Wed. Jul 24th, 2019

ਪ੍ਰਮੋਦ ਸਾਵੰਤ ਗੋਆ ਦੇ ਨਵੇਂ ਮੁੱਖ ਮੰਤਰੀ

ਪ੍ਰਮੋਦ ਸਾਵੰਤ ਗੋਆ ਦੇ ਨਵੇਂ ਮੁੱਖ ਮੰਤਰੀ

ਗੋਆ ਵਿਧਾਨ ਸਭਾ ਦੇ ਸਪੀਕਰ ਪ੍ਰਮੋਦ ਸਾਵੰਤ ਹੁਣ ਗੋਆ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਸੋਮਵਾਰ–ਮੰਗਲਵਾਰ ਦੀ ਅੱਧੀ ਰਾਤ ਤੋਂ ਬਾਅਦ ਵੱਡੇ ਤੜਕੇ 2:00 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਉਹ ਗੋਆ ਦੇ 11ਵੇਂ ਮੁੱਖ ਮੰਤਰੀ ਹਨ। ਖ਼ਬਰ ਏਜੰਸੀ ਏਐੱਨਆਈ ਨੇ ਰਾਤੀਂ 12:16 ਵਜੇ ਸ੍ਰੀ ਸਾਵੰਤ ਦੇ ਨਵੇਂ ਮੁੱਖ ਮੰਤਰੀ ਦੇ ਨਾਂਅ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਵਿਚਾਲੇ ਸ੍ਰੀ ਸਾਵੰਤ ਦੇ ਨਾਂਅ ਉੱਤੇ ਵੀ ਸਹਿਮਤੀ ਨਹੀਂ ਬਣ ਪਾ ਰਹੀ ਸੀ ਪਰ ਅੰਤ ‘ਚ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸ੍ਰੀ ਨਿਤਿਨ ਗਡਕਰੀ ਦੇ ਜਤਨਾਂ ਸਦਕਾ ਸਾਰੇ ਮਸਲੇ ਹੱਲ ਹੋ ਗਏ।

ਭਾਜਪਾ ਦੇ ਇੱਕ ਆਗੂ ਨੇ ਪਹਿਲਾਂ ਸੋਮਵਾਰ ਸ਼ਾਮੀਂ ਦੱਸਿਆ ਸੀ ਕਿ ਉਨ੍ਹਾਂ ਦੇ ਭਾਈਵਾਲ, 45 ਸਾਲਾ ਸ੍ਰੀ ਸਾਵੰਤ ਦੇ ਨਾਂਅ ਉੱਤੇ ਪੂਰੀ ਤਰ੍ਹਾਂ ਸਹਿਮਤ ਹਨ।

ਇਸ ਤੋਂ ਪਹਿਲਾਂ ਭਾਜਪਾ ਦੇ ਕੁੱਲ–ਹਿੰਦ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਦੀ ਮੌਜੂਦਗੀ ਵਿੱਚ ਸ੍ਰੀ ਸਾਵੰਤ ਨੂੰ ਭਾਜਪਾ ਵਿਧਾਇਕ ਪਾਰਟੀ ਦਾ ਆਗੂ ਚੁਣ ਲਿਆ ਗਿਆ ਸੀ।

Leave a Reply

Your email address will not be published. Required fields are marked *

%d bloggers like this: