ਪ੍ਰਸਾਸ਼ਕ ਲਗਾਉਣ ਵਿਰੁੱਧ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਦਿੱਤਾ ਧਰਨਾ

ss1

ਪ੍ਰਸਾਸ਼ਕ ਲਗਾਉਣ ਵਿਰੁੱਧ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਦਿੱਤਾ ਧਰਨਾ

24-20 (1)
ਮੂਨਕ 23 ਜੁਲਾਈ (ਸੁਰਜੀਤ ਭੁਟਾਲ) ਸਥਾਨਕ ਟਰੱਕ ਯੂਨੀਅਨ ਵਿੱਖੇ ਦੋ ਗੁੱਟਾ ਦੇ ਆਪਸੀ ਮੱਤਭੇਦ ਨੂੰ ਲੈ ਕੇ ਐਸ.ਡੀ.ਐਮ ਮੂਨਕ ਸੋਨਮ ਚੋਧਰੀ ਵੱਲੋ ਧਾਰਾ145,146 ਲਗਾ ਕੇ ਟਰੱਕ ਯੂਨੀਅਨ ਤੇ ਪ੍ਰਸ਼ਾਸ਼ਕ ਲਗਾ ਦਿੱਤਾ ਜਿਸ ਦੇ ਰੋਸ਼ ਵੱਜੋ ਟਰੱਕ ਯੂਨੀਅਨ ਦੇ ਪ੍ਰਧਾਨ ਮੁੱਖਤਿਆਰ ਸਿੰਘ ਕੰਬੋਜ ਅਤੇ ਉਸ ਦੇ ਨਾਲ ਸੈਕੜੇ ਟਰੱਕ ਉਪਰੇਟਰਾ ਨੇ ਸਥਾਨਕ ਐਸ.ਡੀ.ਐਮ ਕੋਰਟ ਦੇ ਸਾਹਮਣੇ ਚੰਡੀਗੜ ਹਿਸਾਰ ਮੇਨ ਰੋਡ ਤੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਵਿਰੁੱਧ ਜੱਮ ਕੇ ਨਾਰੇਬਾਜੀ ਕੀਤੀ।ਇਸ ਮੌਕੇ ਟਰੱਕ ਉਪਰੇਟਰ ਵਕੀਲ ਗੋਇਲ ਬੁਸ਼ੇਹਰਾ, ਇੰਦਰਜੀਤ ਸਿੰਘ ਸੇਖੋ, ਗੁਰਪਾਲ ਸਿੰਘ ਬੱਲਰਾਂ, ਰਾਜ ਕਾਮਰੇਡ ਮੂਨਕ , ਜਗਜੀਵਨ ਸਿੰਘ ਗੁੱਡੂ ਹਮੀਰਗੜ, ਰਾਮ ਸਿੰਘ ਭੁਟਾਲ, ਪਰਮਿੰਦਰ ਸਿੰਘ , ਬਲਜੀਤ ਸਿੰਘ ਬੱਲੀ, ਗੋਰਾ ਫੋਜੀ ਬੱਲਰਾਂ, ਨੇ ਦੱਸਿਆ ਕਿ ਜੋ ਟਰੱਕ ਯੂਨੀਅਨ ਤੇ ਪ੍ਰਸ਼ਾਸ਼ਕ ਲਗਾਇਆ ਹੈ ਅਤੇ ਬੈਂਕ ਖਾਤਿਆ ਨੂੰ ਸੀਲ ਕੀਤਾ ਗਿਆ ਹੈ ਉਹ ਬਿਲਕੁੱਲ ਗਲਤ ਹੈ ਅਸੀ ਇਸ ਧੱਕੇਸ਼ਾਹੀ ਦੇ ਵਿਰੋਧ ਵਿੱਚ ਹੀ ਮਜਬੂਰਨ ਸਾਨੂੰ ਇਹ ਧਰਨਾ ਪ੍ਰਦਸ਼ਨ ਕਰਨਾ ਪੈ ਰਿਹਾ ਹੈ।ਸਾਡੀ ਪ੍ਰਸ਼ਾਸ਼ਨ ਤੋ ਮੰਗ ਹੈ ਕਿ ਤੁਰੰਤ ਟਰੱਕ ਯੂਨੀਅਨ ਤੋ ਪ੍ਰਸ਼ਾਸ਼ਕ ਨੂੰ ਹਟਾ ਕੇ ਯੂਨੀਅਨ ਦੇ ਬੈਂਕ ਖਾਤਿਆ ਨੂੰ ਖੋਲਿਆ ਜਾਵੇ ਤਾ ਕਿ ਟਰੱਕ ਉਪਰੇਟਰਾ ਨੂੰ ਉਹਨਾ ਦੇ ਭਾੜੇ ਦੀ ਅਦਾਇਗੀ ਕੀਤੀ ਜਾਵੇ।ਇਸ ਮੌਕੇ ਧਰਨਾਕਾਰੀਆ ਨੂੰ ਸਮਝਾਉਣ ਲਈ ਸਥਾਨਕ ਤਹਿਸੀਲਦਾਰ ਦਲਬੀਰ ਭਾਰਦਵਾਜ ਨਾਲ ਐਸ.ਐਚ.ਓ ਮੂਨਕ ਗੁਰਭਜਨ ਸਿੰਘ ਨੇ ਟਰੱਕ ਯੂਨੀਅਨ ਦੇ ਆਗੂਆ ਨਾਲ ਮੀਟਿੰਗ ਕੀਤੀ ਜੋ ਕਿ ਬੇਸਿੱਟਾ ਨਿੱਕਲੀ।

ਕੀ ਕਹਿੰਦੇ ਨੇ ਮੋਜੂਦਾ ਪ੍ਰਸ਼ਾਸ਼ਕ ਤਹਿਸੀਲਦਾਰ ਮੂਨਕ

24-20 (2)ਇਸ ਮਾਮਲੇ ਸਬੰਧੀ ਜਦੋ ਤਹਿਸੀਲਦਾਰ ਮੂਨਕ ਦਲਬੀਰ ਭਾਰਦਵਾਜ ਨਾਲ ਗੱਲਬਾਤ ਕੀਤੀ ਤਾ ਉਹਨਾ ਕਿਹਾ ਕਿ ਦੋ ਗੁੱਟਾ ਦੀ ਧੜੇਬੰਦੀ ਨੂੰ ਮੁੱਖ ਰੱਖਦੇ ਹੋਏ ਅਤੇ ਹਾਲਾਤ ਨਾ ਵਿਗੜਣ ਦੇ ਮਕਸਦ ਨਾਲ ਐਸ.ਡੀ.ਐਮ ਸਾਹਿਬ ਨੇ ਟਰੱਕ ਯੂਨੀਅਨ ਤੇ ਪ੍ਰਸ਼ਾਸ਼ਕ ਲਗਾਇਆ ਹੈ ਅਤੇ ਬੈਂਕ ਖਾਤੇ ਖੁੱਲੇ ਹਨ ਸਿਰਫ ਇੰਨਾ ਫਰਕ ਹੈ ਕਿ ਟਰੱਕ ਉਪਰੇਟਰਾ ਦੀ ਅਦਾਇਗੀ ਪ੍ਰਸ਼ਾਸ਼ਕ ਰਾਹੀ ਦਿੱਤੀ ਜਾਵੇਗੀ।
ਜਦੋ ਇਸ ਸਬੰਧੀ ਐਸ.ਡੀ.ਐਮ ਮੂਨਕ ਸੋਨਮ ਚੋਧਰੀ ਨਾਲ ਗੱਲਬਾਤ ਕੀਤੀ ਤਾਂ ਉਹਨਾ ਕਿਹਾ ਕਿ ਐਸ.ਐਚ.ਓ ਮੂਨਕ ਨੇ ਹਾਲਾਤ ਨਾ ਵਿਗੜਣ ਨੂੰ ਧਿਆਨ ਹਿੱਤ ਰੱਖਦਿਆ ਜੋ ਰਿਪੋਰਟ ਭੇਜੀ ਸੀ ਨੂੰ ਦੇਖਦੇ ਹੋਏ ਧਾਰਾ145-146 ਲਗਾਈ ਗਈ ਹੈ। ਜੇਕਰ ਧਰਨਾਕਾਰੀ ਮਾਨਯੋਗ ਹਾਈਕੋਰਟ ਚੋ ਪ੍ਰਸ਼ਾਸ਼ਕ ਖਿਲਾਫ ਸਟੇਅ ਆਡਰ ਲੈ ਆਉਦੇ ਹਨ ਤਾ ਪ੍ਰਸ਼ਾਸ਼ਕ ਹਟਾ ਲਿਆ ਜਾਵੇਗਾ। ਧਰਨਾਕਾਰੀਆ ਨੂੰ ਸਮਝਾਉਣ ਦੀਆ ਪ੍ਰਸ਼ਾਸ਼ਨ ਵੱਲੋ ਲਗਾਤਾਰ ਕੋਸ਼ਿਸ਼ਾ ਜਾਰੀ ਹਨ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

Share Button

Leave a Reply

Your email address will not be published. Required fields are marked *