Tue. Jul 16th, 2019

ਪੋਤੀ ਦੇ ਗੁਪਤ ਅੰਗ ਸਾੜਨ ਵਾਲੀ ਦਾਦੀ ਗ੍ਰਿਫਤਾਰ

ਪੋਤੀ ਦੇ ਗੁਪਤ ਅੰਗ ਸਾੜਨ ਵਾਲੀ ਦਾਦੀ ਗ੍ਰਿਫਤਾਰ

ਸਿਰਸਾ: ਚਾਰ ਸਾਲ ਦੀ ਬੱਚੀ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਬੱਚੀ ਦੀ ਦਾਦੀ ਨੂੰ ਗ੍ਰਿਫਤਾਰ ਕਰ ਲਿਆ ਹੈ। 18 ਜੁਲਾਈ ਨੂੰ ਸਿਰਸਾ ਦੇ ਪਿੰਡ ਮੌਜੂਖੇੜਾ ਵਿੱਚ ਗੁਪਤ ਜਾਣਕਾਰੀ ਦੇ ਆਧਾਰ ‘ਤੇ ਬਾਲ ਭਲਾਈ ਕਮੇਟੀ ਦੇ ਅਧਿਕਾਰੀਆਂ ਵੱਲੋਂ ਮਾਰਿਆ ਗਿਆ ਸੀ।

ਇਸ ਛਾਪੇ ਦੌਰਾਨ 4 ਸਾਲ ਦੀ ਬੱਚੀ ਦੇ ਨਿੱਜੀ ਅੰਗ ਚਿਮਟੇ ਨਾਲ ਸਾੜਨ ਦਾ ਮਾਮਲਾ ਸਾਹਮਣੇ ਆਇਆ। ਅਧਿਕਾਰਿਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਤੇ ਦੋਸ਼ੀ ਦਾਦੀ ਨੂੰ ਗ੍ਰਿਫਤਾਰ ਕਰ ਲਿਆ।

ਬਾਲ ਭਲਾਈ ਕਮੇਟੀ ਨੇ ਬੱਚੇ ਬੁਰੀ ਹਾਲਤ ਵਿੱਚ ਦੇਖਿਆ ਤੇ ਇਲਾਜ ਲਈ ਹਸਪਤਾਲ ਭੇਜਿਆ।

Leave a Reply

Your email address will not be published. Required fields are marked *

%d bloggers like this: