ਪ੍ਰਸ਼ਾਸਨ ਵੱਲੋਂ ਭਿੱਖੀਵਿੰਡ, ਬੈਂਕਾ ਸਮੇਤ ਕਈ ਪਿੰਡਾਂ ਵਿਚ ਬਣਾਏ ਗਏ ਰਾਹਤ ਕੈਂਪ

ਪ੍ਰਸ਼ਾਸਨ ਵੱਲੋਂ ਭਿੱਖੀਵਿੰਡ, ਬੈਂਕਾ ਸਮੇਤ ਕਈ ਪਿੰਡਾਂ ਵਿਚ ਬਣਾਏ ਗਏ ਰਾਹਤ ਕੈਂਪ

ਰਾਹਤ ਕੈਂਪਾਂ ਦਾ ਐਸ.ਸੀ. ਡੀ.ਕੇ ਬਾਂਸਲ ਆਦਿ ਅਧਿਕਾਰੀਆਂ ਨੇ ਲਿਆ ਜਾਇਜਾ

1111111

ਭਿੱਖੀਵਿੰਡ 30 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਹਿੰਦ-ਪਾਕਿ ਵਿਚਕਾਰ ਜੰਗ ਦੇ ਪੈਦਾ ਹੋਏ ਤਨਾਅ ਨੂੰ ਮੁੱਖ ਰੱਖਦਿਆਂ ਕੇਂਦਰ ਤੇ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਵਿਚ ਸਰਹੱਦ ਤੋਂ 10 ਕਿਲੋਮੀਟਰ ਘੇਰੇ ਅੰਦਰ ਆਉਦੇ ਪਿੰਡਾਂ ਦੇ ਲੋਕਾਂ ਨੂੰ ਘਰ-ਬਾਹਰ ਛੱਡ ਕੇ ਸੁਰੱਖਿਅਕ ਥਾਂਵਾ ‘ਤੇ ਜਾਣ ਦੇ ਹੁਕਮਾਂ ‘ਤੇ ਜਿਥੇ ਲੋਕਾਂ ਵੱਲੋਂ ਧੜਾ-ਧੜ ਆਪਣਾ ਘਰ ਦਾ ਕੀਮਤੀ ਸਮਾਨ ਤੇ ਪਸ਼ੂਆਂ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਕੋਲੋ ਪਹੰੁਚਿਆ ਜਾ ਰਿਹਾ ਹੈ, ਉਥੇ ਪੰਜਾਬ ਸਰਕਾਰ ਦੇ ਦਿਸ਼ਾਂ-ਨਿਰਦੇਸ਼ ਅਨੁਸਾਰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ, ਪਿੰਡ ਬੈਂਕਾ, ਦਿਆਲਪੁਰਾ, ਮੱਖੀ ਕਲਾਂ, ਕੱਚਾ-ਪੱਕਾ ਆਦਿ ਪਿੰਡਾਂ ਦੇ ਸਕੂਲਾਂ ਅੰਦਰ ਰਾਹਤ ਕੈਂਪ ਧੜਾ-ਧੜ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਸਰਹੱਦੀ ਪਿੰਡਾਂ ਤੋਂ ਉਠ ਕੇ ਆ ਰਹੇ ਲੋਕਾਂ ਨੂੰ ਇਹਨਾਂ ਕੈਂਪਾ ਰਾਂਹੀ ਰਾਹਤ ਮਿਲ ਸਕੇ। ਸਰਕਾਰ ਵੱਲੋਂ ਬਣਾਏ ਜਾ ਰਹੇ ਰਾਹਤ 222222222ਕੈਂਪਾਂ ਦਾ ਜਾਇਜਾ ਲੈਣ ਕਸਬਾ ਭਿੱਖੀਵਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਪਹੰੁਚੇਂ ਪੰਜਾਬ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ.ਸੀ ਡੀ.ਕੇ ਬਾਂਸਲ, ਐਕਸੀਅਨ ਨਰਿੰਦਰ ਸਿੰਘ, ਐਸ.ਡੀ.ੳ ਯਾਦਵਿੰਦਰ ਸਿੰਘ ਆਦਿ ਅਧਿਕਾਰੀਆਂ ਵੱਲੋਂ ਸਕੂਲ ਪਿ੍ਰੰਸੀਪਲ ਦਿਲਬਾਗ ਸਿੰਘ, ਟੀਚਰ ਸਤਵਿੰਦਰ ਸਿੰਘ ਪੰਨੂ, ਐਸ.ਐਚ.ੳ ਭਿੱਖੀਵਿੰਡ ਅਵਤਾਰ ਸਿੰਘ ਕਾਹਲੋਂ, ਵਾਟਰ ਸਪਲਾਈ ਦੇ ਜੇ.ਈ ਹਰਜੀਤ ਸਿੰਘ, ਜੂਨੀਅਰ ਟੈਕਨੀਸ਼ਨ ਨਿਰਮਲ ਸਿੰਘ ਮਾੜੀਗੋੜ ਸਿੰਘ, ਨਵਰੰਗ ਕੁਮਾਰ, ਗੁਰਵਿੰਦਰ ਸਿੰਘ ਆਦਿ ਨਾਲ ਮੀਟਿੰਗ ਕੀਤੀ ਅਤੇ ਸਕੂਲ ਬਿਲਡਿੰਗ ਤੇ ਕਮਰਿਆਂ ਦਾ ਜਾਇਜਾ ਲੈਂਦਿਆਂ ਸਕੂਲ ਵਿਚ ਬਿਜਲੀ, ਪਾਣੀ, ਲੈਟਰੀਨ ਆਦਿ ਸਹੂਲਤਾਂ ਦਾ ਠੋਸ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ.ਸੀ ਡੀ.ਕੇ ਬਾਂਸਲ ਨੇ ਕਿਹਾ ਕਿ ਜਿਲ੍ਹਾ ਤਰਨ ਤਾਰਨ ਅੰਦਰ 10 ਤੋਂ ਵੱਧ ਰਾਹਤ ਕੈਂਪ ਸਥਾਪਿਤ ਕੀਤੇ ਜਾ ਰਹੇ ਹਨ ਤੇ ਇਹਨਾਂ ਕੈਂਪਾਂ ਵਿਚ ਪਿੰਡਾਂ ਦੇ ਲੋਕਾਂ ਨੂੰ ਰੋਟੀ-ਪਾਣੀ, ਰਹਿਣ ਲਈ ਰਿਹਾਇਸ਼ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਇਸ ਮੌਕੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਸੋਨੂੰ, ਹਰਫੂਲ਼ ਸਿੰਘ ਸੰਧੂ, ਗੋਰਵ ਸ਼ਰਮਾ, ਹਰਜਿੰਦਰ ਸਿੰਘ, ਕਰਨਬੀਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: