ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੋਰੋਨਾ ਵਾਇਰਸ ਕੂੜੇ ਤੇ ਕੋਵਿਡ-19 ਕੂੜੇ ਦਾ ਲੇਬਲ ਲਗਾਉਣ ਦੀ ਹਿਦਾਇਤ

ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੋਰੋਨਾ ਵਾਇਰਸ ਕੂੜੇ ਤੇ ਕੋਵਿਡ-19 ਕੂੜੇ ਦਾ ਲੇਬਲ ਲਗਾਉਣ ਦੀ ਹਿਦਾਇਤ

ਨਵੀਂ ਦਿੱਲੀ, 4 ਅਪ੍ਰੈਲ: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਿਦਾਇਤ ਦਿੱਤੀ ਹੈ ਕਿ ਸੰਕ੍ਰਮਣ ਦੇ ਇਲਾਜ ਦੌਰਾਨ ਪੈਦਾ ਹੋਣ ਵਾਲੇ ਹਰ ਤਰ੍ਹਾਂ ਦੇ ਬਾਇਓਮੈਡੀਕਲ ਕੂੜੇ ਤੇ ਕੋਵਿਡ-19 ਕੂੜਾ ਦਾ ਲੇਬਲ ਲਗਾਇਆ ਜਾਵੇ| ਇਹ ਹਿਦਾਇਤਾਂ ਬਾਇਓ ਮੈਡੀਕਲ ਪ੍ਰਬੰਧਨ ਨਿਯਮ 2016 ਤਹਿਤ ਜਾਰੀ ਕੀਤੀਆਂ ਗਈਆਂ ਹਨ|

ਇਸ ਸੰਬੰਧੀ ਸਿਹਤ ਮੰਤਰਾਲੇ ਦੇ ਸਬੰਧਤ ਅਧਿਕਾਰੀਆਂ, ਵਿਸ਼ਵ ਸਿਹਤ ਸੰਗਠਨ, ਭਾਰਤੀ ਮੈਡੀਕਲ ਸੰਗਠਨ ਅਤੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਨੇ ਕੋਵਿਡ 19 ਦੇ ਕੁੜੇ ਦੇ ਪ੍ਰਬੰਧਨ ਲਈ ਸਖਤਤ ਹਿਦਾਇਤਾਂ ਜਾਰੀ ਕੀਤੀਆਂ ਹਨ| ਇਹਨਾਂ ਹਿਦਾਇਤਾਂ ਅਨੁਸਾਰ ਲੇਬਲ ਲਗਾਉਣ ਨਾਲ ਅਜਿਹੇ ਕੂੜੇ ਦੀ ਆਸਾਨੀ ਨਾਲ ਪਛਾਣ ਹੋਵੇਗੀ ਅਤੇ ਉਸ ਦਾ ਫੌਰੀ ਖਾਤਮਾ ਕੀਤਾ ਜਾਵੇਗਾ| ਇਸਦੇ ਤਹਿਤ ਆਈਸੋਲੇਸ਼ਨ ਵਾਰਡ, ਕੁਆਰੰਟਾਈਨ ਸੈਂਟਰ, ਸੈਂਪਲ ਲੈਣ ਵਾਲੇ ਕੇਂਦਰ, ਪ੍ਰਯੋਗਸ਼ਾਲਾਵਾਂ, ਸ਼ਹਿਰੀ ਸਥਾਨਕ ਨਿਗਮ, ਬਾਇਓਮੈਡੀਕਲ ਕੂੜੇ ਨੂੰ ਖਤਰਨਾਕ ਕੂੜੇ ਦੇ ਰੂਪ ਵਿਚ ਮੰਨਿਆ ਜਾਵੇਗਾ|

ਇਹ ਵੀ ਹਿਦਾਇਤ ਕੀਤੀ ਗਈ ਹੈ ਕਿ ਅਜਿਹੇ ਕੂੜੇ ਦੀ ਰਿਲੀਜ਼ ਲਈ ਸਿਹਤ ਵਰਕਰਾਂ ਨੂੰ ਤਿੰਨ ਪਰਤਾਂ ਵਾਲੇ ਮਾਸਕ ਸਣੇ ਪਰਸਨਲ ਪ੍ਰੋਟੇਕਟਿਵ ਇਕਵਿਪਮੈਂਟ, ਸਪਲੈਸ਼ ਪਰੂਫ ਐਪਰਨ ਜਾਂ ਗਾਊਨ, ਨਾਈਟਟਰਾਈਲ ਗਲਵਸ ਅਤੇ ਸੈਫਟੀ ਗਾਗਲਜ਼ ਪਹਿਨਣੇ ਚਾਹੀਦੇ ਹਨ| ਇਸ ਦੇ ਨਾਲ ਹੀ ਸਿਹਤ ਵਰਕਰਾਂ ਨੂੰ ਬਾਇਓਮੈਡੀਕਲ ਕੂੜਾ ਇਕੱਠਾ ਕਰਨ ਬਾਰੇ ਸਹੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *

%d bloggers like this: