ਪੋਲੀਟੈਕਨਿਕ ਕਾਲਜਾਂ ਦੇ ਡਿਪਲੋਮਾ ਹੋਲਡਰ ਵਿਦਿਆਰਥੀਆਂ ਲਈ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵੱਲੋਂ ਇੱਕ ਦਿਨਾਂ ਵਰਕਸ਼ਾਪ ‘ਵਿਨੋਵੇਸ਼ਨ’ ਦਾ ਆਯੋਜਨ

ss1

ਪੋਲੀਟੈਕਨਿਕ ਕਾਲਜਾਂ ਦੇ ਡਿਪਲੋਮਾ ਹੋਲਡਰ ਵਿਦਿਆਰਥੀਆਂ ਲਈ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵੱਲੋਂ ਇੱਕ ਦਿਨਾਂ ਵਰਕਸ਼ਾਪ ‘ਵਿਨੋਵੇਸ਼ਨ’ ਦਾ ਆਯੋਜਨ

ਬਠਿੰਡਾ, 14 ਜੂਨ (ਪਰਵਿੰਦਰ ਜੀਤ ਸਿੰਘ): ) ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵੱਲੋਂ ਬਾਰਵੀਂ ਦੇ ਵਿਦਿਆਰਥੀਆਂ ਲਈ ਕਰਵਾਈ ਲਈ ਇਕ ਦਿਨਾਂ ਵਰਕਸ਼ਾਪ ਦੇ ਸਫ਼ਲ ਆਯੋਜਨ ਤੋਂ ਬਾਅਦ ਵਿਦਿਆਰਥੀਆਂ ਦੇ ਹੁੰਗਾਰੇ ਅਤੇ ਦਿਲਚਸਪੀ ਨੂੰ ਦੇਖਦੇ ਹੋਏ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵੱਲੋਂ 14 ਜੂਨ, 2016 ਨੂੰ ਪੋਲੀਟੈਕਨਿਕ ਕਾਲਜਾਂ ਦੇ ਡਿਪਲੋਮਾ ਹੋਲਡਰ ਵਿਦਿਆਰਥੀਆਂ ਲਈ ਅਜਿਹੀ ਹੀ ਵਰਕਸ਼ਾਪ ‘ਵਿਨੋਵੇਸ਼ਨ’ ਦਾ ਆਯੋਜਨ ਕੀਤਾ ਗਿਆ।
ਇਹ ਵਰਕਸ਼ਾਪ ਕਾਲਜ ਦੇ ਰੋਬੋਟਿਕਸ ਕਲੱਬ ਵੱਲੋਂ ਕੰਪਿਊਟਰ ਸਾਇੰਸ ਇੰਜਨੀਅਰਿੰਗ ਅਤੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਨਾਲ ਮਿਲ ਕੇ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਵਿੱਚ 150 ਤੋਂ ਵਧੇਰੇ ਪੋਲੀਟੈਕਨਿਕ ਕਾਲਜਾਂ ਦੇ ਡਿਪਲੋਮਾ ਹੋਲਡਰ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ। ਇਸ ਵਰਕਸ਼ਾਪ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਸਮੁੱਚੀ ਸਖਸ਼ੀਅਤ ਉਸਾਰੀ ਕਰਨਾ ਅਤੇ ਉਹਨਾਂ ਨੂੰ ਤਕਨੀਕੀ ਸਕਿੱਲਜ਼ ਬਾਰੇ ਵਿਹਾਰਕ ਗਿਆਨ ਪ੍ਰਦਾਨ ਕਰਨਾ ਸੀ । । ਵਿਦਿਆਰਥੀਆਂ ਲਈ ਇਹ ਜਿੰਦਗੀ ਭਰ ਕੰਮ ਆਉਣ ਵਾਲਾ ਤਜ਼ਰਬਾ ਸੀ ਅਤੇ ਕੁਝ ਲਈ ਇਹ ਬਿਲਕੁਲ ਨਵਾਂ ਗਿਆਨ ਸੀ ਜੋ ਉਹ ਪਹਿਲੀ ਵਾਰ ਵਿਹਾਰਕ ਰੂਪ ਵਿੱਚ ਹਾਸਲ ਕਰ ਰਹੇ ਸਨ । ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਦੌਰਾਨ ਬਹੁਤ ਸਾਰੀਆਂ ਨਵੀਆਂ ਸਕਿੱਲਜ਼ ਪ੍ਰਾਪਤ ਹੋਈਆਂ ਅਤੇ ਉਹ ਨਵਾਂ ਹੁਨਰ ਸਿੱਖ ਕੇ ਬਹੁਤ ਖੁਸ਼ ਨਜ਼ਰ ਆਏ। ਵਿਦਿਆਰਥੀਆਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀ ਵਰਕਸ਼ਾਪ ਦਾ ਆਯੋਜਨ ਹੋਣਾ ਚਾਹੀਦਾ ਹੈ ਤਾਂ ਜੋ ਉਹ ਅਮਲੀ ਗਿਆਨ ਹਾਸਲ ਕਰਕੇ ਆਪਣੀਆਂ ਸਕਿੱਲਜ਼ ਨੂੰ ਤਰਾਸ਼ ਸਕਣ ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਦੇ ਕੰਪਿਊਟਰ ਸਾਇੰਸ ਇੰਜਨੀਅਰਿੰਗ ਅਤੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਸਮੇਤ ਵਿਦਿਆਰਥੀਆਂ ਦੇ ਰੋਬੋਟ ਕਲੱਬ ( ਰੋਬੋਟਰੋਆਇਜ਼) ਦੇ ਯਤਨਾਂ ਦੀ ਭਰਪੂਰ ਸਲਾਘਾ ਕਰਦਿਆਂ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿਤਾਬੀ ਸਿੱਖਿਆ ਦੇ ਨਾਲ-ਨਾਲ ਹੁਨਰ ਅਤੇ ਵਿਹਾਰਕ ਗਿਆਨ ਦੀ ਮਹੱੱਤਤਾ ਬਹੁਤ ਜ਼ਿਆਦਾ ਹੈ ਜਿਸ ਲਈ ਸਮੇਂ ਸਮੇਂ ਤੇ ਸੰਸਥਾ ਵੱਲੋਂ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਦਾਂ ਹੈ ।

Share Button

Leave a Reply

Your email address will not be published. Required fields are marked *