ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਾਣੀਆਂ ਬਾਰੇ ਝੂਠ ਬੋਲਦਾ ਹੈ: ਜਥੇ. ਭਾਗ ਸਿੰਘ ਸੁਰਤਾਪੁਰ

ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਾਣੀਆਂ ਬਾਰੇ ਝੂਠ ਬੋਲਦਾ ਹੈ: ਜਥੇ. ਭਾਗ ਸਿੰਘ ਸੁਰਤਾਪੁਰ

1-11 (8)ਰੂਪਨਗਰ 31 ਮਈ (ਗੁਰਮੀਤ ਮਹਿਰਾ) ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਕਿਹਾ ਸੀ ਕਿ ਮੈਂ ਪੰਜਾਬ ਦੇ ਪਾਣੀਆਂ ਦੇ ਸਬੰਧ ਵਿੱਚ ਘੱਟੋ ਘੱਟ ਦਸ ਸਰਕਾਰਾਂ ਵਾਰ ਸਕਦਾ ਹਾਂ।ਇਸ ਬਿਆਨ ਦੇ ਸਬੰਧ ਵਿੱਚ ਜਥੇਦਾਰ ਭਾਗ ਸਿੰਘ ਸੁਰਤਾਪੁਰ, ਸੀਨੀਅਰ ਮੀਤ ਪ੍ਰਧਾਨ ਪੰਜਾਬ ਸ਼ੋ੍ਰਮਣੀ ਅਕਾਲੀ ਦਲ (ਅ) ਨੇ ਪੱਤਰਕਾਰਾਂ ਦੀ ਮਿਲਣੀ ਵਿੱਚ ਆਪਣੇ ਘਰ ਵਿੱਚ ਇਹ ਗੱਲ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਝੂਠ ਬੋਲਣ ਦੀ ਪੀ.ਐਚ.ਡੀ. ਕੀਤੀ ਹੋਈ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਜੋ ਬਿਆਨ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਚੈਨਲ ਨੂੰ ਦਿੱਤੇ ਜਿਸ ਵਿੱਚ ਪੰਜਾਬ ਦੇ ਪਾਣੀਆਂ ਐਸ.ਵਾਈ.ਐਲ. ਨਹਿਰ ਪੰਜਾਬ ਵਿੱਚੋਂ ਹਰਿਆਣੇ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਦੇਵਾਂਗਾ, ਚਾਹੇ ਮੇਰੀ ਸਰਕਾਰ ਚਲੀ ਜਾਵੇ ਅਤੇ ਚਾਹੇ ਮੇਰੀ ਜਾਨ ਵੀ ਚਲੀ ਜਾਵੇ। ਭਾਗ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਬਿਆਨ ਦੇਣਾ ਕਿ ਪੰਜਾਬ ਦੇ ਲੋਕਾਂ ਨਾਲ ਅਤੇ ਪੰਜਾਬੀਆਂ ਨਾਲ ਇੱਕ ਬਹੁਤ ਹੀ ਵੱਡਾ ਧੋਖਾ ਹੈ।ਬਾਦਲ ਇਹੋ ਜਿਹੇ ਬਿਆਨ ਦੇ ਕੇ ਪੰਜਾਬ ਦੇ ਸਿੱਖਾਂ ਅਤੇ ਪੰਜਾਬੀਆਂ ਨੂੰ ਗੁਮਰਾਹ ਕਰ ਰਿਹਾ ਹੈ ਅਤੇ ਕਾਫੀ ਸਮੇਂ ਤੋਂ ਕਰਦਾ ਆ ਰਿਹਾ ਹੈ। ਕਾਬਿਲੇ ਗੌਰ ਹੈ ਕਿ ਜਦੋਂ ਇਹ ਨਹਿਰ ਨਿਕਲੀ ਸੀ, ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਬਰਾਬਰ ਸਹਿਮਤੀ ਸੀ।

ਉਸਨੇ ਹਰਿਆਣੇ ਦੇ ਮੁੱਖ ਮੰਤਰੀ ਚੌਟਾਲੇ ਤੋਂ ਕਰੋੜਾਂ ਰੁਪਏ ਲੈ ਕੇ ਇਹ ਨਹਿਰ ਕੱਢਣ ਦੀ ਸਹਿਮਤੀ ਪ੍ਰਗਟ ਕੀਤੀ ਸੀ। ਉਸ ਪੈਸੇ ਨਾਲ ਹਰਿਆਣੇ ਵਿੱਚ ਹੋਟਲ ਖੋਲੇ ਗਏ ਸੀ। ਇਸ ਨੇ ਆਪਣੀ ਨਿੱਜੀ ਜਾਇਦਾਦ ਵਿੱਚ ਕਰੋੜਾਂ ਰੁਪਏ ਦਾ ਵਾਧਾ ਕੀਤਾ ਹੈ। ਉਨਾਂ ਕਿਹਾ ਕਿ ਸਾਲ 2017 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਅਤੇ ਸਾਰੀਆਂ ਸਿਆਸੀ ਧਿਰਾਂ ਕੇਵਲ ਸਿਆਸਤ ਕਰ ਰਹੀਆਂ ਹਨ। ਅਸਲ ਵਿੱਚ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਪਾਣੀਆਂ ਦੇ ਬਚਾਅ ਪ੍ਰਤੀ ਵਫਾਦਾਰ ਨਹੀਂ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਭਾਗ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਕੋਟਲਾ, ਹਰਭਜਨ ਸਿੰਘ ਲੋਧੀਪੁਰ (ਸ਼੍ਰੀ ਅਨੰਦਪੁਰ ਸਾਹਿਬ) ਅਤੇ ਬੁੱਧ ਰਾਮ ਦੀ ਮੌਜੂਦਗੀ ਵਿੱਚ ਕਹੇ।ਉਹਨਾਂ ਕਿਹਾ ਕਿ ਬਾਦਲ ਜੇਕਰ ਸੱਚਮੁੱਖ ਹੀ ਪੰਜਾਬ ਦੇ ਬਰਬਾਦ ਹੋ ਰਹੇ ਪਾਣੀਆਂ ਪ੍ਰਤੀ ਗੰਭੀਰ ਹੈ ਤਾਂ ਮੁੱਖ ਮੰਤਰੀ “ਡੀ ਨੋਟੀਫਿਕੇਸ਼ਨ” ਦਾ ਬਿੱਲ ਪਾਸ ਕਰ ਦੇਣਾ ਜਾਂ ਕਦੇ ਵਾਟਰ ਟਰਮੀਨੇਸ਼ਲ ਦਾ ਐਕਟ ਪਾਸ ਕਰ ਦੇਣਾ ਵਰਗੀ ਡਰਾਮੇਬਾਜੀ ਛੱਡ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਡਰਾਮੇਬਾਜੀ ਦੀ ਬਜਾਏ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਰਾਜਸਥਾਨ, ਹਰਿਆਣਾ, ਜੰਮੂ ਕਸ਼ਮੀਰ, ਦਿੱਲੀ ਆਦਿ ਸੂਬਿਆਂ ਨੁੂੰ ਜਿਹੜਾ ਪਾਣੀ ਜਾ ਰਿਹਾ ਹੈ।ਇਹ ਚਾਰੇ ਸੂਚੇ ਛੇ ਮਹੀਨਿਆਂ ਦੇ ਅੰਦਰ ਅੰਦਰ ਪੰਜਾਬ ਨੂੰ ਸੰਨ 1947 ਤੋਂ ਲੈ ਕੇ ਹੁਣ ਤੱਕ ਬਣਦੀ ਕੀਮਤ ਅਦਾ ਕਰਨ ਅਤੇ ਜੇ ਇਹਨਾਂ ਨੇ ਪੰਜਾਬ ਨੂੰ ਬਣਦੀ ਕੀਮਤ ਅਦਾ ਨਹੀਂ ਕਰਨੀ ਤਾਂ ਫਿਰ ਅਸੀਂ ਛੇ ਮਹੀਨੇ ਬਾਅਦ ਭਾਖਣਾ ਨਹਿਰ ਅਤੇ ਹਰੀਕੇ ਪੱਤਣ ਅਤੇ ਰਾਜਸਥਾਨ ਪੀਡਰ ਤੋਂ ਜੋ ਗੰਗ ਨਹਿਰ ਨਿਕਲਦੀ ਹੈ ਅਤੇ ਪਠਾਨਕੋਟ ਤੋਂ ਜੋ ਨਹਿਰ ਨਿਕਲ ਕੇ ਜੰਮੂ ਕਸ਼ਮੀਰ ਨੂੰ ਜਾਂਦੀ ਹੈ ਦੇ ਫੱਟੇ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ। ਪੰਜਾਬ ਦਾ ਕੋਈ ਪਾਣੀ ਇਹਨਾਂ ਸੂਬਿਆਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਗੱਲ ਉੱਤੇ ਸਾਂਝੇ ਤੌਰ ਤੇ ਵਿਧਾਨ ਸਭਾ ਵਿੱਚ ਸਾਰੇ ਅਕਾਲੀ ਅਤੇੇ ਕਾਂਗਰਸੀ ਮਤਾ ਪਾਸ ਕਰਨ ਜੇ ਛੇ ਮਹੀਨਿਆਂ ਵਿੱਚ ਸਾਡੇ ਪਾਣੀਆਂ ਦੀ ਕੀਮਤ ਨਾਂ ਅਦਾ ਕੀਤੀ ਗਈ ਤਾਂ ਪੰਜਾਬ ਤੋਂ ਬਾਹਰ ਜਾਣ ਵਾਲਾ ਪਾਣੀ ਬਿਲਕੁਲ ਬੰਦ ਕਰ ਦਿੱਤਾ ਜਾਵਗੇਾ। ਉਨਾਂ ਕਿਹਾ ਕਿ ਜੇਕਰ ਵਿਧਾਨ ਸਭਾ ਵਿੱਚ ਪੰਜਾਬ ਦੇ ਪਾਣੀਆਂ ਲਈ ਅਕਾਲੀ ਅਤੇ ਕਾਂਗਰਸੀ ਪੰਜਾਬ ਦੇ ਪਾਣੀ ਦੇ ਹੱਕ ਵਿੱਚ ਉਕਤ ਮਤਾ ਪਾਸ ਕਰਦੇ ਹਨ ਤਾਂ ਦੂਜੇ ਸੂਬਿਆਂ ਨੁੂੰ ਜਾਂਦਾ ਪਾਣੀ ਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਪਾਰਟੀ 2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਆਪਣੀ ਸਰਕਾਰ ਆਉਣ ਤੇ ਪੰਜਾਬ ਦੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਨਾਲ ਲੈ ਕੇ ਇਹ ਪਹਿਰਾ ਦੇਵੇਗੀ ਅਤੇ ਕਹੀ ਹੋਈ ਗੱਲ ਤੇ ਪੂਰਾ ਉਤਰੇਗੀ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਝੂਠ ਦਾ ਪਰਦਾਫਾਸ਼ ਕਰੇਗੀ।

Share Button

Leave a Reply

Your email address will not be published. Required fields are marked *

%d bloggers like this: