ਪ੍ਰਵਾਸੀ ਆਗੂ ਗੁਰਮੀਤ ਗਿੱਲ ਲੋਕ ਸਭਾ ਚੌਣਾਂ ਲਈ ਬਣੀ ਕੰਪੈਨ ਕਮੇਟੀ ਦੇ ਚੈਅਰਮੈਨ ਨਿਯੁੱਕਤ

ss1

ਪ੍ਰਵਾਸੀ ਆਗੂ ਗੁਰਮੀਤ ਗਿੱਲ ਲੋਕ ਸਭਾ ਚੌਣਾਂ ਲਈ ਬਣੀ ਕੰਪੈਨ ਕਮੇਟੀ ਦੇ ਚੈਅਰਮੈਨ ਨਿਯੁੱਕਤ

ਨਿਊਯਾਰਕ , 1 ਅਗਸਤ (ਰਾਜ ਗੋਗਨਾ) ਸੀਨੀਅਰ ਪ੍ਰਵਾਸੀ ਕਾਂਗਰਸੀ ਆਗੂ ਗੁਰਮੀਤ ਸਿੰਘ ਮੁੱਲਾਪੁਰ ਨੂੰ ਆਈ.ਐਨ.ੳ . ਸੀ ( ਯੂ,ਐਸ,ਏ) ਦੀ ਲੋਕ ਸਭਾ ਚੌਣਾਂ ਸੰਨ 2019 ਦੀ ਕੰਪੈਨ ਕਮੇਟੀ ਦਾ ਚੈਅਰਮੈਨ ਨਿਯੁੱਕਤ ਕੀਤਾ ਗਿਆ ਹੈ। ਸ: ਗਿੱਲ ਅਮਰੀਕਾ ਵਿਚ ਰਹਿਕੇ ਲੋਕ ਸਭਾ ਚੋਣਾਂ ਲਈ ਅਮਰੀਕਾ ਤੇ ਪੰਜਾਬ ਲਈ ਇਕ ਕੜੀ ਦੇ ਤੌਰ ਤੇ ਕੰਮ ਕਰਨਗੇ। ਇਹ ਜਾਣਕਾਰੀ ਆਈ , ਐਨ, ਐਨ ੳ .ਸੀ (ਯੂ,ਐਸ,ਏ) ਦੇ ਚੈਅਰਮੈਨ ਸੈਮ ਪਿਟਰੋਦਾ ਵਲੋ ਪ੍ਰੈਸ ਨੂੰ ਦਿੱਤੀ ਗਈ ਸ: ਗੁਰਮੀਤ ਸਿੰਘ ਗਿੱਲ ਨੂੰ ਨਿਯੁੱਕਤੀ ਦੀ ਮੁਬਾਰਕਬਾਦ ਦਿੰਦਿਆ ਸ ਚਰਨ ਸਿੰਘ ਪ੍ਰੇਮਪੁਰਾ ਨੇ ਆਖਿਆ ਕਿ ਉਨਾਂ ਦੀ ਨਿਯੁਕਤੀ ਕਾਂਗਰਸ ਪਾਰਟੀ ਲਈ ਵਰਦਾਨ ਸਾਬਿਤ ਹੋਵੇਗੀ ਉਨਾਂਂ ਨੂੰ ਉਮੀਦ ਹੈ ਕਿ ਉਹ ਪਾਰਟੀ ਵਲੋ ਦਿੱਤੀ ਜਿੰਮੇਵਾਰੀ ਨੂੰ ਲੋਕ ਸਭਾ ਚੌਣਾਂ 2019 ਵਿਚ ਬਾਖੂਬੀ ਨਾਲ ਨਿਭਾਉਣਗੇ।
     ਦੱਸਣਯੌਗ ਹੈ ਕਿ ਸ ਗੁਰਮੀਤ ਸਿੰਘ ਗਿੱਲ ਆਈ,ਐਨ,ੳ.ਸੀ,(ਯੂ,ਐਸ,ਏ) ਦੇ ਪੰਜਾਬ ਚੈਪਟਰ ਦੇ ਪ੍ਰਧਾਨ ਵੀ ਹਨ ਤੇ ਉਨਾਂ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨਿਆ ਜਾਦਾਂ ਹੈ ਅਤੇ ਉਹ ਪਾਰਟੀ ਵਲੋ ਕੀਤੀਆ ਜਾਣ ਵਾਲੀਆ ਗਤੀ ਵਧੀਆ ਚੋ ਹਮੇਸ਼ਾਂ ਵੱਧ ਚੜਕੇ ਆਪਣਾ

ਯੋਗਦਾਨ ਪਾਉਦੇ ਹਨ।
Share Button

Leave a Reply

Your email address will not be published. Required fields are marked *