Tue. Apr 23rd, 2019

ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਤੇ ਬਾਬਾ ਵਿਸ਼ਵਰਕਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਰਪ੍ਰਸਤ ਜਗਦੀਸ਼ ਸਿੰਘ ਲੋਟੇ ਨਹੀ ਰਹੇ

ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਤੇ ਬਾਬਾ ਵਿਸ਼ਵਰਕਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਰਪ੍ਰਸਤ ਜਗਦੀਸ਼ ਸਿੰਘ ਲੋਟੇ ਨਹੀ ਰਹੇ
ਸ. ਲੋਟੇ ਨੇ 50 ਸਾਲ ਕਾਂਗਰਸ ਪਾਰਟੀ ਦੀ ਨਿਸ਼ਕਾਮ ਸੇਵਾ ਕੀਤੀ- ਬਾਵਾ

ਲੁਧਿਆਣਾ (ਪ੍ਰੀਤੀ ਸ਼ਰਮਾ) ਅੱਜ ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਤੇ ਬਾਬਾ ਵਿਸ਼ਵਰਕਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਰਪ੍ਰਸਤ ਜਗਦੀਸ਼ ਸਿੰਘ ਲੋਟੇ ਦੀ ਸੰਖੇਪ ਬਿਮਾਰੀ ਤੋਂ ਬਾਅਦ ਹੋਏ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਇਸ ਸਮੇਂ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸੁਰਜੀਤ ਸਿੰਘ ਲੋਟੇ ਮੁੱਖ ਸਰਪ੍ਰਸਤ ਅੰਤਰਰਾਸ਼ਟਰੀ ਫਾਊਂਡੇਸ਼ਨ, ਲਖਵੀਰ ਸਿੰਘ ਲਾਲੀ, ਰੇਸ਼ਮ ਸਿੰਘ ਸੱਗੂ ਅਤੇ ਇੰਦਰਜੀਤ ਸਿੰਘ ਸੋਹਲ ਪ੍ਰਧਾਨ ਰਾਮਗੜੀਆਂ ਮਹਾਂ ਸਭਾ ਨੇ ਪ੍ਰਦੇਸ਼ ਕਾਂਗਰਸ ਵੱਲੋਂ ਦੁਸ਼ਾਲਾ ਪਾਇਆ ਅਤੇ ਉਨ੍ਹਾਂ ਦੇ ਸਪੁੱਤਰ ਸਰਬਜੀਤ ਸਿੰਘ ਲੋਟੇ ਨਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ, ਸੰਸਦ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵੱਲੋਂ ਦੁੱਖ ਸਾਂਝਾ ਕੀਤਾ ਗਿਆ। ਇਸ ਸਮੇਂ ਬਾਵਾ ਅਤੇ ਲੋਟੇ ਨੇ ਕਿਹਾ ਕਿ ਜਗਦੀਸ਼ ਸਿੰਘ ਲੋਟੇ ਨੇ 50 ਸਾਲ ਤੋਂ ਵੱਧ ਸਮਾਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ. ਲੋਟੇ ਦਾ ਦੇਹਾਂਤ ਹੋਣ ਨਾਲ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸਮੇਂ ਰਣਜੀਤ ਸਿੰਘ ਮਠਾੜੂ ਜਨਰਲ ਸਕੱਤਰ ਫਾਊਂਡੇਸ਼ਨ, ਅਮਰੀਕ ਸਿੰਘ ਘੜਿਆਲ ਪ੍ਰਧਾਨ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ, ਬਲਦੇਵ ਸਿੰਘ ਮਠਾੜੂ, ਦਰਸ਼ਨ ਸਿੰਘ ਲੋਟੇ ਸਰਪ੍ਰਸਤ, ਕੁਲਦੀਪ ਸਿੰਘ ਲਹਿਰਾ, ਹਰੀ ਸਿੰਘ ਭੰਵਰ, ਸੁਰਜੀਤ ਸਿੰਘ ਜਾਂਗਪੁਰ, ਬਲਜਿੰਦਰ ਸਿੰਘ ਕਲਸੀ (ਕਲਸੀ ਜੂਸਰ), ਹਰਬੰਸ ਸਿੰਘ ਪਨੇਸਰ, ਸੁਮੇਸ਼ ਕੋਛਰ, ਅੰਮ੍ਰਿਤਪਾਲ ਸਿੰਘ ਕਲਸੀ, ਗੁਰਚਰਨ ਸਿੰਘ ਰਾਜੜ, ਕਾਂਗਰਸੀ ਨੇਤਾ ਕੁਲਦੀਪ ਸਿੰਘ ਬਿੱਟਾ, ਬਲਜਿੰਦਰ ਸਿੰਘ ਹੂੰਝਣ, ਪਾਲ ਮਠਾੜੂ, ਬਲਵਿੰਦਰ ਸਿੰਘ ਗੋਰਾ ਜਨਰਲ ਸਕੱਤਰ ਅੰਤਰਰਾਸ਼ਟਰੀ ਫਾਊਂਡੇਸ਼ਨ, ਜਗਮੋਹਣ ਸਿੰਘ ਧੰਜਲ, ਮਨਦੀਪ ਚਾਨੇ, ਸਵਰਨ ਸੱਗੂ ਅਤੇ ਜਸਵੀਰ ਸਿੰਘ ਘੜਿਆਲ ਨੇ ਜਗਦੀਸ਼ ਸਿੰਘ ਲੋਟੇ ਦੇ ਸਪੁੱਤਰ ਸਰਬਜੀਤ ਸਿੰਘ ਲੋਟੇ ਨਾਲ ਦੁੱਖ ਸਾਂਝਾ ਕੀਤਾ।

Share Button

Leave a Reply

Your email address will not be published. Required fields are marked *

%d bloggers like this: