ਪੌਦੇ ਲਗਾ ਕੇ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ

ss1

ਪੌਦੇ ਲਗਾ ਕੇ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ

01malout01ਮਲੋਟ, 1 ਨਵੰਬਰ (ਆਰਤੀ ਕਮਲ) : ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਬਲਾਕ ਕੋਆਰਡੀਨੇਟਰ ਮਨੋੋਜ ਅਸੀਜਾ ਅਤੇ ਆਸਰਾ ਖੂਨਦਾਨ ਸਮਾਜ ਸੇਵੀ ਸੰਸਥਾ ਦੇ ਸੂਬਾ ਪ੍ਰਧਾਨ ਜਗਤਾਰ ਸਿੰਘ ਬਰਾੜ ਦੀ ਅਗਵਾਈ ਵਿੱਚ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਧੂੰਏ ਰਹਿਤ ਮਨਾਉਂਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਗਰਾਊਂਡ ਵਿੱਚ ਬੂਟੇ ਲਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਆਪਸੀ ਸਹਿਯੋਗ ਨਾਲ ਜਿੱਥੇ ਬੱਚਿਆਂ ਨੂੰ ਫੱਲ-ਫ਼ਰੂਟ ਵੰਡੇ ਗਏ, ਉੱਥੇ ਹੀ ਖਿਡਾਰੀਆਂ ਦੇ ਸਹਿਯੋਗ ਨਾਲ ਸਾਰੇ ਗਰਾਊਂਡ ਵਿੱਚ ਬੜੇ ਸੁੰਦਰ ਤਾਰੀਕੇ ਨਾਲ ਦੀਵਿਆਂ ਦੀ ਦੀਪਮਾਲਾ ਵੀ ਕੀਤੀ ਗਈ। ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਅਤੇ ਇਸ ਤਿਉਹਾਰ ਨੂੰ ਏਸੇ ਭਾਵਨਾ ਵਿੱਚ ਮਨਾਉਣਾ ਚਾਹੀਦਾ ਹੈ ਨਾ ਕਿ ਕੰਨ ਪਾੜਵੀ ਅਵਾਜ਼ ਪੈਦਾ ਕਰਨ ਵਾਲੇ ਪਟਾਖੇ ਵਜਾ ਕੇ ਇਸ ਤੋਂ ਪਹਿਲਾਂ ਕੋਆਰਡੀਨੇਟਰ ਮਨੋਜ ਅਸੀਜਾ ਨੇ ਕਿਹਾ ਕਿ ਹਜ਼ਾਰਾਂ ਰੁਪਏ ਦੇ ਪਟਾਕਿਆਂ ਨੂੰ ਅੱਗ ਲਾਉਣ ਦੀ ਬਜਾਏ ਇੰਨਾਂ ਪੈਸਿਆਂ ਨਾਲ ਗਰੀਬ ਬੱਚਿਆਂ ਦੀ ਜਿੰਦਗੀ ਰੁਸ਼ਨਾਉਣ ਲਈ ਉਨਾਂ ਨੂੰ ਕਾਪੀਆਂ ਕਿਤਾਬਾਂ ਲੈ ਕੇ ਦਿੱਤੀਆਂ ਜਾ ਸਕਦੀਆਂ ਹਨ ਕਿਉਂਕਿ ਅੱਖਰ ਗਿਆਨ ਨਾਲ ਹੀ ਸਮਾਜ ਨੂੰ ਹਨੇਰੇ ਦੀ ਖੱਡ ਵਿੱਚੋਂ ਕੱਢਿਆ ਜਾ ਸਕਦਾ ਹੈ ਇਸ ਮੌਕੇ ਯੂਥ ਵੈਲਫ਼ੇਅਰ ਸਪੋਰਟਸ ਕਲੱਬ ਦੇ ਪ੍ਰਧਾਨ ਸਤਪਾਲ ਮੋਹਲਾਂ, ਪਤੰਜਲੀ ਯੋਗ ਸੰਮਤੀ ਦੇ ਅਰੁਨ ਧੂੜੀਆ, ਹਰਬੰਸ ਮੱਕੜ, ਬਿੱਟੂ ਪੰਜਾਵਾ, ਕੋਚ ਕੰਵਲਜੀਤ ਸਿੰਘ, ਕੋਚ ਬਲਕਾਰ ਸਿੰਘ, ਰਵੀ ਕੋਚ, ਵਿਕਰਮ ਸਿੰਘ ਹੁੰਦਲ ਸਮੇਤ ਹੋਰ ਨੌਜਵਾਨ ਹਾਜ਼ਰ ਸਨ।

Share Button

Leave a Reply

Your email address will not be published. Required fields are marked *