ਪ੍ਰਭੂ ਦੇ ਪ੍ਰੇਮ ਵਿਚ ਰੰਗਿਆ, ਬੰਦਾ ਰੱਬੀ ਬਾਣੀ ਦਾ ਰਸ ਪੀਂਦਾ ਰਹਿੰਦਾ ਹੈ

ਪ੍ਰਭੂ ਦੇ ਪ੍ਰੇਮ ਵਿਚ ਰੰਗਿਆ, ਬੰਦਾ ਰੱਬੀ ਬਾਣੀ ਦਾ ਰਸ ਪੀਂਦਾ ਰਹਿੰਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ
ਜੋ ਬੰਦਾ ਪ੍ਰਭੂ ਨਾਲ ਡੂੰਘੀ ਸਾਂਝ ਨੂੰ ਗੁੜ ਬਣਾਵੇ, ਪ੍ਰਭੂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਸਮਝੇ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਸਮਝੇ। ਸਰੀਰਕ ਮੋਹ ਨੂੰ ਸਾੜ ਕੇ, ਸ਼ਰਾਬ ਕੱਢਣ ਦੀ ਭੱਠੀ ਵਾਂਗ ਬੱਣੇ। ਪ੍ਰਭੂ ਵਿਚ ਪਿਆਰ ਮਨ ਜੋੜ ਕੇ, ਸ਼ਾਂਤ ਸੁਭਾਅ ਦਾ ਠੰਡਾ ਪੋਚਾ, ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਅੰਮ੍ਰਿਤ ਰਸ ਨਿਕਲੇਗਾ। ਜੋ ਰੱਬੀ ਬਾਣੀ ਦੇ ਸਿਮਰਨ ਦਾ ਰਸ ਪੀਂਦਾ ਹੈ। ਮਨ ਨੂੰ ਟਿੱਕਾ ਕੇ, ਆਨੰਦ ਮਾਂਣਦਾ ਹੈ। ਜਿਸ ਦੀ ਬੰਦੇ ਦੀ ਸੁਰਤ ਪ੍ਰਭੂ ਦੇ ਪ੍ਰੇਮ ਲਗਦੀ ਹੈ। ਉਹ ਦਿਨ ਰਾਤ ਸਤਿਗੁਰੂ ਦੇ ਸ਼ਬਦ ਨੂੰ ਆਪਣੇ ਮਨ ਅੰਦਰ ਟਿਕਾਈ ਰੱਖਦਾ ਹੈ। ਸੱਚੇ ਪ੍ਰਭੂ ਦੇ ਨਾਂਮ ਦਾ ਸ਼ਬਦ ਦੀ ਮਸਤੀ ਦਾ ਅਸਲੀ ਪਿਆਲਾ, ਅਡੋਲਤਾ ਵਿਚ ਰੱਖਦਾ ਹੈ। ਇਹ ਪਿਆਲਾ ਰੱਬ ਉਸ ਨੂੰ ਪਿਲਾਉਂਦਾ ਹੈ ਜਿਸ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ। ਜੋ ਮਨੁੱਖ ਅੰਮ੍ਰਿਤ ਰਸ ਦਾ ਵਪਾਰੀ ਹੁੰਦਾ ਹੈ। ਉਹ ਹੋਛੀ ਸ਼ਰਾਬ ਨਾਲ ਪਿਆਰ ਨਹੀਂ ਕਰਦਾ। ਸਤਿਗੁਰੂ ਦੀ ਸਿੱਖਿਆ ਮਿੱਠੀ ਬਾਣੀ ਦਾ ਰਸ ਪੀਣ ਨਾਲ, ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ। ਉਹ ਬੰਦਾ ਰੱਬ ਦੇ ਮਹਿਲ ਦੇ ਦੀਦਾਰ ਦਾ ਪ੍ਰੇਮੀ ਹੁੰਦਾ ਹੈ। ਉਸ ਨੂੰ ਜੀਵਨ ਮੁੱਕਤ ਤੇ ਸਵਰਗ ਦੀ ਲੋੜ ਨਹੀਂ ਹੈ। ਉਹ ਰੱਬ ਦੇ ਪ੍ਰੇਮ ਦੇ ਆਨੰਦ ਵਿਚ ਮਸਤ ਰਹਿੰਦਾ ਹੈ। ਉਹ ਮਨੁੱਖ ਜੀਵਨ ਜੂਏ ਵਿਚ ਨਹੀਂ ਗਵਾਉਂਦਾ। ਸਤਿਗੁਰੂ ਨਾਨਕ ਕਹਿ ਰਹੇ ਹਨ, ਭਰਥਰੀ ਜੋਗੀ, ਪ੍ਰਭੂ ਦੇ ਪ੍ਰੇਮ ਵਿਚ ਰੰਗਿਆ, ਬੰਦਾ ਰੱਬੀ ਬਾਣੀ ਦਾ ਰਸ ਪੀਂਦਾ ਰਹਿੰਦਾ ਹੈ।
ਖੁਰਾਸਾਨ ਈਰਾਨ ਦਾ ਪ੍ਰਸਿੱਧ ਨਗਰ ਉਤੇ ਬਾਬਰ ਮੁਗ਼ਲ ਨੇ, ਹਮਲਾ ਕਰਕੇ, ਹਿੰਦੁਸਤਾਨ ਨੂੰ ਆ ਸਹਿਮ ਪਾ ਲਿਆ ਸੀ। ਆਪਦੇ ਉਤੇ ਇਤਰਾਜ਼ ਨਹੀਂ ਕਰਨ ਦਿੰਦਾ। ਮਾਲਕ ਰੱਬ ਮੁਗ਼ਲ-ਬਾਬਰ ਤੋਂ ਹਿੰਦੁਸਤਾਨ ਉਤੇ ਧਾਵਾ ਬੁਲਾਵਾ ਦਿੱਤਾ। ਇਤਨੀ ਮਾਰ ਪਈ ਕਿ ਉਹ ਪੁਕਾਰ ਉਠੇ ਸਨ। ਪ੍ਰਭੂ ਕੀ ਇਹ ਸਭ ਕੁਝ ਵੇਖ ਕੇ ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ। ਦੁਨੀਆਂ ਬੱਣਾਉਣ ਵਾਲੇ, ਪ੍ਰਭੂ ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ। ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ। ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ। ਜੇ ਤਕੜਾ, ਸ਼ੇਰ, ਕੰਮਜ਼ੋਰ, ਗਾਈਆਂ ਦੇ ਵੱਗ ਉਤੇ ਹੱਲਾ ਕਰਕੇ, ਮਾਰਨ ਆ ਜਾਏ। ਇਸ ਦੀ ਪੁੱਛ ਖਸਮ, ਰੱਬ ਨੂੰ ਹੀ ਹੁੰਦੀ ਹੈ। ਮਨੁੱਖ ਨੂੰ ਪਾੜ ਖਾਣ ਵਾਲੇ, ਇਨਾਂ ਮਨੁੱਖ-ਰੂਪ ਮੁਗ਼ਲ ਕੁੱਤਿਆਂ ਨੇ ਤੇਰੇ ਬਣਾਏ ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕਿਸੇ ਨੇ ਸਾਰ ਹੀ ਨਹੀਂ ਲਈ। ਪ੍ਰਭੂ ਤੂੰ ਆਪ ਹੀ ਸੰਬੰਧ ਜੋੜ ਕੇ, ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ, ਆਪੇ ਵਿਛੋੜ ਦਿੱਤਾ ਹੈ । ਇਹ ਤੇਰੀ ਤਾਕਤ ਦਾ ਮਹਿਮਾਂ ਹੈ। ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ। ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ। ਤੇ ਮਨ ਆਈਆਂ ਰੰਗ-ਰਲੀਆਂ ਕਰੇ। ਉਹ ਪ੍ਰਭੂ ਮਾਲਕ ਦੀਆਂ ਨਜ਼ਰਾਂ ਵਿਚ ਤੁਸ਼ ਜਿਹਾ ਜੀਵ ਹੈ। ਧਰਤੀ ਤੋਂ ਦਾਂਣੇ ਚੁਗ ਚੁਗਦਾ ਹੈ। ਜੋ ਮਨੁੱਖ ਵਿਕਾਰਾਂ ਵਲੋਂ ਹੱਟ ਕੇ ਜੀਵਨ ਜੀਉਂਦਾ ਹੈ। ਸਤਿਗੁਰੂ ਨਾਨਕ ਪ੍ਰਭੂ ਦਾ ਨਾਮ ਸਿਮਰਦਾ ਹੈ। ਉਹੀ ਇਥੋਂ ਕੁਝ ਖੱਟਦਾ ਹੈ।
ਮਨੁੱਖ ਵੱਡੀ ਕਿਸਮਤਿ ਨਾਲ ਪ੍ਰਮਾਤਮਾ ਮਿਲਦਾ ਹੈ। ਸਤਿਗੁਰੂ ਦੇ ਸ਼ਬਦ ਵਿਚ ਜੁੜ ਕੇ, ਸੱਚੇ ਪ੍ਰਮਾਤਮਾ ਵਿਚ ਲਗਨ ਜੁੜਦੀ ਹੈ। ਇਹ ਛੇ ਸ਼ਾਸਤ੍ਰ ਸਤਿਗੁਰੂ ਦੇ ਸ਼ਾਸਤ੍ਰ ਦਾ ਅੰਤ ਨਹੀਂ ਪਾ ਸਕਦੇ। ਸਤਿਗੁਰੂ ਨੂੰ ਦੇਖਣਾਂ, ਇਹਨਾਂ ਛੇ ਸ਼ਾਸਤ੍ਰਾਂ ਦੀ ਪਹੁੰਚ ਤੋਂ ਪਰੇ ਹੈ। ਸਤਿਗੁਰੂ ਨੂੰ ਦੇਖ ਕੇ ਮੁੱਕਤੀ ਖ਼ਲਾਸੀ ਹੋ ਜਾਂਦੀ ਹੈ। ਸਦਾ ਕਾਇਮ ਰਹਿਣ ਵਾਲਾ ਰੱਬ ਆਪ ਮਨ ਵਿਚ ਆ ਵੱਸਦਾ ਹੈ। ਜੇ ਸਤਿਗੁਰੂ ਦੇ ਪ੍ਰੇਮ ਵਿੱਚ ਜੁੜੇ, ਸੰਸਾਰ ਦਾ ਬਚਾ ਜਾਂਦਾ ਹੈ। ਜੇ ਕੋਈ ਮਨੁੱਖ ਪ੍ਰੇਮ-ਪਿਆਰ ਕਰਦਾ ਹੈ। ਸਤਿਗੁਰੂ ਨੂੰ ਦੇਖ ਕੇ, ਸਦਾ ਆਤਮਕ ਆਨੰਦ ਮਿਲਦਾ ਹੈ। ਸਤਿਗੁਰੂ ਨੂੰ ਦੇਖ ਕੇ, ਮੁੱਕਤੀ ਦਾ ਰਾਹ ਲੱਭ ਪੈਂਦਾ ਹੈ। ਜੋ ਮਨੁੱਖ ਸਤਿਗੁਰੂ ਨੂੰ ਯਾਦ ਕਰਦਾ ਹੈ। ਉਹ ਆਪਣੇ ਪਰਿਵਾਰ ਵਾਸਤੇ ਸਹਾਰਾ ਬਣ ਜਾਂਦਾ ਹੈ। ਜੋ ਮਨੁੱਖ ਗੁਰੂ ਵਾਲਾ ਨਹੀਂ ਹੁੰਦਾ। ਉਸ ਨੂੰ ਕੋਈ ਥਾ ਪ੍ਰਾਪਤ ਨਹੀਂ ਹੁੰਦੀ। ਜੋ ਬੰਦੇ ਚੰਗੇ ਕੰਮਾਂ ਤੇ ਗੁਣਾਂ ਤੋਂ ਬਗੈਰ ਹੁੰਦੇ ਹਨ। ਉਹ ਥਾਂ-ਥਾਂ ਰੁਲਦੇ ਹਨ। ਸਤਿਗੁਰੂ ਦੇ ਸ਼ਬਦ ਵਿਚ ਜੁੜਿਆਂ ਮਨੁੱਖ ਦੇ ਸਰੀਰ-ਮਨ ਨੂੰ ਅੰਨਦ ਤੇ ਠੰਡਕ ਮਿਲਦੀ ਹੈ। ਸਤਿਗੁਰੂ ਦੀ ਸਰਨ ਪੈਣ ਕਰਕੇ, ਉਸ ਭਗਤ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ। ਉਸ ਦੇ ਨੇੜੇ ਆਤਮਕ ਮੌਤ ਜੰਮ ਨਹੀਂ ਆ ਸਕਦੇ।
Share Button

Leave a Reply

Your email address will not be published. Required fields are marked *

%d bloggers like this: