ਪੌਣੇ ਦੋ ਕਰੋੜ ਦੀ ਲਾਗਤ ਨਾਲ ਬਣੇਗਾ 10 ਬੈੱਡਾ ਵਾਲਾ ਸਰਕਾਰੀ ਹਸਪਤਾਲ-ਬਰਾੜ

ss1

ਪੌਣੇ ਦੋ ਕਰੋੜ ਦੀ ਲਾਗਤ ਨਾਲ ਬਣੇਗਾ 10 ਬੈੱਡਾ ਵਾਲਾ ਸਰਕਾਰੀ ਹਸਪਤਾਲ-ਬਰਾੜ
ਮੁਫ਼ਤ ਦਵਾਈਆਂ-ਕਮ ਲੈਬ ਟੈਸਟ ਕੇਂਦਰ ਦਾ ਹੋਇਆ ਉਦਘਾਟਨ

18-nov-mlp-03ਮੁੱਲਾਂਪੁਰ-ਦਾਖਾ, 18 ਨਵੰਬਰ (ਮਲਕੀਤ ਸਿੰਘ) ਜੋ ਵਿਕਾਸ ਅਕਾਲੀ ਭਾਜਪਾ ਸਰਕਾਰ ਵੇਲੇ ਹੋਇਆ ਉਹ ਕਾਂਗਰਸ ਦੇ ਰਾਜ ਵਿੱਚ ਨਹੀ ਹੋਇਆ। ਇਸ ਲਈ ਤੀਜੀ ਵਾਰ ਪੰਜਾਬ ਦੇ ਲੋਕ ਸਰਕਾਰ ਬਣਾਉਣ ਲਈ ਉਤਾਵਲੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਕਸਬੇ ਅੰਦਰ ਬਹੁਕਰੋੜੀ ਲਾਗਤ ਨਾਲ ਤਿਆਰ ਹੋਣ ਵਾਲਾ ਸਰਕਾਰੀ ਹਸਪਤਾਲ ਦੀ ਬਿਲਡਿੰਗ ਦਾ ਨੀਂਹ ਪੱਥਰ ਅਤੇ ਪੰਜਾਬ ਸਰਕਾਰ ਦੁਆਰਾ ਮੁਫ਼ਤ ਮੈਡੀਕਲ ਸੁਵਿਧਾ-ਕਮ ਲੈਬ ਦਾ ਉਦਘਾਟਨ ਕਰਨ ਵੇਲੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰਸ਼ਨ ਦੇ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆ ਕੀਤੇ। ਇਸ ਮੌਕੇ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਆਲੀ ਸਮੇਤ ਹੋਰ ਵੀ ਅਕਾਲੀ ਦਲ ਦੇ ਸੀਨੀਅਰ ਲੀਡਰ ਹਾਜਰ ਸਨ।

ਚੇਅਰਮੈਨ ਬਰਾੜ ਨੇ ਕਿਹਾ ਕਿ ਇੱਕ ਕਰੋੜ ਪੈਂਹਠ ਲੱਖ ਦੀ ਲਾਗਤ ਨਾਲ ਬਣਨ ਇਹ ਹਸਤਪਤਾਲ 10 ਬੈੱਡਾਂ ਦਾ ਪੀ ਸੀ ਐਸ ਹੋਵੇਗਾ। ਇਸ ਵਿੱਚ ਦੋ ਓ ਪੀ ਡੀ ਰੂਮ, ਇੱਕ ਦੰਦਾਂ ਲਈ ਕਮਰਾ, ਐਕਸਰੇ ਰੂਮ , ਨਰਸਿੰਗ ਰੂਮ, 4 ਬੈੱਡ ਪੁਰਸ਼ਾਂ ਅਤੇ 4 ਬੈੱਡ ਔਰਤਾਂ ਲਈ ਰਾਖਵੇ ਹੋਣਗੇ। ਅਪਰੇਸ਼ਨ ਥੀਏਟਰ, ਇੱਕ ਵਾਟਰ ਟੈਂਕ ਪੰਚੀ ਸੋ ਲੀਟਰ ਪਾਰਕਿੰਗ ਦਾ ਖਾਸ ਪ੍ਰਬੰਧ ਹੋਵੇਗਾ। ਜਿਸਨੂੰ ਬਣਨ ਲਈ ਕੇਵਲ ਛੇ ਮਹੀਨੇ ਦਾ ਸਮਾਂ ਲੱਗੇਗਾ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਨਵ ਨਿਰਮਾਣ ਇਮਾਰਤ ਦਾ ਨਕਸ਼ਾ ਇਸ ਤਰਾਂ ਤਿਆਰ ਕੀਤਾ ਹੈ ਕਿ ਇਸਨੂੰ ਅਪਗ੍ਰੇਡ ਕਰਵਾਉਣ ਵੇਲੇ ਇਸਦੇ ਉੱਪਰ ਇਮਾਰਤ ਉਸਾਰ ਕੇ 30 ਬੈੱਡਾ ਦਾ ਕਰ ਦਿੱਤਾ ਜਾਵੇਗਾ। ਸ੍ਰ ਇਆਲੀ ਅਨੁਸਾਰ ਸਿਹਤ ਸੇਵਾਵਾਂ ਦੇ ਨਾਲ ਮੁਫ਼ਤ ਦਵਾਈਆਂ ਅਤੇ ਟੈਸਟ ਲਈ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਮੁੱਚੇ ਰਾਜ ਦੇ ਬਹੁਤਾਦ ਸਰਕਾਰੀ ਹਸਪਤਾਲਾਂ ਅੰਦਰ ਮੁਫ਼ਤ ਦਵਾਈ-ਕਮ ਲੈਬ ਖੋਲਣ ਦੀ ਲੜੀ ਤਹਿਤ ਪੰਜਾਬ ਸਰਕਾਰ ਦੁਆਰਾ ਸਿਹਤ ਕੇਂਦਰ ਦਾਖਾ ਦੀ ਵੀ ਚੋਣ ਕੀਤੀ ਗਈ ਹੈ। ਇਸ ਲੈਬ ਸੁਵਿਧਾ ਲੈਬ ਵਿੱਚੋਂ 218 ਕਿਸਮ ਦੀਆਂ ਦਵਾਈਆਂ ਮੁਫ਼ਤ ਮਿਲਣ ਦੇ ਨਾਲ ਕਈ ਤਰਾਂ ਦੇ ਟੈਸਟ ਫਰੀ ਹੋਇਆ ਕਰਨਗੇ। ਜੋ ਕਿ ਮਰੀਜ ਨੂੰ ਮੋਬਾਇਲ ਦੇ ਐਸ ਐਮ ਐਮ ਦੇ ਜਰੀਏ ਪਤਾ ਲੱਗ ਜਾਇਆ ਕਰੇਗਾ।

         ਸਿਵਲ ਸਰਜਨ ਮੈਡਮ ਰੈਨੂੰ ਛਤਵਾਲ ਨੇ ਕਿਹਾ ਕਿ ਡੇਂਗੂ, ਚਿਕਨਗੁਨੀਆ, ਮਲੇਰੀਆ ਅਤੇ ਹੋਰ ਬਿਮਾਰੀਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਜਾਗਰੂਕਤਾ ਮਿਸ਼ਨ ਤਹਿਤ ਪਿੰਡ-ਪਿੰਡ ਮੋਬਾਇਲ ਗੱਡੀ ਰਾਂਹੀ ਜਾ ਰਹੇ ਹਨ। ਉਨਾਂ ਕਿਹਾ ਕਿ ਇਹ ਹਸਪਤਾਲ ਐਸ ਐਮ ਓ ਸੁਧਾਰ ਮੈਡਮ ਨੀਨਾ ਕਰਕਰਾ ਦੀ ਦੇਖ-ਰੇਖ ਵਿੱਚ ਚਲੇਗਾ। ਇਸ ਮੌਕੇ ਡਾ, ਬੇਅੰਤ ਕੌਰ, ਡਾ. ਦਮਨਜੀਤ ਕੌਰ, ਡਾ. ਅਮਰੀਕ ਸਿੰਘ, ਡਾ. ਮਨਜੀਤ ਸਿੰਘ ਐਸ ਐਮ ਓ ਮੋਬਾਇਲ ਗੱਡੀ, ਡਾ. ਭੁਪਿੰਦਰ ਸਿੰਘ, ਡਾ. ਕਵਿਤਾ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਵਪਾਰ ਮੰਡਲ ਦੇ ਹਲਕਾ ਦਾਖਾ ਦੇ ਪ੍ਰਧਾਨ ਬਲਦੇਵ ਕ੍ਰਿਸ਼ਨ ਅਰੋੜਾ, ਮਾਰਕੀਟ ਕਮੇਟੀ ਦੇ ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ, ਯੂਥ ਅਕਾਲੀ ਦੇ ਦਲ ਸੀਨੀਅਰ ਮੀਤ ਪ੍ਰਧਾਨ ਹਰਬੀਰ ਸਿੰਘ ਇਅਲੀ, ਨਗਰ ਕੌਂਸ਼ਲਰ ਪ੍ਰਧਾਨ ਅਮਿਤ ਕੁਮਾਰ ਹਨੀ, ਕੌਂਸ਼ਲਰ ਸੱਜਣ ਕੁਮਾਰ ਗੋਇਲ, ਸਰਪੰਚ ਗੁਰਬਚਨ ਸਿੰਘ ਬੀਰਮੀ, ਸਰਪੰਚ ਜਸਵੀਰ ਸਿੰਘ ਭੱਟੀਆ, ਗੁਲਸ਼ਨ ਕੁਮਾਰ ਲੂਥਰਾ ਸਮੇਤ ਹੋਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *