਼ਹਿਣਾ ‘ਚ ਮੈਗਜੀਨ ਉਮੰਗ-3 ਕੀਤਾ ਰਿਲੀਜ਼

vikrant-bansal-1ਭਦੌੜ 02 ਦਸੰਬਰ (ਵਿਕਰਾਂਤ ਬਾਂਸਲ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲਾ ਸਿਖਿਆ ਅਫਸਰ ਐਲੀਮੈਂਟਰੀ ਬਰਨਾਲਾ ਮੇਜਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸ਼ਹਿਣਾ ਵਿਖੇ ਵਿਸ਼ੇਸ਼ ਬਾਲ ਸਭਾ ਦਾ ਆਯੋਜਨ ਕਰਕੇ ਸਕੂਲ ਮਨੇਂਜਮੈਂਟ ਕਮੇਟੀ ਤੇ ਮਾਪਿਆਂ ਦੀ ਹਾਜ਼ਰੀ ‘ਚ ਉੱਪ ਜ਼ਿਲਾ ਸਿਖਿਆ ਅਫਸਰ ਸੈਕੰਡਰੀ ਬਰਨਾਲਾ ਸਵਤੰਤਰ ਕੁਮਾਰ ਦਾਨੀਆਂ ਅਤੇ ਜ਼ਿਲਾ ਕੋਆਰਡੀਨੇਟਰ ਪ੍ਰਵੇਸ਼ ਬਰਨਾਲਾ ਨਰਿੰਦਰ ਕੁਮਾਰ ਢਿੱਲਵਾਂ ਨੇ ਮੈਗਜੀਨ ਉਮੰਗ-3 ਰਲੀਜ਼ ਕੀਤਾ ਗਿਆ। ਜਿਸ ਵਿਚ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਬਿੰਦਰ ਸਿੰਘ ਨਾਮਧਾਰੀ, ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸ਼ਹਿਣਾ ਦੇ ਪ੍ਰਧਾਨ ਪੰਚ ਚਰਨਜੀਤ ਸਿੰਘ ਪੰਧੇਰ, ਗੁਰਬਚਨ ਸਿੰਘ, ਦਿਨੇਸ਼ ਬਾਂਸਲ, ਬੀਪੀਈਓ ਸ਼ਹਿਣਾ ਹਾਕਮ ਸਿੰਘ ਮਾਛੀਕੇ, ਜਸਬੀਰ ਸਿੰਘ ਬੀਆਰਪੀ ਸ਼ਹਿਣਾ, ਭਰਤ ਕੁਮਾਰ, ਮਨਦੀਪ ਸਿੰਘ ਅਤੇ ਵੱਡੀ ਗਿਣਤੀ ‘ਚ ਮਾਪੇ ਹਾਜ਼ਰ ਸਨ। ਇਸ ਸਮੇਂ ਡਿਪਟੀ ਡੀਈਓ ਦਾਨੀਆਂ ਨੇ ਕਿਹਾ ਕਿ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਘੱਟ ਨਹੀ ਹਨ ਕਿਉਂਕਿ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੰੂ ਸਮਰਪਿਤ ਇਹ ਮੈਗਜੀਨ ਬੱਚਿਆਂ ਨੇ ਆਪਣੇ ਹੱਥ ਨਾਲ ਲਿਖ ਕੇ ਇਕ ਮਿਸਾਲ ਪੇਸ਼ ਕੀਤੀ ਹੈ। ਜ਼ਿਲਾ ਕੋਆਰਡੀਨੇਟਰ ਨਰਿੰਦਰ ਢਿੱਲਵਾਂ ਨੇ ਸਕੂਲ ਦੇ ਸਮੂਹ ਬੱਚਿਆਂ ਨੰੂ ਸਖਤ ਤੋਂ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਿਆ ਕਿਹਾ ਕਿ ਇਹ ਬਾਲ ਮੈਗਜੀਨ ਬੱਚਿਆਂ ਅਤੇ ਅਧਿਆਪਕਾਂ ਦਾ ਬਹੁਤ ਵਧੀਆ ਉਪਰਾਲਾ ਹੈ। ਅਖੀਰ ‘ਚ ਸੈਂਟਰ ਹੈਡ ਟੀਚਰ ਨਰਿੰਦਰ ਕੁਮਾਰ ਨੇ ਵੀ ਮੈਡਮ ਮੋਨਿਕਾ ਰਾਣੀ ਤੇ ਹਰਮਨਦੀਪ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿੰਨਾਂ ਨੇ ਮੈਗਜੀਨ ਨੰੂ ਵਧੀਆਂ ਬਨਾਉਣ ‘ਚ ਵਿਸ਼ੇਸ਼ ਸਹਿਯੋਗ ਦਿੱਤਾ। ਇਸੇ ਤਰਾਂ ਕਲੱਸਟਰ ਸ਼ਹਿਣਾ ਅਧੀਨ ਪੈਂਦੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਸ਼ਹਿਣਾ ਨੇ ਨੰਨੀ ਉਡਾਨ, ਸਰਕਾਰੀ ਪ੍ਰਾਇਮਰੀ ਸਕੂਲ ਗਿੱਲੋ ਕੋਠੇ ਨੇ ਨੰਨੇ ਪਰਿੰਦੇ, ਸਰਕਾਰੀ ਪ੍ਰਾਇਮਰੀ ਸਕੂਲ ਲੀਲੋ ਕੋਠੇ ਨੇ ਫੁੱਲਵਾੜੀ, ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਫਤਿਹਗੜ ਨੇ ਬਾਲ ਸੋਚਣੀ, ਸਰਕਾਰੀ ਪ੍ਰਾਇਮਰੀ ਸਕੂਲ ਵਿਧਾਤੇ ਨੇ ਜਗਦੇ ਚਿਰਾਗ ਆਦਿ ਮੈਗਜੀਨ ਰਲੀਜ਼ ਕੀਤੇ ਗਏ।

Share Button

Leave a Reply

Your email address will not be published. Required fields are marked *