ਪ੍ਰਧਾਨ ਮੰਤਰੀ ਜਲ ਸੈਨਾ ਨਾਲ ਸਬੰਧਤ ਪਣਡੁੱਬੀ ਆਈਐੱਨਐੱਸ ਕਲਵਰੀ ਭਲਕੇ ਰਾਸ਼ਟਰ ਨੂੰ ਸਮਰਪਿਤ ਕਰਨਗੇ 

ss1

ਪ੍ਰਧਾਨ ਮੰਤਰੀ ਜਲ ਸੈਨਾ ਨਾਲ ਸਬੰਧਤ ਪਣਡੁੱਬੀ ਆਈਐੱਨਐੱਸ ਕਲਵਰੀ ਭਲਕੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਵੀਰਵਾਰ ਨੂੰ ਮੁੰਬਈ ਵਿਖੇ ਸਮੁੰਦਰੀ ਜਲ ਸੈਨਾ ਦੀ ਆਈਐੱਨਐੱਸ ਕਲਵਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਆਈਐੱਨਐੱਸ ਕਲਵਰੀ ਇੱਕ ਡੀਜ਼ਲ-ਬਿਜਲੀ ਨਾਲ ਚੱਲਣ ਵਾਲੀ ਹਮਲਾਵਰ ਪਣਡੁੱਬੀ ਹੈ ਜੋ ਮਜਗੋਨ ਡੌਕ ਸ਼ਿਪ ਬਿਲਡਰਜ਼ ਲਿਮਿਟੇਡ ਦੁਆਰਾ ਭਾਰਤੀ ਨੇਵੀ ਲਈ ਬਣਾਈ ਗਈ ਹੈ। ਇਹ ਛੇ ਅਜਿਹੀਆਂ ਪਣਡੁੱਬੀਆਂ ਵਿੱਚੋਂ ਪਹਿਲੀ ਹੈ, ਜੋ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਅਤੇ “ਮੇਕ ਇਨ ਇੰਡੀਆ” ਪਹਿਲਕਦਮੀ ਲਈ ਮਹੱਤਵਪੂਰਨ ਸਫ਼ਲਤਾ ਨੂੰ ਦਰਸਾਉਂਦੀ ਹੈ। ਇਹ ਪ੍ਰੋਜੈਕਟ ਫਰਾਂਸੀਸੀ ਸਹਿਯੋਗ ਨਾਲ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਮਹਾਰਾਸ਼ਟਰ ਸਰਕਾਰ ਦੀਆਂ ਅਹਿਮ ਹਸਤੀਆਂ ਅਤੇ ਸੀਨੀਅਰ ਨੇਵਲ ਅਫਸਰਾਂ ਦੀ ਮੌਜੂਦਗੀ ਵਿੱਚ, ਨੇਵਲ ਡੌਕਯਾਰਡ ਵਿਖੇ ਪਣਡੁੱਬੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇਕੱਠ ਨੂੰ ਸੰਬੋਧਨ ਕਰਨਗੇ ਅਤੇ ਪਣਡੁੱਬੀ ਦਾ ਦੌਰਾ ਕਰਨਗੇ।

Share Button

Leave a Reply

Your email address will not be published. Required fields are marked *