ਪ੍ਰਧਾਨ ਮੰਤਰੀ 25 ਦਸੰਬਰ ਨੂੰ ਨਵੀਂ ਮੈਟਰੋ ਲਾਈਨ ਦਾ ਉਦਘਾਟਨ ਕਰਨਗੇ

ss1

ਪ੍ਰਧਾਨ ਮੰਤਰੀ 25 ਦਸੰਬਰ ਨੂੰ ਨਵੀਂ ਮੈਟਰੋ ਲਾਈਨ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ 25 ਦਸੰਬਰ ਨੂੰ ਨਵੀਂ ਮੈਟਰੋ ਲਾਈਨ ਦਾ ਉਦਘਾਟਨ ਕਰਨਗੇ, ਜਿਸ ਨਾਲ ਨੌਇਡਾ ਅਤੇ ਦੱਖਣੀ ਦਿੱਲੀ ਦੇ ਦਰਮਿਆਨ ਯਾਤਰਾ ਦੇ ਸਮੇਂ ਵਿੱਚ ਕਮੀ ਆਵੇਗੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਦਸੰਬਰ ਨੂੰ ਦਿੱਲੀ ਮੈਟਰੋ ਦੀ ਨਵੀਂ ਮੇਜੰਟਾ ਲਾਈਨ (Magenta line) ਨੇ ਇੱਕ ਹਿੱਸੇ ਦਾ ਉਦਘਾਟਨ ਕਰਨਗੇ। ਇਹ ਲਾਈਨ ਨੌਇਡਾ ਵਿੱਚ ਬੋਟੈਨੀਕਲ ਗਾਰਡਨ ਨੂੰ ਦਿੱਲੀ ਦੇ ਕਾਲਕਾ ਜੀ ਮੰਦਰ ਨਾਲ ਜੋੜੇਗੀ। ਇਸ ਨਾਲ ਨੌਇਡਾ ਅਤੇ ਦੱਖਣੀ ਦਿੱਲੀ ਦਰਮਿਆਨ ਯਾਤਰਾ ਵਿੱਚ ਲੱਗਣ ਵਾਲੇ ਸਮੇਂ ਵਿੱਚ ਮਹੱਤਵਪੂਰਨ ਕਮੀ ਆਵੇਗੀ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।

ਨਵੀਂ ਲਾਈਨ ਦੇ ਸ਼ੁਰੂ ਹੋ ਜਾਣ ਨਾਲ ਦੇਸ਼ ਦੇ ਸ਼ਹਿਰੀ ਟਰਾਂਸਪੋਰਟ ਨੂੰ ਆਧੁਨਿਕ ਬਣਾਉਣ ਵਿੱਚ ਸਰਕਾਰ ਦੇ ਯਤਨਾਂ ਵਿੱਚ ਇੱਕ ਹੋਰ ਅਧਿਅਇ ਜੁੜ ਜਾਵੇਗਾ। ਇਹ ਲਾਈਨ ਟੈਕਨੋਲੋਜੀ ਕੇਂਦਰਿਤ ਅਤੇ ਵਾਤਾਵਰਣ ਦੇ ਅਨੁਕੂਲ ਤੇਜ਼ ਸ਼ਹਿਰੀ ਟਰਾਂਸਪੋਰਟ ਪ੍ਰਣਾਲੀਆਂ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਿੱਧ ਹੋਵੇਗਾ।

2017 ਵਿੱਚ ਇਹ ਤੀਸਰੀ ਮੈਟਰੋ ਲਾਈਨ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਕਰਨਗੇ, ਇਸ ਤੋਂ ਪਹਿਲਾਂ ਉਨ੍ਹਾਂ ਨੇ ਜੂਨ ਵਿੱਚ ਕੋਚੀ ਮੈਟਰੋ ਅਤੇ ਨਵੰਬਰ ਵਿੱਚ ਹੈਦਰਾਬਾਦ ਮੈਟਰੋ ਰਾਸ਼ਟਰ ਨੂੰ ਸਮਰਪਿਤ ਕੀਤੀਆਂ ਸਨ। ਇਨ੍ਹਾਂ ਦੋਵਾਂ ਮੌਕਿਆਂ ‘ਤੇ ਪ੍ਰਧਾਨ ਮੰਤਰੀ ਨੇ ਜਨ ਸਭਾ ਦੇ ਸਥਾਨ ‘ਤੇ ਪਹੁੰਚਣ ਰਾਹੀਂ ਪਹਿਲਾਂ ਨਵੀਂ ਮੈਟਰੋ ਲਾਈਨਾਂ ਤੋਂ ਕੁਝ ਦੂਰੀ ਤੱਕ ਯਾਤਰਾ ਕੀਤੀ ਸੀ।

ਸ਼੍ਰੀ ਨਰੇਂਦਰ ਮੋਦੀ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਪਣੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਮੈਟਰੋ ਵਿੱਚ ਸਫਰ ਕਰਦੇ ਹਨ। ਜੂਨ 2016 ਵਿੱਚ ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ (Francois Hollande)ਨੇ ਦਿੱਲੀ ਤੋਂ ਗੁਰੂਗ੍ਰਾਮ ਤੱਕ ਯਾਤਰਾ ਕੀਤੀ ਸੀ ਜਿੱਥੇ ਉਨ੍ਹਾਂ ਸੰਯੁਕਤ ਤੌਰ ‘ਤੇ ਅੰਤਰਰਾਸ਼ਟਰੀ ਸੋਲਰ ਅਲਾਇੰਸ (ਗੱਠਜੋੜ) ਦੇ ਮੁੱਖ ਦਫ਼ਤਰ ਦਾ ਨੀਂਹ ਪੱਥਰ ਰੱਖਣਾ ਸੀ। ਹਾਲ ਹੀ ਵਿੱਚ ਅਪ੍ਰੈਲ 2017 ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ (Malcolm Turnbull) ਨੇ ਅਕਸ਼ਰਧਾਮ ਮੰਦਰ ਤੱਕ ਮੈਟਰੋ ਵਿੱਚ ਸਫਰ ਕੀਤਾ ਸੀ।

ਤੇਜ਼ ਟਰਾਂਸਪੋਰਟ ਪ੍ਰਣਾਲੀਆਂ ਰਾਹੀਂ ਕੁਨੈਕਟੀਵਿਟੀ ਵਧਾਉਣ ਦੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਪਿਛਲੇ ਸਾਢੇ ਤਿੰਨ ਸਾਲ ਦੇ ਸਮੇਂ ਵਿੱਚ ਲਗਭਗ 165 ਕਿਲੋਮੀਟਰ ਦੀ ਦੂਰੀ ਕਵਰ ਕਰਨ ਵਾਲੇ ਨੌ ਮੈਟਰੋ ਪ੍ਰੋਜੈਕਟ ਸ਼ੁਰੂ ਕੀਤੇ ਹਨ। ਪੰਜ ਨਵੇਂ ਮੈਟਰੋ ਰੇਲ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ 140 ਕਿਲੋਮੀਟਰ ਲੰਬੀ ਮੈਟਰੋ ਲਾਈਨ ਦਾ ਨਿਰਮਾਣ ਹੋਵੇਗਾ। ਅਗਲੇ 2 ਵਰ੍ਹਿਆਂ ਵਿੱਚ ਤਕਰੀਬਨ 250 ਕਿਲੋਮੀਟਰ ਲੰਬੀਆਂ ਮੈਟਰੋ ਲਾਈਨਾਂ ਨੂੰ ਚਾਲੂ ਕਰਨ ਦਾ ਪ੍ਰਸਤਾਵ ਹੈ।

Share Button

Leave a Reply

Your email address will not be published. Required fields are marked *