ਪ੍ਰਵਾਸੀ ਪੰਜਾਬੀ ਨੇ ਜੰਡਸਰ ਦੇ ਸਰਕਾਰੀ ਸਕੂਲ ਨੂੰ ਬੈਂਚ ਦਾਨ ਕੀਤੇ

ਪ੍ਰਵਾਸੀ ਪੰਜਾਬੀ ਨੇ ਜੰਡਸਰ ਦੇ ਸਰਕਾਰੀ ਸਕੂਲ ਨੂੰ ਬੈਂਚ ਦਾਨ ਕੀਤੇ

vikrant-bansal-3ਭਦੌੜ 21 ਨਵੰਬਰ (ਵਿਕਰਾਂਤ ਬਾਂਸਲ) ਸਰਕਾਰੀ ਪ੍ਰਾਇਮਰੀ ਸਕੂਲ ਜੰਡਸਰ ਨੂੰ ਪ੍ਰਵਾਸੀ ਪੰਜਾਬੀ ਹਰਚਰਨ ਸਿੰਘ ਮਾਨ ਮਨੀਲਾ ਵਾਲੇ ਨੇ ਬੱਚਿਆਂ ਦੇ ਬੈਠਣ ਲਈ ਬੈਂਚ ਦਾਨ ਵਜੋਂ ਦਿੱਤੇ ਇਸ ਉਪਰੰਤ ਪ੍ਰਵਾਸੀ ਪੰਜਾਬੀ ਹਰਚਰਨ ਸਿੰਘ ਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ‘ਚ ਖਾਸ ਕਰਕੇ ਛੋਟੇ ਪਿੰਡਾਂ ‘ਚ ਲੋੜਵੰਦ ਬੱਚਿਆਂ ਦੀ ਮੱਦਦ ਲਈ ਗੁਹਾਰ ਲਗਾਈ ਜਾਂਦੀ ਹੈ, ਪਰ ਉਨਾਂ ਨੇ ਇਸ ਸਕੂਲ ‘ਚ ਪੜਦੇ ਸਾਰੇ ਹੀ ਬੱਚਿਆਂ ਲਈ ਬੈਂਚਾਂ ਦਾ ਪ੍ਰਬੰਧ ਕੀਤਾ ਹੈ ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ‘ਚ ਪ੍ਰਵੇਸ਼ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਜਾਗਰੂਕਤਾ ਕਰਨ ਲਈ ਇੱਕੀ ਹਜ਼ਾਰ ਰੁਪਏ ਪ੍ਰਵੇਸ਼ ਤਹਿਤ ਫਲੈਕਸ ਬਨਵਾਉਣ ਲਈ ਦਿੱਤੇ ਗਏ ਹਨ ਇਸ ਸਮੇਂ ਸਕੂਲ ਦੇ ਹੈਡ ਟੀਚਰ ਸੁਰਜੀਤ ਸਿੰਘ ਨੇ ਸਕੂਲ ‘ਚ ਰੰਗ ਕਰਵਾਉਣ ਦੀ ਮੰਗ ਰੱਖੀ, ਜੋ ਪਰਵਾਸੀ ਪੰਜਾਬੀ ਨੇ ਮੌਕੇ ਤੇ ਹੀ ਪੂਰੀ ਕਰਦਿਆਂ ਕਿਹਾ ਕਿ ਸਕੂਲ ਦੀ ਇਮਾਰਤ ਤੇ ਕਮਰਿਆਂ ਨੂੰ ਰੰਗ ਕਰਵਾ ਦਿੱਤਾ ਜਾਵੇਗਾ ਇਸ ਸਮੇਂ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲਾ ਕੋਆਰਡੀਨੇਟਰ ਪ੍ਰਵੇਸ਼ ਬਰਨਾਲਾ ਨਰਿੰਦਰ ਕੁਮਾਰ ਢਿੱਲਵਾਂ ਨੇ ਪ੍ਰਵਾਸੀ ਪੰਜਾਬੀ ਹਰਚਰਨ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਦਾਨ ਬਹੁਤ ਹੀ ਘੱਟ ਲੋਕ ਦਿੰਦੇ ਹਨ, ਜਿਸ ਕਾਰਨ ਕਈ ਲੋੜਵੰਦ ਬੱਚਿਆਂ ਦੀ ਸਹਾਇਤਾ ਨਹੀਂ ਹੁੰਦੀ ਉਨਾਂ ਨੇ ਸਮੂਹ ਦਾਨੀ ਸੱਜਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸਰਕਾਰੀ ਸਕੂਲਾਂ ‘ਚ ਪੜਦੇ ਬੱਚਿਆਂ ਦੀ ਸਮੇਂ-ਸਮੇਂ ਤੇ ਲੋੜਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਜ਼ਿਲਾ ਕੋਆਰਡੀਨੇਟਰ ਢਿੱਲਵਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਆਪਣੇ ਪਿੰਡਾਂ ਦੇ ਐਨਆਰਆਈਜ਼ ਨੂੰ ਸਰਕਾਰੀ ਸਕੂਲਾਂ ‘ਚ ਦਾਨ ਕਰਨ ਲਈ ਵੀ ਪੇ੍ਰਰਿਤ ਕਰਨ ਤਾਂ ਕਿ ਸਰਕਾਰੀ ਸਕੂਲ ਵੀ ਪਿੰਡੲ ਦੀ ਸ਼ਾਨ ਬਣ ਸਕਣ ਇਸ ਮੌਕੇ ਹੈਡ ਟੀਚਰ ਸੁਰਜੀਤ ਸਿੰਘ, ਅਧਿਆਪਕ ਸੋਨਦੀਪ ਟੱਲੇਵਾਲ, ਗੁਰਜੀਤ ਸਿੰਘ, ਪਰਮਿੰਦਰ ਮਾਛੀਕੇ, ਕਾਲਾ ਜੰਡਸਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: