ਪ੍ਰਾਇਮਰੀ ਟੀਚਰਜ਼ ਪ੍ਰੋਮੋਸ਼ਨ ਕਮੇਟੀ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ

ss1

ਪ੍ਰਾਇਮਰੀ ਟੀਚਰਜ਼ ਪ੍ਰੋਮੋਸ਼ਨ ਕਮੇਟੀ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ
ਡੀ.ਈ.ਓ. ਪਟਿਆਲਾ ਵੱਲੋਂ ਹੈੱਡ ਟੀਚਰਾਂ ਦੀਆਂ ਪ੍ਰੋਮੋਸ਼ਨਾਂ ਇੱਕ ਹਫਤੇ ਵਿੱਚ ਕਰਨ ਦਾ ਭਰੋਸਾ

img_4798ਪਟਿਆਲਾ, 7 ਅਕਤੂਬਰ (ਢਿੱਲੋਂ) : ਪ੍ਰਾਇਮਰੀ ਟੀਚਰਜ਼ ਪ੍ਰੋਮੋਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਸੂਬਾ ਕਨਵੀਨਰ ਨਵਨੀਤ ਅਨਾਇਤਪੁਰੀ ਦੀ ਅਗਵਾਈ ਵਿੱਚ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀਆਂ ਪ੍ਰੋਮੋਸ਼ਨਾਂ ਦਾ ਕੋਟਾ ਵਧਾਉਣ ਅਤੇ 22 ਜੁਲਾਈ ਤੱਕ ਮੰਗੇ ਕੇਸਾਂ ਤਹਿਤ ਪ੍ਰੋਮੋਸ਼ਨਾਂ ਜਲਦ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਪਟਿਆਲਾ ਸ੍ਰੀ ਸੰਜੀਵ ਸ਼ਰਮਾ ਰਾਹੀਂ ਮੰਗ ਪੱਤਰ ਦਿੱਤਾ ਗਿਆ । ਸ੍ਰੀ ਸੰਜੀਵ ਸ਼ਰਮਾ ਜੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਮੰਗ ਪੱਤਰ ਅੱਜ ਹੀ ਸਿੱਖਿਆ ਮੰਤਰੀ ਪੰਜਾਬ ਜੀ ਨੂੰ ਭੇਜ ਦਿੱਤਾ ਜਾਵੇਗਾ। ਹੈੱਡ ਟੀਚਰ ਦੀਆਂ ਪ੍ਰੋਮੋਸ਼ਨਾਂ ਦੇ ਸੰਬੰਧ ਵਿੱਚ ਉਨ੍ਹਾਂ ਕਿਹਾ ਕਿ ਇੱਕ ਹਫਤੇ ਵਿੱਚ ਇਹ ਪ੍ਰੋਮੋਸ਼ਨਾਂ ਕਰ ਦਿੱਤੀਆਂ ਜਾਣਗੀਆਂ । ਇਸ ਮੌਕੇ ਰਾਜਵੰਤ ਸਿੰਘ, ਰਵਿੰਦਰ ਸਿੰਘ, ਅਮਰਿੰਦਰ ਸਿਮਘ, ਨਾਹਰ ਸਿੰਘ, ਹਰਪ੍ਰੀਤ ਸਿੰਘ, ਮਨੋਜ ਕੁਮਾਰ ਹਾਜ਼ਰ ਸਨ ।

Share Button

Leave a Reply

Your email address will not be published. Required fields are marked *