ਪ੍ਰਸਿੱਧ ਚਿੱਤਰਕਾਰ ਸ੍ਰ. ਸੋਭਾ ਸਿੰਘ ਜੀ ਦੇ 116 ਵੇਂ ਜਨਮ ਦਿਵਸ ਮੌਕੇ ਇਕ ਭਾਵਪੂਰਵਕ ਸਮਾਗਮ

ss1

ਪ੍ਰਸਿੱਧ ਚਿੱਤਰਕਾਰ ਸ੍ਰ. ਸੋਭਾ ਸਿੰਘ ਜੀ ਦੇ 116 ਵੇਂ ਜਨਮ ਦਿਵਸ ਮੌਕੇ ਇਕ ਭਾਵਪੂਰਵਕ ਸਮਾਗਮ

ਅੰਮ੍ਰਿਤਸਰ, 29 ਨਵੰਬਰ (ਜੇ. ਐਸ. ਖਾਲਸਾ): ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਸੰਸਾਰ ਪ੍ਰਸਿੱਧ ਚਿੱਤਰਕਾਰ ਸ੍ਰ. ਸੋਭਾ ਸਿੰਘ ਜੀ ਦੇ 116 ਵੇਂ ਜਨਮ ਦਿਵਸ ਮੌਕੇ ਇਕ ਭਾਵਪੂਰਵਕ ਸਮਾਗਮ ਰਚਾਇਆ ਗਿਆ। ਇਸ ਸਮਾਗਮ ਵਿੱਚ ਸ੍ਰੀ ਕੇਵਲ ਧਾਲੀਵਾਲ, ਸ੍ਰੀ ਜਗਦੀਸ਼ ਸਚਦੇਵਾ ਅਤੇ ਸ੍ਰੀ ਸ਼ਿਵਦੇਵ ਸਿੰਘ ਹੁਰਾਂ ਨੇ ਸ੍ਰ. ਸੋਭਾ ਸਿੰਘ ਜੀ ਦੇ ਜੀਵਨ ਅਤੇ ਚਿੱਤਰਕਲਾ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦੀਆਂ ਵਿਸ਼ਵ ਪ੍ਰਸਿੱਧ ਕਲਾ ਕਿਰਤਾ ਦੀ ਚਰਚਾ ਕੀਤੀ। ਇਸ ਮੌਕੇ ਤੇ ਵੱਖ-ਵੱਖ ਚਿੱਤਰਕਾਰਾਂ ਵੱਲੋਂ ਅੰਮ੍ਰਿਤਸਰ ਸਬੰਧੀ ਬਣਾਈਆਂ ਪੇਟਿੰਗਾਂ ਦੀ ਇਕ ਰੋਜ਼ਾ ਪ੍ਰਦਰਸ਼ਨੀ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਲਗਾਈ ਗਈ। ਇਸ ਮੌਕੇ ਤੇ ਅੰਮ੍ਰਿਤਸਰ ਦੇ ਵੱਖ-ਵੱਖ ਕਲਾਕਾਰਾਂ ਵੱਲੋਂ ਸ੍ਰ. ਸੋਭਾ ਸਿੰੰਘ ਦੇ ਚਿੱਤਰਕਾਰ ਦੀ ਤਸਵੀਰ ਤੇ ਫੁੱਲ ਮਾਲਾਵਾਂ ਚੜਾ ਕੇ ਨਾਮਵਰ ਚਿੱਤਰਕਾਰ ਨੂੰ ਅਕੀਦਤ ਪੇਸ਼ ਕੀਤੀ। ਇਸ ਮੌਕੇ ਕੁਲਵੰਤ ਸਿੰਘ ਗਿੱਲ, ਰਮੇਸ਼ ਯਾਦਵ, ਅਮਰਪਾਲ, ਮਾਲਾ ਚਾਵਲਾ, ਰਵਿੰਦਰ ਢਿਲੋਂ, ਸੁਖਪਾਲ ਸਿੰਘ, ਗੋਪਾਲ ਕਿਰੋੜੀਵਾਲ, ਅਰਵਿੰਦਰ ਸਿੰਘ ਚਮਕ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *