Fri. Aug 23rd, 2019

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ‘ਤੇ ਬਣੀ ਫਿਲਮ ਰਿਲੀਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ‘ਤੇ ਬਣੀ ਫਿਲਮ ਰਿਲੀਜ਼

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ‘ਤੇ ਬਣੀ ਫਿਲਮ ਰਿਲੀਜ਼

ਵੈਸੇ ਤਾਂ ਕੁਝ ਸਮੇਂ ਤੋਂ ਬਾਇਓਪਿਕਸ ਦਾ ਰੁਝਾਨ ਹੈ। ਖਿਡਾਰੀਆਂ ਤੋਂ ਲੈ ਕੇ ਜੰਗ ਦੇ ਸ਼ਹੀਦਾਂ ਤਕ ਵੱਖ-ਵੱਖ ਹਸਤੀਆਂ ਨੇ ਬਾਲੀਵੁੱਡ ‘ਚ Biopic ਬਾਇਓਪਿਕ ਬਣਾਈ ਹੈ। ਇਸ ਹਫ਼ਤੇ ਸਾਹਮਣੇ ਹੈ ਸਿਆਸਤ ਦੇ ਸਭ ਤੋਂ ਵੱਡੇ ਖਿਡਾਰੀ ਪ੍ਰਧਾਨ ਮੰਤਰੀ ਨਰਿੰਦਰ ਦਾਮੋਦਰਦਾਸ ਮੋਦੀ ਦੀ ਬਾਇਓਪਿਕ।

ਫਿਲਮ ਨਿਰਮਾਤਾ ਨੇ ਇਲਕੈਸ਼ਨ ਕਮਿਸ਼ਨ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਮੋਦੀ ਦੇ ਵਾਪਸ ਆਉਣ ਦਾ ਐਲਾਨ ਕਰ ਦਿੱਤਾ ਸੀ ਜੋ ਕਿ ਪੋਸਟਰਾਂ ‘ਤੇ ਵੀ ਸਾਫ ਨਜ਼ਰ ਆਉਂਦਾ ਹੈ। ਫਿਲਮ ਦੀ ਕਹਾਣੀ 2014 ਦੇ ਸਹੁੰ ਚੁੱਕ ਸਮਾਗਮ ਤੋਂ ਸ਼ੁਰੂ ਹੁੰਦੀ ਹੈ ਤੇ ਫਲੈਸ਼ਬੈਕ ‘ਚ ਉਨ੍ਹਾਂ ਦੇ ਬਚਪਨ ਤੋਂ ਲੈ ਕੇ ਚਾਹ ਦੀ ਦੁਕਾਨ ‘ਤੇ ਚਰਚਾ, ਹਿਮਾਚਲ ਯਾਤਰਾ ਦੌਰਾਨ ਸੰਘ ਦੇ ਪ੍ਰਚਾਰਕ ਵਜੋਂ ਕਾਰਜਕਾਲ, ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ‘ਤੇ ਉਨ੍ਹਾਂ ਦਾ ਕਾਰਜਕਾਲ, ਗੋਧਰਾ ਕਾਂਡ ‘ਤੇ ਰਾਜਨੀਤੀ ਦੇ ਸ਼ਿਖਰ ‘ਤੇ ਪਹੁੰਚਣ ਦੀ ਉਨ੍ਹਾਂ ਦੀ ਯਾਤਰਾ। ਇਸ ਨੂੰ ਲੈ ਕੇ ਮੈਰੀ ਕਾਮ ਵਰਗੀ ਫਿਲਮ ਬਣਾ ਚੁੱਕੇ ਨਿਰਦੇਸ਼ਕ ਉਮੰਗ ਕੁਮਾਰ ਨੇ ਇਹ ਫਿਲਮ ਬਣਾਈ ਹੈ।

ਜੇ ਅਸੀਂ ਫਿਲਮ ਦੇਖਦੇ ਹੋਏ ਇਹ ਭੁੱਲ ਜਾਈਏ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ‘ਤੇ ਆਧਾਰਿਤ ਫਿਲਮ ਹੈ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ। ਨਾ ਹੀ ਤੁਸੀਂ ਉਨ੍ਹਾਂ ਦੇ ਜੀਵਨ ਦੀ ਕੋਈ ਵਿਵੇਚਨਾ ਕਰ ਸਕਦੇ ਹੋ, ਫਿਲਮ ਨੂੰ ਜੇ ਸਿਰਫ਼ ਫਿਲਮ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਯਕੀਨੀ ਤੌਰ ‘ਤੇ ਫਿਲਮ ਤੁਹਾਨੂੰ ਬੰਨ੍ਹ ਕੇ ਰੱਖਦੀ ਹੈ। ਫਿਲਮ ਦਾ ਕੁਝ ਹਿੱਸਾ ਡਾਕਿਊਮੈਂਟਰੀ ਦੀ ਤਰ੍ਹਾਂ ਜ਼ਰੂਰ ਹੋ ਜਾਂਦਾ ਹੈ। ਫਿਲਮ ਦੀ ਸਕ੍ਰਿਪਟ ‘ਤੇ ਹੋਰ ਕੰਮ ਕੀਤਾ ਜਾਂਦਾ ਤਾਂ ਇਸ ਦਾ ਪੱਧਰ ਕੁਝ ਵੱਖਰਾ ਹੀ ਹੁੰਦਾ।

Leave a Reply

Your email address will not be published. Required fields are marked *

%d bloggers like this: