ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਜਨਮ ਦਿਹਾੜੇ ਮੋਕੇ ਸਮਾਗਮ ਵਿੱਚ ਹੋਣਗੇ ਸ਼ਾਮਿਲ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਜਨਮ ਦਿਹਾੜੇ ਮੋਕੇ ਸਮਾਗਮ ਵਿੱਚ ਹੋਣਗੇ ਸ਼ਾਮਿਲ
ਪ੍ਰਸ਼ਾਸ਼ਨ ਅਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆ ਵੱਲੋ ਪ੍ਰਬੰਧਾ ਦਾ ਜਾਇਜਾ

img-20161124-wa0069ਸ਼੍ਰੀ ਅਨੰਦਪੁਰ ਸਾਹਿਬ/ਰੂਪਨਗਰ 24 ਨਵੰਬਰ (ਦਵਿੰਦਰਪਾਲ ਸਿੰਘ): ਸਰਬੰਸਦਾਨੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350ਵਾ ਪ੍ਰਕਾਸ਼ ਦਿਹਾੜਾ ਸਮਾਗਮ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ,ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸਾਮਿਲ ਹੋ ਰਹੇ ਹਨ।
ਇਹ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਸਾਹਮਣੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਦਾਨ ਵਿੱਚ ਇਹਨਾ ਸਮਾਗਮਾ ਦੀਆ ਤਿਆਰੀਆ ਦਾ ਜਾਇਜਾ ਲੈਣ ਮੋਕੇ ਕੀਤਾ ਉਹਨਾ ਕਿਹਾ ਕਿ ਪਿਛਲੇ ਕਈ ਦਿਨਾ ਤੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਜਨਮ ਦਿਹਾੜੇ ਦੇ ਸਮਾਗਮਾ ਲਈ ਵੱਡੀ ਪੱਧਰ ਤੇ ਤਿਆਰੀਆ ਕੀਤੀਆ ਜਾ ਰਹੀਆ ਹਨ। ਬਹੁਤ ਹੀ ਵੱਡੇ ਪੰਡਾਲ ਸਜਾਏ ਜਾ ਚੁੱਕੇ ਹਨ। ਇਸ ਸਮਾਗਮ ਵਿੱਚ ਸੰਤ ਸਮਾਜ ਦੀਆ ਪ੍ਰਮੁੱਖ ਸ਼ਖਸ਼ੀਅਤਾ ਵੀ ਸ਼ਾਮਿਲ ਹੋ ਰਹੀਆ ਹਨ। ਡਾ. ਚੀਮਾ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਇਹਨਾ ਸਮਾਗਮਾ ਲਈ ਪਿਛਲੇ ਕਈ ਦਿਨਾ ਤੋ ਪ੍ਰਸ਼ਾਸ਼ਨ ਦੇ ਅਧਿਕਾਰੀ ਪ੍ਰਬੰਧਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੱਗੇ ਹੋਏ ਹਨ।
ਪ੍ਰਧਾਨ ਮੰਤਰੀ ਦੇ ਦੋਰੇ ਸਬੰਧੀ ਡਾ. ਚੀਮਾ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਪੁੱਜਣ ਤੇ ਉਹਨਾ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਪ੍ਰਧਾਂਨ ਮੰਤਰੀ ਸ਼੍ਰੀ ਮੋਦੀ ਸਭ ਤੋ ਪਹਿਲਾ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣਗੇ। ਜਿਸ ਉਪਰੰਤ ਉਹ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਸਾਹਮਣੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਦਾਨ ਵਿੱਚ ਸਜਾਏ ਪੰਡਾਲਾ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਿਲ ਹੋਣਗੇ ਉਹਨਾਂ ਕਿਹਾ ਕਿ ਇਹ ਸਮਾਗਮ ਸਿਆਸੀ ਸਮਾਗਮ ਨਹੀ ਹਨ ਇਸ ਲਈ ਰਾਜਨੀਤੀ ਤੋ ਉਪਰ ਉਠ ਕੇ ਸਮੁੱਚੇ ਦੇਸ਼ ਵਾਸੀਆ ਨੂੰ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਜਨਮ ਦਿਹਾੜਾ ਸਮਾਗਮਾ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਉਹਨਾ ਕਿਹਾ ਕਿ ਇਸ ਲਈ ਜੋ ਵਿਸ਼ਾਲ ਪੰਡਾਲ ਸਜਾਏ ਗਏ ਹਨ ਉਹ 350*190 ਆਕਾਰ ਦੇ ਹਨ ਜਿਥੇ ਹਜਾਰਾ ਦੀ ਗਿਣਤੀ ਵਿੰਚ ਸੰਗਤਾ ਇਹਨਾ ਸਮਾਗਮਾ ਵਿੱਚ ਸਾਮਿਲ ਹੋ ਕੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰਨਗੀਆ। ਡਾ. ਚੀਮਾ ਨੇ ਕਿਹਾ ਕਿ ਸਮੁੱਚੇ ਅਨੰਦਪੁਰ ਸਾਹਿਬ ਨਗਰ ਵਿਚ ਇਹਨਾ ਸਮਾਗਮਾ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੁਰਖਿੱਆ ਏਜੰਸੀਆ ਵੱਲੋ ਵੀ ਲਗਾਤਾਰ ਇਲਾਕੇ ਦੇ ਸੁਰਖਿਆ ਪ੍ਰਬੰਧਾ ਦਾ ਜਾਇਜਾ ਲਿਆਅ ਜਾ ਰਿਹਾ ਹੈੇ।
ਅੱਜ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ਼੍ਰੀ ਸੁਰੇਸ਼ ਅਰੋੜਾ ਅਤੇ ਬਹੁਤ ਸਾਰੇ ਪੁਲਿਸ ਵਿਭਾਗ ਦੇ ਉਚ ਅਧਿਕਾਰੀ ਸਿਵਲ ਪ੍ਰਸ਼ਾਸ਼ਨ ਦੇ ਕਈ ਸੀਨੀਅਰ ਅਧਿਕਾਰੀ, ਪ੍ਰਮੁੱਖ ਸਕੱਤਰ,ਸ਼੍ਰੀ ਹੁਸਨ ਲਾਲ, ਸ਼੍ਰੀ ਐਸ.ਕੇ. ਸੰਧੂ, ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸਰਮਾ, ਐਸ.ਐਸ.ਪੀੋ. ਸ਼੍ਰੀ ਵਰਿੰਦਰਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: