ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਪ੍ਰਦੂਸ਼ਣ ਦੀ ਭੇਂਟ ਚੱੜ੍ਹਦਾ ਬਚਪਨ

ਪ੍ਰਦੂਸ਼ਣ ਦੀ ਭੇਂਟ ਚੱੜ੍ਹਦਾ ਬਚਪਨ

ਪ੍ਰਦੁਸ਼ਣ ਦੇ ਕਾਰਨ ਬੱਚਿਆਂ ਦੀ ਸਿਹਤ ਨਾਲ ਜੁੜੀਆ ਪ੍ਰਸ਼ਾਨੀਆਂ ਤਾਂ ਵਧ ਹੀ ਰਹੀਆਂ ਹਨ,ਉਨ੍ਹਾਂ ਦਾ ਬੌਧਿਕ ਸਮਰੱਥਾ ਵੀ ਪ੍ਰਭਾਵਿਤ ਹੋ ਰਹੀ ਹੈ।ਪਿਛਲੇ ਸਾਲਾਂ ਵਿੱਚ ਇਹ ਚਰਚਾ ਦਾ ਵਿਸ਼ਾ ਰਿਹਾ ਹੈ ਕਿ ਸਾਡੇ ਇਥੇ ਬੱਚਿਆਂ ਦੀ ਬਦਲਦੀ ਜੀਵਨਸ਼ੈਲੀ ਅਤੇ ਖਾਣਪਾਨ ਦੇ ਕਾਰਨ ਉਨ੍ਹਾਂ ਦੇ ਬੌਧਿਕ ਸਮਰੱਥਾ ਘਟ ਰਹੀ ਹੈ ਪਰ ਹੁਣ ਇਕ ਸੋਧ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬੱਚਿਆਂ ਦੀ ਬੌਧਿਕ ਸਮਰੱਥਾ ਵਾਕਾਈ ਹੀ ਘੱਟ ਹੋ ਰਹੀ ਹੈ। ਆਸਟੇ੍ਰਲੀਆ ਦੀ ਮੈਕਫੈਰੀ ਯੂਨੀਵਰਸਿਟੀ ਦੀ ਇਕ ਸੋਧ ਦੌਰਾਨ 2010 ਤੋਂ 2018 ਦੇ ਵਿਚਕਾਰ ਭਾਰਤੀਆਂ ਦੇ ਖੂਨ ਵਿੱਚ ਸੀਸੇ ਦੀ ਔਸਤ ਮਾਤਰਾ ਕੱਢ ਕੇ ਉਸ ਦਾ ਵਿਸ਼ਲੇਸ਼ਨ ਕੀਤਾ ਗਿਆ ਸੀ। ਇਸ ਵਿੱਚ ਬੱਚਿਆਂ ਦੇ ਹਰੇਕ ਡੈਸੀ ਲੀਟਰ ਖੂਨ ਵਿੱਚ ਕਰੀਬ 7 ਮਾਈਕੋਗ੍ਰਾਮ ਸੀਸਾ ਪਾਇਆ ਗਿਆ ਹੈ, ਜੋ ਬਹੁਤ ਖਤਰਨਾਕ ਹੈ।ਦੱਸਣਯੋਗ ਹੈ ਕਿ ਅਜਿਹਾ ਹਵਾ ਪ੍ਰਦੂਸ਼ਣ ਅਤੇ ਖਾਦ ਪਦਾਰਥਾਂ ਵਿੱਚ ਸੀਸੇ ਦੀ ਮਾਤਰਾ ਜਿਆਦਾ ਹੋਣ ਦੇ ਕਾਰਨ ਹੋ ਰਿਹਾ ਹੈ।
ਹਵਾ ਵਿੱਚ ਸੀਸੇ ਦੀ ਮਾਤਰਾ ਵਧਣ ਦਾ ਕਾਰਨ ਭਾਰਤ ਵਿੱਚ ਮੋਟਰ ਗੱਡੀਆਂ ਵਿੱਚ ਲੱਗਣ ਵਾਲੀਆਂ ਬੈਟਰੀਆਂ ਨੂੰ ਰੀ ਸਾਈਕਲ ਕਰਨ ਦੀ ਪ੍ਰਕਿਰਿਆ ਦੱਸਿਆ ਗਿਆ ਹੈ।ਗੌਰ ਕਰਨ ਵਾਲੀ ਗੱਲ ਹੈ ਕਿ ਭਾਰਤ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਕਾਰ ਅਤੇ ਦੁਪਹਿਆ ਵਾਹਨਾਂ ਦੀ ਬੈਟਰੀ ਨੂੰ ਰੀ ਸਾਈਕਲ ਕੀਤਾ ਜਾਂਦਾ ਹੈ ਪਰ ਇਸ ਪ੍ਰਕਿਰਿਆ ਵਿੱਚ ਪ੍ਰਦੂਸ਼ਣ ਕੰਟਰੋਲ ਦੀ ਕੋਈ ਠੋਸ ਵਿਵਸਥਾ ਨਹੀਂ ਹੈ।ਇਸ ਦੇ ਕਾਰਨ ਸੀਸਾ ਹਵਾ ਵਿੱਚ ਮਿਲਦਾ ਹੈ। ਸਾਹ ਰਾਹੀ ਸ਼ਰੀਰ ਵਿੱਚ ਪਹੁੰਚਣ ਵਾਲੀ ਸੀਸੇ ਦੀ ਇਹ ਮਾਤਰਾ ਖੂਨ ਨੂੰ ਦੂਸ਼ਿਤ ਕਰ ਦਿੰਦੀ ਹੈ। ਇਸ ਸੋਧ ਦੇ ਮੁਤਾਬਿਕ ਆਯੁਰਵੇਦਿਕ ਦਵਾਈਆਂ,ਸੁੰਦਰਤਾ ਪ੍ਰਸਾਧਨਾ ਅਤੇ ਨੂਡਲ ਜਿਹੇ ਖਾਦ ਪਦਾਰਥਾਂ ਦੇ ਜਰੀਏ ਵੀ ਬੱਚਿਆਂ ਦੇ ਖੂਨ ਵਿੱਚ ਸੀਸੇ ਦੀ ਮਾਤਰਾ ਵਧਦੀ ਹੈ। ਇਸਦੇ ਚਲਦਿਆਂ ਬੱਚਿਆਂ ਵਿੱਚ ਸ਼ਰੀਰਕ ਪ੍ਰੇਸ਼ਾਨੀਆਂ ਤਾਂ ਪੈਦਾ ਹੁੰਦੀਆਂ ਹੀ ਹਨ,ਨਵੀਂ ਪੀੜ੍ਹੀ ਦੀ ਦਿਮਾਗੀ ਸਿਹਤ ‘ਤੇ ਵੀ ਅਸਰ ਪੈ ਰਿਹਾ ਹੈ।
ਦਰਅਸਲ, ਹਵਾ ਪ੍ਰਦੂਸ਼ਣ ਹੋਵੇ ਜਾਂ ਮਿਲਾਵਟੀ ਖਾਦ ਪਦਾਰਥ, ਬੱਚਿਆਂ ਦੀ ਸਿਹਤ ‘ਤੇ ਇਹ ਵੱਡਿਆਂ ਤੋਂ ਜਿਆਦਾ ਅਸਰ ਪਾਉਂਦੇ ਹਨ। ਉਨ੍ਹਾਂ ਦੇ ਸ਼ਰੀਰ ਦੇ ਵਿਕਾਸਸ਼ੀਲ ਅੰਗ ਕਾਫੀ ਸੰਵੇਦਨਸ਼ੀਲ ਅਤੇ ਨਾਜੁਕ ਹੁੰਦੇ ਹਨ ਜਿਸਦੇ ਚਲਦਿਆਂ ਜਹਿਰੀਲੀ ਹਵਾ ਦਾ ਮਾੜਾ ਅਸਰ ਹੁੰਦਾ ਹੈ। ਇਹੀ ਕਾਰਨ ਹੈ ਕਿ ਹਵਾ ਵਿੱਚ ਘੁਲਦਾ ਜਹਿਰ ਘੱਟ ਉਮਰ ਦੇ ਬੱਚਿਆਂ ਨੂੰ ਵੱਡੀਆਂ ਸਮੱਸਿਆ ਦੇ ਵੱਲ ਧਕੇਲ ਰਿਹਾ ਹੈ।ਪਿਛਲੇ ਕੁਝ ਸਾਲਾਂ ਵਿੱਚ ਲਗਪਗ ਹਰ ਸੋਧ ਵਿੱਚ ਵਧੇੇਰੇ ਹਵਾ ਪ੍ਰਦੂਸ਼ਣ ਦੇ ਮਾਮਲੇ ਵਿੱਚ ਭਾਰਤ ਨੂੰ ਵਿਸ਼ਵ ਦੇ ਕੁਝ ਸਭ ਤੋਂ ਖਰਾਬ ਦੇਸ਼ਾਂ ਵਿੱਚ ਰੱਖਿਆ ਜਾ ਰਿਹਾ ਹੈ।ਮੋਟਰ ਗੱਡੀਆਂ ਵਿੱਚੋਂ ਨਿਕਲਣ ਵਾਲੀਆਂ ਜਹਿਰੀਲੀਆਂ ਗੈਸਾਂ ਅਤੇ ਰਸਾਇਣਕ ਕਣ ਪੂਰੇ ਪਰਿਆਵਰਣ ਨੂੰ ਬਹੁਤ ਜਿਆਦਾ ਦੂਸ਼ਿਤ ਕਰ ਰਹੇ ਹਨ। ਵਧਦੇ ਪ੍ਰਦੂਸ਼ਣ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਮਾਨਯੋਗ ਅਦਾਲਤ ਨੇ ਇਕ ਟਿੱਪਣੀ ਕਰਦੇ ਹੋਏ ਦਿੱਲੀ ਵਿੱਚ ਰਹਿਣ ਨੁੰ ਇਕ ਗੈਸ ਚੈਂਬਰ ਵਿੱਚ ਰਹਿਣ ਵਰਗਾ ਦੱਸਿਆ ਸੀ। ਅਜਿਹੇ ਮਾੜੇ ਹਾਲਾਤਾਂ ਵਿੱਚ ਬੱਚਿਆਂ ਨੂੰ ਅਣਗਿਣਤ ਸ਼ਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਤਾਂ ਘੇਰ ਹੀ ਰਹੀਆਂ ਹਨ,ਉਨ੍ਹਾ ਦੀ ਬੌਧਿਕ ਸਮੱਰਥਾ ‘ਤੇ ਪੈ ਰਹੇ ਮਾੜੇ ਪ੍ਰਭਾਵ ਵੀ ਬੇਹੱਦ ਚਿੰਤਾਜਨਕ ਹਨ।ਦੱਸਣਯੋਗ ਹੈ ਕਿ ਭਾਰਤ ਵਿੱਚ ਬੱਚਿਆਂ ਦੇ ਖੂਨ ਵਿੱਚ ਸੀਸੇ ਦਾ ਪੱਧਰ ਤਕਰੀਬਨ 7 ਮਾਈਕੋਗ੍ਰਾਮ ਪ੍ਰਤੀ ਡੈਸੀ ਲੀਟਰ ਹੈ , ਜੋ ਕਿ ਬਹੁਤ ਜਿਆਦਾ ਹੈ।
ਵਿਗਿਆਨਕਾ ਦੇ ਮੁਤਾਬਿਕ ਹਰੇਕ ਡੈਸੀਲੀਟਰ ਖੂਨ ਵਿੱਚ ਇਕ ਮਾਈਕੋਗ੍ਰਾਮ ਸੀਸੇ ਨਾਲ ਕਰੀਬ ਅੱਧਾ ਪੁਆਂਇਟ ਆਈਕਿੳ ੂ(ਇੰਟੈਲੀਜੈਂਟ ਕੌਸ਼ੇਂਟ) ਪੱਧਰ ਘਟਦਾ ਹੈ। ਇਸ ਸੋਧ ਦੇ ਮੁਤਾਬਿਕ 2010 ਤੋਂ 2018 ਦੇ ਵਿਚਾਰ ਲਹੂ ਵਿੱਚ ਸੀਸੇ ਦੀ ਮਾਤਰਾ ਨੂੰ ਦੱਸਣ ਵਾਲੇ ਆਂਕੜਿਆਂ ਨਾਲ ਬੌਧਿਕ ਸਮਰੱਥਾ ਦਾ ਘੱਟ ਹੋਣਾ ਹੀ ਨਹੀਂ, ਸਗੋਂ ਹੋਰ ਦੂਜੇ ਰੋਗਾਂ ਦੇ ਲਈ ਜਿੰਮੇਵਾਰ ਡਿਸਏਬਲਟੀ ਅਡਜਸਟਡ ਲਾਈਫ ਈਅਰਜ ਦਾ ਵੀ ਪਤਾ ਚੱਲਦਾ ਹੈ
ਦਰਅਸਲ, ਡੀਐਲਵਾਈ ਇਹ ਦੱਸਦਾ ਹੈ ਕਿ ਖਰਾਬ ਸਿਹਤ ਨਾਲ ਜੀਵਨ ਦਾ ਕਿੰਨਾ ਸਮਾਂ ਘੱਟ ਹੋ ਜਾਂਦਾ ਹੈ।ਅਜਿਹੇ ਵਿੱਚ ਘੱਟ ਉਮਰ ਦੇ ਬੱਚਿਆਂ ਦੇ ਜੀਵਨ ਨਾਲ ਖੇਡ ਰਿਹਾ ਪ੍ਰਦੂਸ਼ਣ ਕਈ ਮੋਰਚਿਆਂ ‘ਤੇ ਬਚਪਨ ਦੇ ਲਈ ਮੁਸੀਬਤ ਬਣ ਰਿਹਾ ਹੈ।ਚਿੰਤਾ ਦੀ ਗੱਲ ਇਹ ਹੈ ਕਿ ਹਵਾ ਵਿੱਚ ਘੁਲਦੇ ਇਸ ਜਹਿਰ ਨਾਲ ਬੱਚਿਆਂ ਵਿੱਚ ਜਿੰਦਗੀ ਭਰ ਦੇ ਲਈ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਆਮਤੌਰ ‘ਤੇ ਇਹੀ ਸਮਝਿਆ ਜਾਂਦਾ ਹੈ ਕਿ ਦੂਸ਼ਿਤ ਹਵਾ ਸਿਰਫ ਸ਼ਰੀਰਕ ਰੋਗਾਂ ਦਾ ਕਾਰਨ ਬਣਦੀ ਹੈ ਜਦਕਿ ਇਸਦਾ ਮਾਨਸਿਕ ਸਿਹਤ ਅਤੇ ਵਿਕਾਸ ‘ਤੇ ਵੀ ਡੂੰਘਾ ਅਸਰ ਪੈਂਦਾ ਹੈ।ਹਰ ਸਾਲ ਵੱਡੀ ਗਿਣਤੀ ਵਿੱਚ ਬੱਚੇ ਅਤੀਸਾਰ, ਮਲੇਰੀਆ ਅਤੇ ਦਮੇਂ ਦੀਆਂ ਬਿਮਾਰੀਆਂ ਦੇ ਕਾਰਨ ਦਮ ਤੋੜਦੇ ਹੀ ਹਨ, ਹੁਣ ਦੂਸ਼ਿਤ ਵਾਤਾਵਰਣ ਉਨ੍ਹਾਂ ਦੀ ਦਿਮਾਗੀ ਸਿਹਤ ‘ਤੇ ਵੀ ਅਸਰ ਪਾ ਹਿਾ ਹੈ।ਇਹ ਬੱਚਿਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਘੱਟ ਕਰ ਰਿਹਾ ਹੈ।
ਸਕੂਲ ਤੋਂ ਲੈਕੇ ਖੇਡ ਦੇ ਮੈਦਾਨ ਤੱਕ, ਬੱਚੇ ਜਿਆਦਾ ਸਮਾਂ ਘਰ ਤੋਂ ਬਾਹਰ ਰਹਿੰਦੇ ਹਨ ਇਸਲਈ ਜਹਿਰੀਲੇ ਰਸਾਇਣਾਂ ਅਤੇ ਕਣਾਂ ਨਾਲ ਦੂਸ਼ਿਤ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹੁੰਦੇ ਹਨ।ਵਾਤਾਵਰਣ ਦੀ ਜਹਿਰੀਲੀ ਹਵਾ ਦੇ ਕਾਰਨ ਬੱਚਿਆਂ ਦੇ ਫੇਫੇੜਿਆਂ ਨੂੰ ਵੀ ਬਹੁਤ ਜਿਆਦਾ ਨੁਕਸਾਨ ਪਹੁੰਚ ਰਿਹਾ ਹੈ। ਐਨਾ ਹੀ ਨਹੀਂ, ਹਵਾ ਪ੍ਰਦੂਸ਼ਣ ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਸੰਵੇਦਨਾ ਨਾਲ ਜੁੜੇ ਪਹਿਲੂਆਂ ਨੁੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਪਿਛਲੇ ਸਾਲ ਆਈ ਯੂਨੀਸੇਫ ਦੀ ਰਿਪੋਰਟ ਦੇ ਮੁਤਾਬਿਕ ਭਾਰਤ ਸਮੇਤ ਦੱਖਣ ਏਸ਼ੀਆ ਵਿੱਚ ਹਵਾ ਪ੍ਰਦੂਸ਼ਣ ਨਾਲ 1 y22 ਕਰੋੜ ਨਵਜੰਮੇ ਬੱਚਿਆਂ ਦੀ ਮਾਨਸਿਕ ਸਿਹਤ ਦੇ ਵਿਕਾਸ ‘ਤੇ ਅਸਰ ਪੈ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈੈ ਕਿ ਪ੍ਰਦੂਸ਼ਣਕਾਰੀ ਤੱਤਾਂ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਨਸ਼ਟ ਹੋ ਸਕਦੀਆਂ ਹਨ।ਬੌਧਿਕ ਪੱਧਰ ਨੂੰ ਘੱਟ ਕਰਨ ਦੇ ਨਾਲ ਹੀ ਪ੍ਰਦੂਸ਼ਣ ਯਾਦਦਾਸ਼ਤ ਨੂੰ ਖਤਮ ਕਰਨ ਦੇ ਲਈ ਵੀ ਜਿੰਮੇਵਾਰ ਹੈ।ਇਸ ਵਿਸ਼ੇ ‘ਤੇ ਸਵੀਡਨ ਯੂਨੀਵਰਸਿਟੀ ਦੀ ਨਵੀਂ ਸੋਧ ਕਹਿੰਦੀ ਹੈ ਕਿ ਹਵਾ ਪ੍ਰਦੂਸ਼ਣ ਦਾ ਘਾਤਕ ਅਸਰ ਫੇਫੜਿਆਂ ਦੇ ਨਾਲ ਨਾਲ ਦਿਮਾਗ ‘ਤੇ ਵੀ ਹੁੰਦਾ ਹੈ। ਇਸ ਦੀ ਚਪੇਟ ਵਿੱਚ ਬੱਚੇ ਅਤੇ ਨੌਜੁਆਨ ਸਭ ਤੋਂ ਜਿਆਦਾ ਆਉਂਦੇ ਹਨ। ਬੱਚਿਆਂ ਦੇ ਦਿਮਾਗ ‘ਤੇ ਅਸਰ ਪੈਣ ਦੇ ਕਾਰਨ ਕਦੇ ਕਦੇ ਉਹ ਮਾਨਸਿਕ ਰੋਗੀ ਵੀ ਬਣ ਜਾਂਦੇ ਹਨ।ਇਥੋਂ ਤੱਕ ਕਿ ਜੇਕਰ ਗਰਭਵਤੀ ਔਰਤ ਹਵਾ ਪ੍ਰਦੂਸ਼ਣ ਦੀ ਚਪੇਟ ਵਿੱਚ ਆ ਜਾਂਦੀ ਹੈ ਤਾਂ ਉਸ ਤੋਂ ਜਿਆਦਾ ਹੋਣ ਵਾਲੇ ਬੱਚੇ ਨੰyੂ ਜਿਆਦਾ ਖਤਰਾ ਹੁੰਦਾ ਹੈ।
ਜਹਿਰੀਲੀ ਹਵਾ ਨਾਲ ਪੈਦਾ ਹੋਇਆ ਇਹ ਸਾਂਝਾ ਸਿਹਤ ਸੰਕਟ ਬੇਹੱਦ ਗੰਭੀਰ ਹੈ। ਸਾਡੇ ਦੇਸ਼ ਵਿੱਚ ਪਿਛਲੇ ਸਾਲਾਂ ਵਿੱਚ ਮਹਾਨਗਰਾਂ ਵਿੱਚ ਪ੍ਰਦੂਸ਼ਣ ਬਹੁਤ ਜਿਆਦਾ ਤੇਜੀ ਨਾਲ ਫੈਲ ਰਿਹਾ ਹੈ। 24 ਘੰਟੇ ਕਾਰਖਾਨਿਆਂ ਅਤੇ ਮੋਟਰ ਗੱਡੀਆਂ ਤੋਂ ਨਿਕਲਦਾ ਕਾਲਾ ਧੂੰਆਂ ਹਵਾ ਵਿੱਚ ਫੈਲਦਾ ਹੈ। ਰਾਜਧਾਨੀ ਦਿੱਲੀ ਵਿੱਚ ਤਾਂ ਹਰ ਸਾਲ ਪ੍ਰਦੂਸ਼ਣ ਦੇ ਹਾਲਾਤ ਚਿਤਾਵਨੀ ਦਿੰਦੇ ਨਜਰ ਆਉਂਦੇ ਹਨ।
ਚਿੰਤਾ ਦੀ ਗੱਲ ਹੈ ਕਿ ਮਹਾਂਨਗਰ ਤਾਂ ਪ੍ਰਦੂਸ਼ਣ ਦੀ ਗ੍ਰਿਫਤ ਵਿੱਚ ਹਨ ਹੀ,ਦੂਜੇ ਵੱਡੇ ਸ਼ਹਿਰ ਵੀ ਦੂਸ਼ਿਤ ਹਵਾ ਦੀ ਚਪੇਟ ਵਿੱਚ ਆ ਰਹੇ ਹਨ। ਸਾਹ ਲੈਣ ਦੇ ਲਈ ਸਾਫ ਹਵਾ ਹੀ ਨਹੀਂ ਬਚੀ ਹੈ। ਇਸਲਈ ਦੇਸ਼ ਦੇ ਹਰ ਹਿੱਸੇ ਵਿੱਚ ਪ੍ਰਦੂਸ਼ਣ ਨਾਲ ਹੋਣ ਵਾਲੇ ਰੋਗ ਬਹੁਤ ਤੇਜੀ ਨਾਲ ਫੈਲ ਰਹੇ ਹਨ। ਨਵੀਂ ਪੀੜ੍ਹੀ ਇਸ ਦੀ ਚਪੇਟ ਵਿੱਚ ਸਭ ਤੋਂ ਜਿਆਦਾ ਆ ਰਹੀ ਹੈ। ਇਹੀ ਕਾਰਨ ਹੈ ਕਿ ਹਵਾ ਪ੍ਰਦੂਸ਼ਣ ਪਰਿਆਵਰਣ ਅਤੇ ਸਿਹਤ ਨਾਲ ਸੰਬਧਤ ਦੁਨੀਆਂ ਦਾ ਸਭ ਤੋਂ ਵੱਡਾ ਖਤਰਾ ਹੈ,ਜੋ ਵਿਸ਼ਵ ਪੱਧਰ ‘ਤੇ ਚਿੰਤਾ ਅਤੇ ਸਰੋਕਾਰ ਦਾ ਵਿਸ਼ਾ ਬਣ ਗਿਆ ਹੈ। ਅਜਿਹੇ ਵਿੱਚ ਜਰੂਰੀ ਹੈ ਕਿ ਦੇਸ਼ ਦੀ ਆਉਣ ਵਾਲੀ ਪੀੜੀ ਤੇ ਤਨ ਅਤੇ ਮਨ ਦੀ ਸਿਹਤ ਦੇ ਲਈ ਦੈਂਤ ਬਣ ਚੁੱਕੇ ਹਵਾ ਪ੍ਰਦੂਸ਼ਣ ‘ਤੇ ਲਗਾਮ ਲਗਾਉਣ ਲਈ ਹਰ ਪੱਧਰ ‘ਤੇ ਕੋਸ਼ਿਸ਼ਾਂ ਹੋਣ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: