ਪੈਸੇ ਕਮਾਉਣ ਲਈ ਕੁੱਕ ਬਣੇ ਨਵਾਜ਼ੁੱਦੀਨ ਨੂੰ ਇੰਝ ਹਾਸਲ ਹੋਈ ਸਫਲਤਾ

ss1

ਪੈਸੇ ਕਮਾਉਣ ਲਈ ਕੁੱਕ ਬਣੇ ਨਵਾਜ਼ੁੱਦੀਨ ਨੂੰ ਇੰਝ ਹਾਸਲ ਹੋਈ ਸਫਲਤਾ

6-nwazuddin-sidiqui-birthdayਬਾਲੀਵੁੱਡ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਅਜਿਹੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਦੇ ਇੱਕ ਛੋਟੇ ਜਿਹੇ ਪਿੰਡ ਬੁਢਾਨਾ ਵਿੱਚ ਪੈਦਾ ਹੋਏ ਨਵਾਜ਼ੁਦੀਨ ਨੇ ਮਿਹਨਤ ਕਰਕੇ ਸੰਘਰਸ਼ ਦੀ ਮਿਸਾਲ ਕਾਇਮ ਕਰ ਦਿੱਤੀ ਹੈ।
ਮੁਜ਼ੱਫਰਨਗਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਣ ਤੋਂ ਬਾਅਦ ਸਾਲ 1996 ਵਿੱਚ ਦਿੱਲੀ ਦੇ ਨੈਸ਼ਨਲ ਸਕੂਲ ਆਫਰ ਡਰਾਮਾ ਤੋਂ ਐਕਟਿੰਗ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਹ ਮੁੰਬਈ ਚਲੇ ਗਏ। ਇੱਥੇ ਹੀ ਉਨ੍ਹਾਂ ਨੇ ਮਿਹਨਤ ਕੀਤੀ ਜਿਸ ਨਾਲ ਉਨ੍ਹਾਂ ਨੂੰ ਅੱਜ ਕਾਮਯਾਬੀ ਮਿਲੀ ਹੈ।
ਨਵਾਜ਼ ਜਦੋਂ ਛੋਟੇ ਸਨ ਤਾਂ ਸਵੇਰੇ 4 ਵਜੇ ਉੱਠ ਜਾਉਂਦੇ ਸਨ ਅਤੇ ਆਪਣੇ ਪਿਤਾ ਨਾਲ ਖੇਤ ਵਿੱਚ ਮਦਦ ਕਰਨ ਜਾਂਦੇ ਸਨ। ਫਿਰ ਆਪਣੇ ਸਕੂਲ ਜਾਂਦੇ ਸੀ।
ਨਵਾਜ਼ ਸਭ ਤੋਂ ਪਹਿਲਾਂ ਪੈਪਸੀ ਦੀ ਮਸ਼ਹੂਰੀ ਵਿੱਚ ਨਜ਼ਰ ਆਏ। ਇਸ ਵਿੱਚ ਉਹ ਧੋਬੀ ਬਣੇ ਸਨ। ਇਸ ਕੰਮ ਲਈ ਉਨ੍ਹਾਂ ਨੂੰ 500 ਰੁਪਏ ਮਿਲੇ ਸਨ।
ਵਿੱਚ ਕੁਝ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਨਵਾਜ਼ ਦੇ ਕੋਲ ਗੁਜ਼ਾਰੇ ਲਈ ਪੈਸੇ ਨਹੀਂ ਬਚੇ। ਇਸ ਦੌਰਾਨ ਉਹ ਐਨਐਸਡੀ ਦੇ ਆਪਣੇ ਇੱਕ ਸੀਨੀਅਰ ਦੇ ਨਾਲ ਰਹੇ। ਸ਼ਰਤ ਇਹ ਸੀ ਕਿ ਨਵਾਜ਼ ਉਨ੍ਹਾਂ ਲਈ ਰੋਜ਼ਾਨਾ ਖਾਣਾ ਬਣਾਉਣਗੇ।
ਅਨੁਰਾਗ ਕਸ਼ਯਪ ਦੀ ਫ਼ਿਲਮ ‘ਗੈਂਗਸ ਆਫ ਵਾਸੇਪੁਰ’ ਨੇ ਨਵਾਜ਼ੁਦੀਨ ਦੀ ਕਿਸਮਤ ਬਦਲ ਦਿੱਤੀ। ਇਸ ਫ਼ਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਅਤੇ ਉਹ ਸਟਾਰ ਬਣ ਗਏ।
ਨਵਾਜ਼ ਦੇ ਛੋਟੇ ਭਰਾ ਵੀ ਮੁੰਬਈ ਵਿੱਚ ਰਹਿੰਦੇ ਹਨ ਅਤੇ ਉਹ ਇੱਕ ਫ਼ਿਲਮ ਡਾਇਰੈਕਟਰ ਹਨ। ਨਵਾਜ਼ੁਦੀਨ ਨੇ ਅੰਜਲੀ ਨਾਲ ਵਿਆਹ ਕੀਤਾ ਜਿਸ ਨਾਲ ਉਨ੍ਹਾਂ ਦੇ 2 ਬੱਚੇ ਹਨ। ਬੇਟੀ ਦਾ ਨਾਂ ਸ਼ੋਰਾ ਹੈ।
ਨਵਾਜ਼ੁਦੀਨ ਦੀਆਂ ਮਸ਼ਹੂਰ ਫਿਲਮਾਂ ਵਿੱਚ ਦਸ਼ਰਥ ਮਾਂਝੀ, ਗੈਂਗਸ ਆਫ ਵਾਸੇਪੁਰ, ਰਈਸ, ਹਰਾਮਖੋਰ, ਬਜ਼ਰੰਗੀ ਭਾਈਜਾਨ, ਬਾਬੂਮੋਸ਼ਾਏ ਬੰਦੂਕਬਾਜ਼ ਅਤੇ ਬਦਲਾਪੁਰ ਦੇ ਲਈ ਜਾਣਿਆ ਜਾਂਦਾ ਹੈ।
ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਕਹਾਣੀਕਾਰ ਮੰਟੋ ਦੀ ਜ਼ਿੰਦਗੀ ‘ਤੇ ਅਧਾਰਿਤ ਹੈ।

Share Button