ਪ੍ਰਵਾਸੀ ਮਜ਼ਦੂਰ ਦੀ ਸੱਪ ਲੜਨ ਨਾਲ ਮੌਤ

ss1

ਪ੍ਰਵਾਸੀ ਮਜ਼ਦੂਰ ਦੀ ਸੱਪ ਲੜਨ ਨਾਲ ਮੌਤ

ਮੁੱਲਾਂਪੁਰ ਦਾਖਾ 19 ਅਗਸਤ (ਮਲਕੀਤ ਸਿੰਘ) ਸਥਾਨਕ ਕਸਬੇ ਅੰਦਰ ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ਤੇ ਨੇੜੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਫਤਰ ਲਾਗੇ ਇੱਕ ਕੁਆਟਰ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ ਸੱਪ ਲੜਨ ਨਾਲ ਮੌਤ ਹੋ ਗਈ।
ਮਜ਼ਦੂਰ ਦੇ ਸਾਥੀ ਰਮੇਸ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸ਼ੰਭੂ ਦਾਸ ਪੁੱਤਰ ਸੁਰੇਸ਼ ਦਾਸ ਵਾਸੀ ਬਨੌਲ ਜਿਲਾ ਸੀਤਾਮੜੀ (ਬਿਹਾਰ) ਜੋ ਕਿ ਹਾਲ ਵਾਸੀ ਮੰਡੀ ਮੁੱਲਾਂਪੁਰ ਦਾਖਾ ਵਿਖੇ ਆਪਣੇ ਪਿਤਾ ਰਹਿ ਕੇ ਮਿਹਨਤ ਮਜ਼ਦੂਰੀ ਕਰਦਾ ਸੀ। ਬੀਤੀ ਰਾਤ ਉਹ ਆਪਣੇ ਕਮਰੇ ਵਿੱਚ ਪਾਣੀ ਪੀਣ ਲਈ ਉਠਿਆ ਤਾਂ ਟੂਟੀ ਲਾਗੇ ਬੈਠੇ ਸੱਪ ਨੇ ਉਸਨੂੰ ਡੱਸ ਲਿਆ। ਕੁਆਟਰਾਂ ਵਿੱਚ ਰਹਿੰਦੇ ਉਸਦੇ ਸਾਥੀਆ ਨੇ ਤੁਰੰਤ ਲਾਗਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਉਸਨੂੰ ਮੁੱਢਲੀ ਸਹਾਇਤਾ ਦੇ ਕੇ ਡੀਐਮਸੀ ਹਸਪਤਾਲ ਲੁਧਿਆਣਾ ਭੇਜਿਆ। ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਸੁਰੇਸ਼ ਦਾਸ ਨੇ ਗੱਡੀ ਦਾ ਬੰਦੋਬਸਤ ਕਰਕੇ ਆਪਣੇ ਪੁੱਤਰ ਦੀ ਲਾਸ਼ ਆਪਣੇ ਪਿੰਡ ਲੈ ਗਿਆ।

Share Button

Leave a Reply

Your email address will not be published. Required fields are marked *