ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਲੱਭਾਦਾ

ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਲੱਭਾਦਾ

ਸ੍ਰੀ ਗੁਰੂ ਗ੍ਰੰਥ ਸਾਹਿਬ 329 ਅੰਗ  1430 ਵਿਚੋਂ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

satwinder_7@hotmail.com

ਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ? ਗੱਲ ਨਾਂ ਕਰਨ ਨਾਲ ਮਨ ਚੁੱਪ ਨਹੀਂ ਹੁੰਦੀ। ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ? ਮਨ ਅੰਦਰ ਹਰ ਕੋਈ ਬੋਲਦਾ ਹੈ, ਹਰੇਕ ਮਨੁੱਖ ਮਨ ਰੱਬ ਦਾ ਬੁਲਾਇਆ ਹੋਇਆ ਬੋਲਦਾ ਹੈ। ਮਨ ਨੂੰ ਮਾਰਨ ਵਿਕਾਰ ਕੰਮਾਂ ਤੋਂ ਮੋੜਨ ਤੋਂ ਬਗੈਰ ਪ੍ਰਭੂ ਨਾਲ ਪ੍ਰੇਮ ਨਹੀਂ ਹੋ ਸਕਦਾ। ਕਬੀਰ ਆਖ ਰਹੇ ਹਨ, ਜੋ ਮਨੁੱਖ ਰੱਬ ਦੇ ਪ੍ਰੇਮ ਭੇਤ ਨੂੰ ਸਮਝਦਾ ਹੈ। ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਰੱਬ ਦਾ ਰੂਪ ਹੋ ਜਾਂਦਾ। ਉਹ ਤਾਰੇ ਜੋ ਆਕਾਸ਼ ਵਿਚ ਦਿਸ ਰਹੇ ਹਨ। ਕਿਸ ਚਿੱਤਰਕਾਰ ਨੇ ਚਿੱਤਰੇ ਬਣਾਏ ਹਨ? ਦੱਸ ਹੇ ਪੰਡਿਤ ਆਕਾਸ਼ ਕਿਸ ਦੇ ਸਹਾਰੇ ਹੈ? ਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ ਰਮਜ਼ ਨੂੰ ਸਮਝਦਾ ਹੈ। ਸੂਰਜ ਤੇ ਚੰਦਰਮਾ ਜਗਤ ਵਿਚ ਚਾਨਣ ਕਰ ਰਹੇ ਹਨ। ਸਭਨਾਂ ਵਿਚ ਪ੍ਰਭੂ ਦਾ ਪ੍ਰਕਾਸ਼ ਖਿੱਲਰਿਆ ਹੋਇਆ ਹੈ। ਕਬੀਰ ਆਖ ਰਹੇ ਹਨ, ਇਸ ਭੇਤ ਨੂੰ ਉਹੀ ਕਬੀਰ ਆਖ ਰਹੇ ਹਨ, ਇਸ ਭੇਤ ਨੂੰ ਉਹੀ ਮਨੁੱਖ ਸਮਝੇਗਾ। ਜਿਸ ਦੇ ਹਿਰਦੇ ਵਿਚ ਪ੍ਰਭੂ ਵੱਸ ਰਿਹਾ ਹੈ। ਮਨ ਵਿੱਚ ਪ੍ਰਭੂ ਹੀ ਹੈ। ਮੂੰਹੋਂ ਪ੍ਰਭੂ ਦੇ ਗੁਣ ਗਾ ਰਿਹਾ ਹੈ। ਭਾਈ ਵੀਰ ਇਹ ਸਿਮ੍ਰਿਤੀ ਵੇਦਾਂ ਦੇ ਆਧਾਰ ਤੇ ਬਣੀ ਹੈ। ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ ਕਾਨੂੰਨ ਦੇ ਸੰਗਲ਼ ਤੇ ਕਰਮ-ਕਾਂਡ ਦੀਆਂ ਰੱਸੀਆਂ ਲੈ ਕੇ ਆਈ ਹੋਈ ਹੈ। ਆਪਣੇ ਸੁਰਗ ਦੀ ਆਸ ਲਈ ਸਰੀਰ ਨਾਲ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ। ਪਿਆਰ ਦੀ ਫਾਹੀ ਵਿਚ ਫਸਾ ਕੇ ਮੌਤ ਦੇ ਸਹਿਮ ਦਾ ਤੀਰ ਖਿੱਚਿਆ ਹੋਇਆ ਹੈ।  ਨਾਂ ਇਹ ਕੱਟੀ ਹੋਈ ਕੱਟੀ ਜਾਂਦੀ ਹੈ, ਇਹ ਟੁੱਟਦੀ ਹੈ। ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ। ਸਾਡੇ ਵੇਖਦਿਆਂ ਵੇਖਦਿਆਂ ਜਿਸ ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ। ਕਬੀਰ ਆਖ ਰਹੇ ਹਨ, ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ। ਮੈਂ ਤਾਂ ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਲਿਆ ਹੈ। ਮਨ ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ। ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ। ਆਪਣੇ ਮਨ ਨੂੰ ਕਾਬੂ ਕਰਕੇ, ਆਪਦੀ ਮਰਜ਼ੀ ਨਾਲ ਮੋੜੀਏ। ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ। ਆਪਣੀ ਅਕੱਲ ਕਾਬੂ ਵਿੱਚ ਰੱਖੀਏ। ਪੈਰ ਨੂੰ ਸਹਿਜ ਅਵਸਥਾ ਦੇ ਟਿਕਾ ਵਿਚ ਰੱਖੀ ਰੱਖੀਏ। ਚੱਲ, ਹੇ ਮਨ-ਰੂਪ ਘੋੜੇ ਤੈਨੂੰ ਬੈਕੁੰਠ ਦੇ ਸੈਰ ਕਰਾਵਾਂ। ਅੜੀ ਕੀਤੀ ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ। ਕਬੀਰ ਆਖ ਰਹੇ ਹਨ, ਸਿਆਣੇ ਅਸਵਾਰ ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ।ਵੇਦਾਂ ਤੇ ਕਤੇਬਾਂ ਦੇ ਝਗੜੇ ਤੋਂ ਪਰੇ ਰਹਿੰਦੇ ਹਨ।ਜਿਸ ਮੂੰਹ ਨਾਲ ਮਿੱਠਾ, ਘਿਉ, ਦੁੱਧ, ਅੰਨ, ਜਲ ਪੰਜਾ ਦਾ ਉੱਤਮ ਮਿੱਠੇ ਪਦਾਰਥ ਅੰਮ੍ਰਿਤ ਖਾਂਦੇ ਹਾਂ। ਉਸ ਮੂੰਹ ਨੂੰ ਆਪਣੇ ਸਾਹਮਣੇ ਹੀ ਚੁਆਤੀ ਮਿੱਠਾ ਲਾ ਦੇਈਦੀ ਹੈ। ਮੇਰਾ ਇਕ ਇਹ ਦੁੱਖ ਦੂਰ ਕਰ ਦੇਵੋ। ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਤੇ ਗਰਭ ਦਾ ਵਾਸ ਹੈ। ਮੁੜ ਮੁੜ ਜੰਮਣਾ ਮਰਨਾ ਪੈਂਦਾ ਹੈ। ਲਾਲਚ ਦੀ ਅੱਗ ਵਿਚ ਸੜੀਦਾ ਹੈ।ਮੌਤ ਪਿਛੋਂ, ਸਰੀਰ ਕਈ ਤਰ੍ਹਾਂ ਖ਼ਰਾਬ ਹੁੰਦਾ ਹੈ।ਕੋਈ ਇਸ ਨੂੰ ਸਾੜ ਦਿੰਦਾ ਹੈ, ਕੋਈ ਇਸ ਨੂੰ ਮਿੱਟੀ ਵਿਚ ਦੱਬ ਦਿੰਦਾ ਹੈ। ਕਬੀਰ ਭਗਤ ਜੀ  ਆਖ ਰਹੇ ਹਨ, ਪ੍ਰਭੂ ਮੈਨੂੰ ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇਵੋ। ਉਸ ਤੋਂ ਪਿਛੋਂ ਬੇਸ਼ੱਕ ਜਮ ਨੂੰ ਹੀ ਮੇਰੇ ਜਾਨ ਲੈਣ ਲਈ ਘੱਲ ਦੇਵੀਂ। ਫਿਰ ਤਾਂ ਜਮ ਵੀ ਨੇੜੇ ਨਹੀਂ ਲਗਣਾ। ਰੱਬ ਆਪ ਹੀ ਅੱਗ ਹੈ, ਆਪ ਹੀ ਹਵਾ ਹੈ। ਜੇ ਉਹ ਆਪ ਹੀ ਜੀਵ ਨੂੰ ਸਾੜਨ ਲੱਗੇ, ਤਾਂ ਕੌਣ ਬਚਾ ਸਕਦਾ ਹੈ? ਪ੍ਰਭੂ ਦਾ ਸਿਮਰਨ ਕਰਦਿਆਂ, ਸਰੀਰ ਵੀ ਭਾਵੇਂ ਸੜ ਜਾਏ। ਪ੍ਰਵਾਹ ਨਹੀਂ ਹੈ, ਰੱਬ ਨੂੰ ਜਪਣ ਨਾਲ ਸਰੀਰ ਨੂੰ ਸੇਕ, ਦੁੱਖ ਨਹੀਂ ਲਗਦਾ। ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ, ਉਸ ਵਿੱਚ ਮਿਲ ਰਿਹਾ ਹੈ। ਕਿਸੇ ਦਾ ਕੁੱਝ ਸੜਦਾ ਨਹੀਂ ਹੈ, ਤੇ ਕਾਸੇ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਹੈ। ਪ੍ਰਭੂ ਆਪ ਹੀ ਸਭ ਥਾਈਂ ਨਟਾਂ ਨਾਟਕ ਦੇ ਭੇਸਾਂ ਵਾਂਗ ਖੇਡ ਰਿਹਾ ਹੈ। ਕਬੀਰ ਆਖ ਰਹੇ ਹਨ, ਇਹ ਨਿੱਕੀ ਜਿਹੀ ਗੱਲ ਚੇਤੇ ਰੱਖੀਏ। ਜੇ ਮਾਲਕ ਨੂੰ ਮਨਜ਼ੂਰ ਹੋਵੇਗਾ ਤਾਂ ਜਿੱਥੇ ਕਿਤੇ ਲੋੜ ਪਏਗੀ, ਆਪ ਹੀ ਬਚਾ ਲਏਗਾ।ਮੈਂ ਤਾਂ ਜੋਗ ਦੇ ਦੱਸੇ ਹੋਏ, ਧਿਆਨ ਸਮਾਧੀਆਂ ਨਾਲ ਮਨ ਨਹੀਂ ਜੋੜਿਆ। ਜਿੰਨਾ ਚਿਰ ਵੈਰਾਗ ਪੈਦਾ ਨਹੀਂ ਹੁੰਦਾ, ਵੈਰਾਗ ਤੋਂ ਬਿਨਾ ਮਾਇਆ ਦੇ ਮੋਹ ਤੋਂ ਨਹੀਂ ਛੁੱਟਦਾ ਸਕਦਾ। ਜੇ ਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਂਹ ਹੋਵੇ ਤਾਂ ਅਸੀਂ ਸਹੀ ਜੀਵਨ ਜਿਊ ਹੀ ਨਹੀਂ ਸਕਦੇ।

Share Button

Leave a Reply

Your email address will not be published. Required fields are marked *

%d bloggers like this: