ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦਾ ਜ਼ਿਲ੍ਹੇ ਦੇ ਜਰੂਰਤਮੰਦ ਲਾਭਪਾਤਰੀਆਂ ਵੱਲੋਂ ਲਿਆ ਜਾਵੇ ਪੂਰਾ ਲਾਹਾ ਭੁਪਿੰਦਰ ਸਿੰਘ

ss1

ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦਾ ਜ਼ਿਲ੍ਹੇ ਦੇ ਜਰੂਰਤਮੰਦ ਲਾਭਪਾਤਰੀਆਂ ਵੱਲੋਂ ਲਿਆ ਜਾਵੇ ਪੂਰਾ ਲਾਹਾ ਭੁਪਿੰਦਰ ਸਿੰਘ

ਸਾਲ 2011 ’ਚ ਕੀਤੇ ਸਰਵੇ ਅਧੀਨ ਗਰੀਬ ਪਰਿਵਾਰਾਂ ਨੂੰ ਦਿੱਤੇ ਜਾਣੇ ਹਨ ਮੁਫ਼ਤ ਗੈਸ ਕੁਨੈਕਸ਼ਨ

untitled-1ਮਹਿਲ ਕਲਾਂ 02 ਦਸੰਬਰ(ਪ੍ਰਦੀਪ ਕੁਮਾਰ) ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦਾ ਜ਼ਿਲ੍ਹੇ ਦੇ ਜਰੂਰਤਮੰਦ ਗਰੀਬ ਲਾਭਪਾਤਰੀਆਂ ਵੱਲੋਂ ਪੂਰਾ ਲਾਹਾ ਲਿਆ ਜਾਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਭੁਪਿੰਦਰ ਸਿੰਘ ਰਾਏ ਨੇ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀਆਂ। ਉਹਨਾਂ ਨੇ ਜ਼ਿਲ੍ਹੇ ਦੇ ਸਮੂਹ ਫੂਡ ਸਪਲਾਈ ਇੰਸਪੈਕਟਰਾਂ ਨੂੰ ਪਿੰਡ-ਪਿੰਡ ਜਾ ਕੇ ਬਿਨੈਕਾਰਾਂ ਦੇ ਸਾਰੇ ਬਾਲਿਗ ਮੈਂਬਰਾਂ ਦੇ ਆਧਾਰ ਕਾਰਡ, ਇੱਕ ਫੋਟੋ ਅਤੇ ਬੈਂਕ ਖਾਤੇ ਦੀ ਕਾਪੀ ਇਕੱਠੀ ਕਰਕੇ ਕੇ.ਵਾਈ.ਸੀ. ਫਾਰਮ ਭਰਨ ਦੀਆਂ ਹਦਾਇਤ ਵੀ ਕੀਤੀ। ਇਸ ਮੌਕੇ ਸ. ਰਾਏ ਨੇ ਸਮੂਹ ਇੰਸਪੈਕਟਰਾਂ ਨੂੰ ਕਿਹਾ ਕਿ ਇਸ ਕੰਮ ਵਿੱਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ ਅਤੇ ਆਪਣੀ ਡਿਊਟੀ ਜ਼ਿੰਮੇਦਾਰੀ ਨਾਲ ਨਿਭਾਈ ਜਾਵੇ। ਉਹਨਾਂ ਦੱਸਿਆ ਕਿ ਸਾਲ 2011 ’ਚ ਕੀਤੇ ਸਰਵੇ ਅਧੀਨ ਯੋਗ ਪਾਏ ਗਏ ਗਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾਣੇ ਹਨ ਅਤੇ ਇਹ ਕੁਨੈਕਸ਼ਨ ਪਰਿਵਾਰ ਦੀ ਮਹਿਲਾ ਮੁਖੀ ਦੇ ਨਾਂ ਤੇ ਜਾਰੀ ਕੀਤਾ ਜਾਵੇਗਾ। ਸ. ਰਾਏ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 24621 ਅਜਿਹੇ ਬੀ.ਪੀ.ਐੱਲ ਪਰਿਵਾਰ ਹਨ, ਜਿੰਨ੍ਹਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ, ਸਿਲੰਡਰ, ਰੈਗੂਲੇਟਰ, ਪਾਈਪ ਆਦਿ ਭਾਰਤ ਸਰਕਾਰ ਵਲੋਂ ਮੁਫ਼ਤ ਦਿੱਤਾ ਜਾਵੇਗਾ, ਜਦਕਿ ਗੈਸ ਚੁੱਲਾ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਸਿਲੰਡਰ ਦੀ ਗੈਸ ਭਰਾਈ ਦੇ ਪੈਸੇ ਆਪਣੇ ਕੋਲੋ ਦੇਣੇ ਪੈਣਗੇ। ਉਹਨਾਂ ਕਿਹਾ ਕਿ ਫੂਡ ਸਪਲਾਈ ਇੰਸਪੈਕਟਰਾਂ ਵੱਲੋਂ ਪਿੰਡ-ਪਿੰਡ ਜਾ ਕੇ ਦਸਤਾਵੇਜ਼ ਇੱਕਠੇ ਕਰਨ ਉਪਰੰਤ ਸਬੰਧਤ ਗੈਸ ਏਜੰਸੀਆਂ ਵੱਲੋਂ ਇਹਨਾਂ ਦਸਤਾਵੇਜ਼ਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਤੁਰੰਤ ਅਪਲੋਡ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਗਰੀਬ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਆਪਣੇ ਕੇ.ਵਾਈ.ਸੀ ਫਾਰਮ ਭਰਨ ਤਾਂ ਜੋ ਉਨ੍ਹਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਮੁਹੱਈਆਂ ਕਰਵਾਉਣ ਸਬੰਧੀ ਮੱੁਢਲੀ ਕਾਰਵਾਈ ਆਰੰਭੀ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲਾਭਪਾਤਰੀ ਫਾਰਮ ਭਰਨ ਲਈ ਨੇੜੇ ਦੀ ਗੈਸ ਏਜੰਸੀ ਨਾਲ ਵੀ ਸੰਪਰਕ ਕਰ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਪਰਵੀਨ ਕੁਮਾਰ, ਐਸ ਡੀ ਐਮ ਤਪਾ ਵਰਿੰਦਰ ਸਿੰਘ, ਡੀ ਐਫ ਐਸ ਸੀ ਸਵੀਟੀ ਦੇਵਗਨ, ਸਮੂਹ ਸਰਕਲ ਅਫ਼ਸਰ ਅਤੇ ਫੂਡ ਸਪਲਾਈ ਇੰਸਪੈਕਟਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *