ਪ੍ਰਬੰਧਕ ਖ਼ਾਮੀਆਂ ਦੀ ਭੇਟ ਚੜ੍ਹਿਆ ਸੂਬਾ ਪੱਧਰੀ ਸਮਾਗਮ

ss1

ਪ੍ਰਬੰਧਕ ਖ਼ਾਮੀਆਂ ਦੀ ਭੇਟ ਚੜ੍ਹਿਆ ਸੂਬਾ ਪੱਧਰੀ ਸਮਾਗਮ

ਜਲੰਧਰ : ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 126ਵੀਂ ਜੈਅੰਤੀ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਸੂਬਾ ਪੱਧਰੀ ਸਮਾਗਮ ਖ਼ਾਮੀਆਂ ਦੇ ਭੇਟ ਚੜ੍ਹ ਗਿਆ। ਇਹ ਸੂਬਾ ਪੱਧਰੀ ਸਮਾਗਮ ਜਲੰਧਰ ਦੇ ਪ੍ਰਾਈਵੇਟ ਏਪੀਜੇ ਕਾਲਜ ‘ਚ ਹੋਇਆ। ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ, ਸਾਂਸਦ ਚੌਧਰੀ ਸੰਤੋਖ ਤੋਂ ਇਲਾਵਾ ਦੋਆਬਾ ਦੇ ਸੱਤ ਕਾਂਗਰਸੀ ਵਿਧਾਇਕ ਪੁੱਜੇ ਸਨ।

  ਪਰ ਜਿਸ ਤੰਗ ਥਾਂ ਉੱਤੇ ਇਹ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ ਉੱਥੇ ਲੋਕਾਂ ਦੇ ਬੈਠਣ ਲਈ ਥਾਂ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਆਗੂਆਂ ਨੂੰ ਸੁਣਨ ਦੀ ਥਾਂ ਸਮਾਗਮ ਵਿੱਚ ਸ਼ਾਮਲ ਲੋਕ ਬੈਠਣ ਲਈ ਆਪਸ ਵਿੱਚ ਝਗੜਾ ਕਰਦੇ ਦਿਖਾਈ ਦਿੱਤੇ। ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਦੇ ਸੱਦੇ ਉੱਤੇ ਆਏ ਤਿੰਨ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਕਰਨ ਦੀ ਥਾਂ ਉਨ੍ਹਾਂ ਨੂੰ ਬੈਠਣ ਲਈ ਵੀ ਕੁਰਸੀ ਨਹੀਂ ਦਿੱਤੀ ਗਈ।

  ਇਸ ਮੁੱਦੇ ਉੱਤੇ ਜਦੋਂ ਰਾਣਾ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਇਸ ਬਾਰੇ ਨੂੰ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਪ੍ਰਬੰਧਾਂ ਵਿੱਚ ਖ਼ਾਮੀਆਂ ਲਈ ਉਨ੍ਹਾਂ ਪੱਤਰਕਾਰਾਂ ਕੋਲੋਂ ਮੁਆਫ਼ੀ ਵੀ ਮੰਗੀ।

ਇਸ ਤੋਂ ਬਾਅਦ ਆਜ਼ਾਦੀ ਘੁਲਾਟੀਏ ਨੂੰ ਸਨਮਾਨ ਨਾ ਦਿੱਤੇ ਜਾਣ ਉੱਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਵੀ ਮੁਆਫ਼ੀ ਮੰਗੀ।ਸਮਾਗਮ ਵਿਚ ਵਿਧਾਇਕ ਪਰਗਟ ਸਿੰਘ, ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ, ਚੱਬੇਵਾਲ ਤੋਂ ਵਿਧਾਇਕ ਡਾ. ਰਾਜਕੁਮਾਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *