ਪ੍ਰਧਾਨ ਮੰਤਰੀ ਮੋਦੀ ਬਾਬਾੱ ਬੰਦਾ ਸਿੰਘ ਬਹਾਦਰ ਦੇ ਦਿੱਲੀ ਵਿਚ ਹੋਏ 300 ਸਾਲਾ ਸ਼ਹੀਦੀ ਸਮਾਗਮ ਵਿਚ ਹੋਏ ਸ਼ਾਮਲ

ss1

ਪ੍ਰਧਾਨ ਮੰਤਰੀ ਮੋਦੀ ਬਾਬਾੱ ਬੰਦਾ ਸਿੰਘ ਬਹਾਦਰ ਦੇ ਦਿੱਲੀ ਵਿਚ ਹੋਏ 300 ਸਾਲਾ ਸ਼ਹੀਦੀ ਸਮਾਗਮ ਵਿਚ ਹੋਏ ਸ਼ਾਮਲ

ਮੋਦੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਸਮਾਗਮ ਵਿਚ ਪੰਜਾਬੀ ਵਿਚ ਸ਼ੁਰੂ ਕੀਤਾ ਆਪਣਾ ਭਾਸ਼ਣ

4-30

ਨਵੀਂ ਦਿੱਲੀ— ਐਤਵਾਰ ਨੂੰ ਦਿੱਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ 300ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ 300ਵੇਂ ਸ਼ਹੀਦੀ ਦਿਹਾੜੇ ਸਮਾਰੋਹ ‘ਚ ਪੁੱਜੇ ਅਤੇ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ‘ਤੇ ਆਧਾਰਿਤ ਇਕ ਕਿਤਾਬ ਰਿਲੀਜ਼ ਕੀਤੀ। ਇਸ ਮੌਕੇ ਦਿੱਲੀ ‘ਚ ਸਿੱਖ ਨੌਜਵਾਨਾਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ।
ਨੌਜਵਾਨਾਂ ਵਲੋਂ ਬੰਦਾ ਸਿੰਘ ਬਹਾਦਰ ਨੂੰ ਯਾਦ ਕੀਤਾ ਗਿਆ। ਇਸ ਸਿੱਖ ਸੂਰਮੇ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਹੋਰਨਾਂ ਨੇ ਵੀ ਸ਼ਿਰਕਤ ਕੀਤੀ।
ਦੱਸਣ ਯੋਗ ਹੈ ਕਿ ਹਾਲ ਹੀ ‘ਚ ਪੀ. ਐੱਮ. ਮੋਦੀ ਵਲੋਂ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਸਿੱਕੇ ਜਾਰੀ ਕੀਤੇ ਗਏ ਸਨ। ਇਹ ਸਿੱਕੇ ਵਿੱਤੀ ਮੰਤਰੀ ਅਰੁਣ ਜੇਤਲੀ ਵਲੋਂ ਬੰਦਾ ਸਿੰਘ ਬਹਾਦਰ ਦੀ ਯਾਦ ‘ਚ 21 ਜੂਨ  ਪੇਸ਼ ਕੀਤੇ ਗਏ ਸਨ। ਬੰਦਾ ਸਿੰਘ ਬਹਾਦਰ ਨੇ ਸਿੱਖ ਇਤਿਹਾਸ ‘ਚ ਵੱਡਮੁੱਲਾ ਯੋਗਦਾਨ ਦਿੱਤਾ। ਉਨ੍ਹਾਂ ਨੇ 1710 ਤੋਂ 1716 ਦਰਮਿਆਨ ਦਿੱਲੀ ‘ਚ ਮੁਗ਼ਲਾਂ ਨੂੰ ਹਰਾਇਆ। ਉਨ੍ਹਾਂ ਨੇ ਲੋਕਾਂ ਅਤੇ ਪਰੰਪਰਾ ਦੀ ਰੱਖਿਆ ਲਈ ਮੁਗ਼ਲਾਂ ਨਾਲ ਲੋਹਾ ਲਿਆ ਸੀ। ਬੰਦਾ ਸਿੰਘ ਬਹਾਦਸ ਸਿੱਖਾਂ ਦਾ ਸੈਨਾਪਤੀ ਸੀ। ਉਨ੍ਹਾਂ ਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਮਹਜ 15 ਸਾਲ ਦੀ ਉਮਰ ‘ਚ ਉਹ ਘਰ-ਬਾਰ ਛੱਡ ਕੇ ਵੈਰਾਗੀ ਬਣ ਗਏ ਸਨ। 1708 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਬੰਦਾ ਸਿੰਘ ਬਹਾਦਰ ਦੀ ਮੁਲਾਕਾਤ ਹੋਈ ਸੀ। ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਸਿੱਖ ਬਣਾ ਕੇ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ ਸੀ।

Share Button

Leave a Reply

Your email address will not be published. Required fields are marked *