ਪ੍ਰਸਿੱਧ ਪੰਜਾਬੀ ਨਾਵਲਕਾਰ ਦੇ ਅਕਾਲ ਚਲਾਣੇ ਸ਼ੋਕ ਮਤਾ ਪਾਇਆ

ss1

ਪ੍ਰਸਿੱਧ ਪੰਜਾਬੀ ਨਾਵਲਕਾਰ ਦੇ ਅਕਾਲ ਚਲਾਣੇ ਸ਼ੋਕ ਮਤਾ ਪਾਇਆ

ਮੁੱਲਾਂਪੁਰ ਦਾਖਾ 19 ਅਗਸਤ (ਮਲਕੀਤ ਸਿੰਘ): ਪੰਜਾਬੀ ਸਾਹਿਤ ਸਭਾ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਲੋਂ ਪ੍ਰਸਿੱਧ ਪੰਜਾਬੀ ਕਲਾਕਾਰ ਗੁਰਦਿਆਲ ਸਿੰਘ ਦੀ ਹੋਈ ਬੇਵਕਤੀ ਮੌਤ ਉਪਰ ਸ਼ੋਕ ਮਤਾ ਪਾਇਆ ਗਿਆ।ਜਿਸ ਵਿਚ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਪ੍ਰੋ.ਗੋਤਿੰਦਰ ਕੌਰ, ਪ੍ਰੋ.ਹਰਜੀਤ ਸਿੰਘ, ਪ੍ਰੋ.ਗੁਰਦੀਪ ਸਿੰਘ ਅਤੇ ਵਿਦਿਆਰਥੀ 2 ਮਿੰਟ ਦਾ ਮੌਨ ਧਾਰਨ ਕਰਨ ਵਿੱਚ ਸ਼ਾਮਲ ਹੋਏ।ਉਪਰੰਤ ਐਮ.ਏ ਪੰਜਾਬੀ ਵਿਭਾਗ ਵਿੱਚ ਗੁਰਦਿਆਲ ਸਿੰਘ ਦੀਆਂ ਲਿਖਤਾਂ ਉਪਰ ਵਿਸਥਾਰ ਰੂਪ ਵਿੱਚ ਚਾਨਣਾ ਪ੍ਰੋ.ਗੋਤਿੰਦਰ ਕੌਰ ਵਲੋਂ ਪਾਇਆ ਗਿਆ।ਕਾਲਜ ਦੇ ਪ੍ਰਿੰਸੀਪਲ ਡਾ.ਗੁਰਇਕਬਾਲ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਗੁਰਦਿਆਲ ਸਿੰਘ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਦੱਸਿਆ।ਇਸ ਮੌਕੇ ਪੰਜਾਬੀ ਵਿਭਾਗ ਵਲੋਂ ਉਹਨਾਂ ਦੀ ਯਾਦ ਵਿੱਚ ਇੱਕ ਰੋਜਾ ਲੇਖ ਲਿਖਣ ਮੁਕਾਬਲਾ ਕਰਵਾਉਣ ਬਾਰੇ ਵੀ ਮਤਾ ਪਾਇਆ।

Share Button

Leave a Reply

Your email address will not be published. Required fields are marked *