ਪ੍ਰਧਾਨ ਮੰਤਰੀ ਨੂੰ ਦਲਿਤ ਮੁੱਦੇ ‘ਤੇ ਸੰਸਦ ‘ਚ ਬਿਆਨ ਦੇਣਾ ਚਾਹੀਦਾ- ਮਾਇਆਵਤੀ

ss1

ਪ੍ਰਧਾਨ ਮੰਤਰੀ ਨੂੰ ਦਲਿਤ ਮੁੱਦੇ ‘ਤੇ ਸੰਸਦ ‘ਚ ਬਿਆਨ ਦੇਣਾ ਚਾਹੀਦਾ- ਮਾਇਆਵਤੀ

ਨਵੀਂ ਦਿੱਲੀ— ਬਸਪਾ ਮੁਖੀ ਮਾਇਆਵਤੀ ਨੇ ਵੀਰਵਾਰ ਨੂੰ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਲਿਤਾਂ ‘ਤੇ ਅੱਤਿਆਚਾਰ ਦੇ ਮੁੱਦੇ ‘ਤੇ ਸੰਸਦ ‘ਚ ਬਿਆਨ ਦੇਣਾ ਚਾਹੀਦਾ। ਮਾਇਆਵਤੀ ਨੇ ਦੋਸ਼ ਲਾਇਆ ਹੈ ਕਿ ਦਲਿਤਾਂ ਦੇ ਮੁੱਦੇ ‘ਤੇ ਹਾਲ ‘ਚ ਪ੍ਰਧਾਨ ਮੰਤਰੀ ਦਾ ਬਿਆਨ ‘ਨੁਕਸਾਨ ਦੀ ਭਰਪਾਈ ਕਰਨ’ ਦੀ ਕੋਸ਼ਿਸ਼ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਕੁਝ ਹੋਰ ਰਾਜਾਂ ‘ਚ ਚੋਣਾਂ ਤੋਂ ਪਹਿਲਾਂ ਰੋਹਿਤ ਵੇਮੁਲਾ ਅਤੇ ਊਨਾ ਵਰਗੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ਨਾਲ ਭਾਜਪਾ ਦੀ ਅਕਸ ਖਰਾਬ ਹੋਈ ਹੈ।
ਬਸਪਾ ਪ੍ਰਮੁੱਖ ਨੇ ਕਿਹਾ,”ਸਾਡੀ ਪਾਰਟੀ ਚਾਹੁੰਦੀ ਹੈ ਕਿ ਦਲਿਤਾਂ ਨਾਲ ਹਮਦਰਦੀ ਜ਼ਾਹਰ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਦਲਿਤਾਂ ‘ਤੇ ਅੱਤਿਆਚਾਰ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ‘ਤੇ ਧਿਆਨ ਦੇਣਾ ਚਾਹੀਦਾ।” ਉਨ੍ਹਾਂ ਨੇ ਇਹ ਵੀ ਮੰਗ ਕਤੀ ਕਿ ਸੰਸਦ ‘ਚ ਮੋਦੀ ਨੂੰ ਇਸ ਮੁੱਦੇ ‘ਤੇ ਗੱਲ ਕਰਨੀ ਚਾਹੀਦੀ ਹੈ। ਮਾਇਆਵਤੀ ਨੇ ਕਿਹਾ,”ਜੇਕਰ ਮੋਦੀ ਇਸ ‘ਤੇ ਬਾਹਰ ਬੋਲ ਸਕਦੇ ਹਨ ਤਾਂ ਉਹ ਇਹ ਗੱਲ ਸਦਨ ‘ਚ ਵੀ ਕਰ ਸਕਦੇ ਹਨ।”

Share Button

Leave a Reply

Your email address will not be published. Required fields are marked *