ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਕਤਲ ਲਈ ਰਾਜਸੀ ਬਦਲਾਖੋਰੀ ਤਹਿਤ ਹੋਇਆ ਸੀ ਕੇਸ ਪਰ ਖਹਿਰਾ ਬਾਰੇ ਤਾਂ ਅਦਾਲਤੀ ਕਾਰਵਾਈ ਹੈ: ਡਾ.ਚੀਮਾ

ss1

ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਕਤਲ ਲਈ ਰਾਜਸੀ ਬਦਲਾਖੋਰੀ ਤਹਿਤ ਹੋਇਆ ਸੀ ਕੇਸ ਪਰ ਖਹਿਰਾ ਬਾਰੇ ਤਾਂ ਅਦਾਲਤੀ ਕਾਰਵਾਈ ਹੈ: ਡਾ.ਚੀਮਾ
ਗੁਆਚੀ ਸਾਖ ਬਚਾਉਣ ਲਈ ਬੀਰਦਵਿੰਦਰ ਫਜ਼ੂਲ ਦੀ ਬਿਆਨਬਾਜ਼ੀ ਨਾ ਕਰਨ: ਡਾ. ਚੀਮਾ

ਸ੍ਰੀ ਆਨੰਦਪੁਰ ਸਾਹਿਬ, 19 ਨਵੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਤਾਂ ਤੱਤਕਾਲੀ ਕਾਂਗਰਸ ਸਰਕਾਰ ਨੇ ਉਨ੍ਹਾਂ ਦਾ ਸਿਆਸੀ ਕਤਲ ਕਰਨ ਦੇ ਲਈ ਰਾਜਸੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਕੇਸ ਦਰਜ ਕਰਕੇ ਕਾਰਵਾਈ ਕੀਤੀ ਸੀ ਪਰ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨਾਲ ਅਜਿਹਾ ਕੁਝ ਨਹੀਂ ਹੋਇਆ ਬਲਕਿ ਉਨ੍ਹਾਂ ਦੇ ਗ਼ੈਰਜ਼ਮਾਨਤੀ ਵਾਰੰਟ ਤਾਂ ਮਾਨਯੋਗ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ।ਇਸ ਲਈ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਆਪਣੀ ਗੁਆਚੀ ਸਾਖ ਨੂੰ ਬਚਾਉਣ ਦੇ ਲਈ ਫਜ਼ੂਲ ਦੀ ਬਿਆਨਬਾਜ਼ੀ ਨਾ ਕਰਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ।
ਡਾ. ਚੀਮਾ ਨੇ ਬੀਰਦਵਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ ‘ਤੇ ਸਖਤ ਇਤਜ਼ਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦੇਣ ਵਾਲੇ ਬੀਰਦਵਿੰਦਰ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਦਰਜ ਕੀਤੇ ਗਏ ਮੁਕੱਦਮੇ ‘ਚ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਸਾਇਆ ਗਿਆ ਸੀ ਉੱਥੇ ਹੀ ਇਸਦਾ ਸਬੂਤ ਇਹ ਵੀ ਹੈ ਕਿ ਇਸ ਬਾਰੇ ਵਿੱਚ ਖੁਦ ਸਰਕਾਰ ਦੇ ਆਕਾ ਵੱਲੋਂ ਸੂਬੇ ਅੰਦਰ ਬਾਦਲ ਖਿਲਾਫ ਇੱਕ ਲਹਿਰ ਖੜੀ ਕਰਨ ਦੀ ਕੌਸ਼ਿਸ਼ ਵੀ ਕੀਤੀ ਗਈ ਸੀ। ਪਰ ਸਰਦਾਰ ਬਾਦਲ ਅਜਿਹੀ ਸਰਕਾਰੀ ਬਦਲਾਖੋਰੀ ਦੀ ਹਨ੍ਹੇਰੀ ਦੇ ਬਾਵਯੂਦ ਵੀ ਪੰਜਾਬ ਦੀ ਜਨਤਾ ਦੀ ਕਚਿਹਰੀ ‘ਚ ਜਾ ਕੇ ਲੋਕਤੰਤਰ ਪ੍ਰਣਾਲੀ ਦੁਆਰਾ ਮੁੜ ਤੋਂ ਜਿੱਤ ਕੇ ਹੀ ਨਹੀਂ ਆਏ ਬਲਕਿ ਉਨ੍ਹਾਂ ਸਰਕਾਰ ਬਣਾਈ ਵੀ ਤੇ ਦਸ ਸਾਲ ਚਲਾਈ ਵੀ ਸੀ।
ਪਰ ਵਿਰੋਧੀ ਧਿਰ ਨੇਤਾ ਤੇ ਆਪ ਆਗੂ ਸੁਖਪਾਲ ਸਿੰਘ ਖਹਿਰਾ ਦੀ ਪਿੱਠ ਥਾਪੜਨ ਵਾਲੇ ਬੀਰਦਵਿੰਦਰ ਸਿੰਘ ਨੂੰ ਸਪਸ਼ਟ ਕਰਦੇ ਹੋਏ ਡਾ. ਚੀਮਾ ਨੇ ਕਿਹਾ ਕਿ ਖਹਿਰਾ ਮਾਮਲੇ ‘ਚ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਸ਼ਿਕਾਇਤ ਕੀਤੀ ਹੈ ਤੇ ਨਾ ਹੀ ਕਿਸੇ ਹੋਰ ਪਾਰਟੀ ਨੇ। ਬਲਕਿ ਉਹ ਤਾਂ ਅਦਾਲਤੀ ਕਾਰਵਾਈ ਹੈ।ਇਸ ਲਈ ਇਕੱਲਾ ਅਕਾਲੀ ਦਲ ਹੀ ਨਹੀਂ ਬਲਕਿ ਹੋਰਨਾਂ ਪਾਰਟੀਆਂ ਦੇ ਨਾਲ ਖੁਦ ਆਮ ਆਦਮੀ ਪਾਰਟੀ ਦੇ ਆਗੂ ਵੀ ਖਹਿਰਾ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।

Share Button

Leave a Reply

Your email address will not be published. Required fields are marked *