ਪੋਲਟਰੀ ਫਾਰਮਾ ਕਾਰਨ ਪਿੰਡ ਬੁੱਢਣਪੁਰ ਦੇ ਵਸਨੀਕ ਮੱਖੀਆ ਤੇ ਗੰਦੀ ਬਦਬੂ ਤੋ ਪਰੇਸਾਨ

ss1

ਪੋਲਟਰੀ ਫਾਰਮਾ ਕਾਰਨ ਪਿੰਡ ਬੁੱਢਣਪੁਰ ਦੇ ਵਸਨੀਕ ਮੱਖੀਆ ਤੇ ਗੰਦੀ ਬਦਬੂ ਤੋ ਪਰੇਸਾਨ

2banur-1ਬਨੂੜ 2 ਨਵੰਬਰ (ਰਣਜੀਤ ਸਿੰਘ ਰਾਣਾ): ਨਜਦੀਕੀ ਪਿੰਡ ਬੁਢਣਪੁਰ ਵਿਖੇ ਅੱਧੀ ਦਰਜਨ ਦੇ ਕਰੀਬ ਖੁੱਲੇ ਪੋਲਟਰੀ ਫਾਰਮਾ ਕਾਰਨ ਆਲੇ ਦੁਆਲੇ ਦੇ ਪਿੰਡਾ ਦੇ ਲੋਕਾ ਨੂੰ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਉਕਿ ਇਨਾਂ ਪੋਲਟਰੀ ਫਾਰਮਾ ਕਰਨ ਮੱਖੀਆਂ ਦੀ ਭਰਮਾਰ ਨੇ ਲੋਕ ਨੂੰ ਘਰਾ ਤੋਂ ਬਾਹਰ ਤੇ ਅੰਦਰ ਬੈਠਣਾ ਮੁਹਾਲ ਕੀਤਾ ਹੋਇਆ ਹੈ। ਜਿਸ ਦੇ ਚਲਦੇ ਅੱਜ ਪਿੰਡਾਂ ਦੇ ਲੋਕਾ ਨੇ ਇਕੱਠੇ ਹੋ ਕੇ ਪੋਲਟਰੀ ਫਾਰਮ ਮਾਲਕਾ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਨਾਂ ਪੋਲਟਰੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਕਿਹਾ ਕੀ ਇਨਾਂ ਮੱਖੀਆਂ ਦੀ ਗੰਦਗੀ ਕਾਰਨ ਪਿੰਡਾ ਵਿਚ ਭਿਆਕਰ ਬੀਮਾਰੀਆਂ ਫੈਲ ਦਾ ਖਦਸਾ ਬਣਿਆ ਹੋਇਆ ਹੈ। ਪਿੰਡਾ ਦੇ ਲੋਕਾ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨਾਂ ਨੂੰ ਮੱਖੀਆਂ ਦੀ ਭਰਮਾਰ ਤੋਂ ਨਜਾਤ ਨਾ ਮਿਲੀ ਤਾਂ ਉਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।
ਪਿੰਡ ਝੱਜੋਂ ਦੇ ਸਰਪੰਚ ਕਰਨੈਲ ਸਿੰਘ, ਬੁਢਣਪੁਰ ਦੇ ਸਰਪੰਚ ਜਗਤਾਰ ਸਿੰਘ, ਸਮਾਜ ਸੇਵੀ ਆਗੂ ਭੁਪਿੰਦਰ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਹਰਨੇਕ ਸਿੰਘ, ਰੋਸ਼ਨ ਸਿੰਘ, ਗੁਰਦੀਪ ਸਿੰਘ, ਨਰੇਸ਼ ਕੁਮਾਰ ਨੇ ਦੱਸਿਆ ਕਿ ਉਨਾਂ ਦੇ ਪਿੰਡਾ ਵਿਚ ਅੱਧੀ ਦਰਜਨ ਦੇ ਕਰੀਬ ਪੋਲਟਰੀ ਫਾਰਮਾ ਖੁੱਲੇ ਹੋਏ ਹਨ। ਇਨਾਂ ਪੋਲਟਰੀ ਫਾਰਮਾ ਵਿਚ ਰੱਖਿਆਂ ਗਈਆਂ ਮੁਰਗੀਆਂ ਦੀ ਰਹਿੰਦ ਖੂਦ ਤੋਂ ਨਿਕਲਦੀ ਬਦਬੂ ਤੇ ਮੱਖੀਆਂ ਦੀ ਭਰਮਾਰ ਨੇ ਲੋਕਾ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ। ਪਿੰਡ ਵਾਸੀਆਂ ਕਿਹਾ ਕਿ ਮੁਰਗੀਆਂ ਦੀ ਗੰਦਗੀ ਤੋਂ ਪੈਦਾ ਹੁੰਦੀਆਂ ਮੁੱਖੀਆ ਦੀ ਰੋਕਥਾਮ ਲਈ ਉਨਾਂ ਕਈ ਵਾਰ ਪੋਲਟਰੀ ਫਾਰਮ ਮਾਲਕਾ ਕੋਲ ਜਾ ਕੇ ਦਵਾਈਆਂ ਦਾ ਛਿੜਕਾਓ ਕਰਵਾਉਣ ਲਈ ਕਿਹਾ ਪਰ ਉਨਾਂ ਦੀ ਕੋਈ ਸੁਣਵਾਈ ਨਹੀ ਹੋਈ। ਉਨਾਂ ਕਿਹਾ ਕਿ ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕਈ ਵਾਰ ਸੂਚਿਤ ਕੀਤਾ ਜਾ ਸਕਦਾ ਹੈ ਪਰ ਉਹ ਵੀ ਪਿੰਡ ਵਾਸੀਆਂ ਦੀ ਸ਼ੂਚਨਾ ਤੋਂ ਬਾਅਦ ਮੌਕੇ ਤੇ ਆ ਕੇ ਖਾਨਾ ਪੂਰਤੀ ਕਰਕੇ ਚਲਦੇ ਬਣਦੇ ਹਨ। ਪਰ ਇਨਾਂ ਮੱਖੀਆਂ ਦਾ ਕੋਈ ਸਥਾਈ ਹਲ ਨਹੀ ਕੀਤਾ ਜਾਂਦਾ। ਉਕਤ ਵਿਅਕਤੀਆਂ ਨੇ ਕਿਹਾ ਕਿ ਇਨਾਂ ਪੋਲਟਰੀ ਫਾਰਮਾ ਵਿਚ ਰੱਖੀਆਂ ਮੁਰਗੀਆਂ ਦੀ ਰਹਿੰਦ ਖੂੰਦ ਤੋਂ ਪੈਦਾ ਹੋ ਰਹੀਆਂ ਮੱਖੀਆਂ ਕਾਰਨ ਪਿੰਡਾਂ ਦੇ ਲੋਕਾ ਨੂੰ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਦਿੱਲੀ ਦੇ ਨਾਲ ਨਾਲ ਪੰਜਾਬ ਵਿਚ ਵੀ ਬਲਡ ਫਲੂ ਨੇ ਆਪਣੀ ਦਸਤਕ ਦੇ ਦਿੱਤੀ ਹੈ ਜੋ ਸੱਭ ਤੋਂ ਪਹਿਲਾ ਇਨਾਂ ਮੁਰਗੀਆਂ ਵਿਚ ਪਾਈ ਜਾਂਦੀ ਹੈ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਇਨਾਂ ਪੋਲਟਰੀ ਫਾਰਮਾ ਵਿਰੁੱਧ ਕਾਰਵਾਈ ਕਰਨ। ਉਨਾਂ ਕਿਹਾ ਕਿ ਜੇਕਰ ਜਲਦ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।

Share Button

Leave a Reply

Your email address will not be published. Required fields are marked *