ਪ੍ਰਸਾਸ਼ਨ ਅਪੰਗ ਵਿਅਕਤੀਆਂ ਦਾ ਇਕੱਤਰ ਕਰ ਰਿਹੈ, ਤਾਂ ਜੋ ਵੋਟ ਦੀ ਵਰਤੋਂ ਲਈ ਲੋੜੀਂਦੀ ਸਹੂਲਤ ਦਿੱਤੀ ਜਾ ਸਕੇ-ਵਧੀਕ ਜ਼ਿਲਾ ਚੋਣ ਅਫ਼ਸਰ

ss1

ਪ੍ਰਸਾਸ਼ਨ ਅਪੰਗ ਵਿਅਕਤੀਆਂ ਦਾ ਇਕੱਤਰ ਕਰ ਰਿਹੈ, ਤਾਂ ਜੋ ਵੋਟ ਦੀ ਵਰਤੋਂ ਲਈ ਲੋੜੀਂਦੀ ਸਹੂਲਤ ਦਿੱਤੀ ਜਾ ਸਕੇ-ਵਧੀਕ ਜ਼ਿਲਾ ਚੋਣ ਅਫ਼ਸਰ

ਲੁਧਿਆਣਾ (ਪ੍ਰੀਤੀ ਸ਼ਰਮਾ) ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋ ਸਵੀਪ ਗਤੀਵਿਧੀਆਂ ਅਧੀਨ 18-19 ਸਾਲ ਦੀ ਉਮਰ ਵਰਗ ਦੇ ਯੁਵਕਾਂ ਦੀ ਘਟ ਰਹੀ ਰਜਿਸਟਰੇਸ਼ਨ ਨੂੰ ਵਧਾਉਣ ਲਈ ਖਾਸ ਤੌਰ ‘ਤੇ ਜੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨਾਂ ਹੋਰ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਅਪੰਗ ਵੋਟਰਾਂ ਦਾ ਡਾਟਾ ਇਕੱਤਰ ਕੀਤਾ ਜਾ ਰਿਹਾ ਹੈ, ਤਾਂ ਜੋ ਉਨਾਂ ਨੂੰ ਵੋਟ ਦੀ ਵਰਤੋਂ ਕਰਨ ਸੰਬੰਧੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਅੱਜ ਸਵੀਪ ਗਤੀਵਿਧੀਆਂ ਸੰਬੰਧੀ ਆਪਣੇ ਦਫ਼ਤਰ ਵਿਖੇ ਮੀਟਿੰਗ ਕਰਨ ਦੌਰਾਨ ਉਨਾਂ ਕਿਹਾ ਕਿ ਅੱਜ ਜ਼ਿਲਾ ਲੁਧਿਆਣਾ ਵਿੱਚ ਵੱਡੀ ਗਿਣਤੀ ਵਿੱਚ ਵੋਟਰ ਵਜੋਂ ਰਜਿਸਟਰ ਹੋਣ ਦੀ ਯੋਗਤਾ ਰੱਖਦੇ ਹਨ ਪਰ ਇਨਾਂ ਵਿੱਚੋਂ ਬਹੁਤੇ ਰਜਿਸਟਰ ਨਹੀਂ ਹਨ। ਉਨਾਂ ਕਿਹਾ ਕਿ ਸਵੀਪ ਗਤੀਵਿਧੀਆਂ ਅਧੀਨ ਅਧਿਕਾਰੀਆਂ ਨੂੰ ਸਾਰੇ ਵਿਦਿਅਕ ਅਦਾਰਿਆਂ ਤੱਕ ਪਹੁੰਚ ਕਰਨੀ ਚਾਹੀਦੀ ਹੈ, ਇਸ ਲਈ ਬਕਾਇਦਾ ਹਰੇਕ ਅਦਾਰੇ ਲਈ ਨੋਡਲ ਅਫ਼ਸਰ ਲਗਾਏ ਜਾ ਚੁੱਕੇ ਹਨ, ਜਿਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਯੋਗ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ। ਉਨਾਂ ਨੇ ਕਿਹਾ ਕਿ ਇਸ ਵਾਰ ਬਲਾਂਈਡ, ਅਪੰਗ ਅਤੇ ਬਜ਼ੁਰਗ ਵੋਟਰਾਂ ਦੀ ਵੋਟਿੰਗ ਵਧਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਯਤਨ ਕੀਤੇ ਜਾਣਗੇ। ਇਨਾਂ ਦੀ ਰਜਿਸਟਰੇਸ਼ਨ ਇਸ ਵਾਰ ਪਹਿਲਾਂ ਕਰ ਲਈ ਜਾਵੇਗੀ ਤਾਂ ਜੋ ਉਨਾਂ ਨੂੰ ਪੋਲਿੰਗ ਬੂਥ ਤੱਕ ਪਹੁੰਚਾਉਣ ਅਤੇ ਵਾਪਸ ਛੱਡਣ ਲਈ ਵਾਹਨ ਮੁਹੱਈਆ ਕਰਵਾਏ ਜਾਣ। ਅਜਿਹੇ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥ ਵੀ ਢੁੱਕਵੇਂ ਹੀ ਤਿਆਰ ਕੀਤੇ ਜਾਣਗੇ।

    ਇਸ ਸੰਬੰਧੀ ਸਿਵਲ ਸਰਜਨ ਨੂੰ ਕਿਹਾ ਗਿਆ ਹੈ ਕਿ ਡਾਟਾ ਤਿਆਰ ਕਰਨ। ਉਨਾਂ ਇਹ ਵੀ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ 1 ਜਨਵਰੀ 2017 ਨੂੰ ਅਧਾਰ ਮੰਨਦਿਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾਂ ਸਬੰਧੀ ਦਾਅਵੇ ਅਤੇ ਇਤਰਾਜ 7 ਅਕਤੂਬਰ 2016 ਤੱਕ ਦਿੱਤੇ ਜਾ ਸਕਣਗੇ। 4 ਨਵੰਬਰ 2016 ਤੱਕ ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। 11 ਨਵੰਬਰ 2016 ਤੱਕ ਸਾਰਾ ਡਾਟਾਬੇਸ ਅਪਡੇਟ ਕਰ ਲਿਆ ਜਾਵੇਗਾ ਅਤੇ 2 ਜਨਵਰੀ 2017 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਕਰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਵੋਟਰਾਂ ਦੀ ਸਹੂਲਤ ਅਤੇ ਸੌਖੀ ਰਜਿਸਟਰੇਸ਼ਨ ਲਈ ਵੈੱਬਸਾਈਟਸ (www.eci.nic.in, www.nvsp.in, www.ceopunjab.nic.in, www.ludhiana.nic.in ) ਅਤੇ ਮੁਫ਼ਤ ਹੈਲਪਲਾਈਨ ਨੰਬਰ 1950 ਜਾਂ ਜ਼ਿਲਾ ਦਫ਼ਤਰ ਦੇ ਨੰਬਰ 0161-2431430 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *