Wed. May 22nd, 2019

ਪੈਸੇ ਕਢਵਾਉਣ ਆਏ ਲੋਕਾਂ ਵਿਚ ਧੱਕਾਮੁੱਕੀ ਦੌਰਾਨ ਏ.ਟੀ.ਐਮ ਦੇ ਸ਼ੀਸ਼ੇ ਟੁੱਟੇ

ਪੈਸੇ ਕਢਵਾਉਣ ਆਏ ਲੋਕਾਂ ਵਿਚ ਧੱਕਾਮੁੱਕੀ ਦੌਰਾਨ ਏ.ਟੀ.ਐਮ ਦੇ ਸ਼ੀਸ਼ੇ ਟੁੱਟੇ

1ਭਿੱਖੀਵਿੰਡ 2 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕੇਂਦਰ ਸਰਕਾਰ ਵੱਲੋਂ ਪੁਰਾਣੇ ਨੋਟ ਬੰਦ ਕਰ ਦਿੱਤੇ ਜਾਣ ‘ਤੇ ਬੈਂਕਾ ਤੇ ਏ.ਟੀ.ਐਮ ਵਿਚੋਂ ਨਵੀਂ ਕਰੰਸੀ ਕਢਵਾਉਣ ਲਈ ਲੋਕ ਧੱਕਾ-ਮੁੱਕੀ ਹੋ ਰਹੇ ਹਨ। ਜਿਸ ਦੀ ਪ੍ਰਤੱਖ ਮਿਸਾਲ ਅੱਜ ਉਸ ਵਕਤ ਵੇਖਣ ਨੂੰ ਮਿਲੀ, ਜਦੋਂ ਬੀ.ਐਸ.ਐਫ ਹੈਡਕੁਆਟਰ ਭਿੱਖੀਵਿੰਡ ਦੇ ਮੁੱਖ ਗੇਟ ਅੱਗੇ ਲਗਾਏ ਗਏ ਏ.ਟੀ.ਐਮ ਵਿਚੋਂ ਪੈਸੇ ਕਢਵਾਉਣ ਨੂੰ ਲੈ ਕੇ ਲੋਕਾਂ ਵਿਚ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਧੱਕੇਮੁੱਕੀ ਦੌਰਾਨ ਏ.ਟੀ.ਐਮ ਦੇ ਕੈਬਿਨ ਦਾ ਮੇਂਨ ਸ਼ੀਸ਼ਾ ਟੁੱਟ ਗਿਆ। ਇਸ ਘਟਨਾ ਦੀ ਬੀ.ਐਸ.ਐਫ ਦੇ ਕਮਾਂਡੈਂਟ ਜੀ.ਕੇ ਸਿੰਘ ਨਾਲ ਗੱਲ ਕਰਨ ‘ਤੇ ਉਹਨਾਂ ਨੇ ਕਿਹਾ ਕਿ ਪੁਲਿਸ ਥਾਣਾ ਭਿੱਖੀਵਿੰਡ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਰਾਜਬੀਰ ਸਿੰਘ ਨੂੰ ਪੁੱਛੇ ਜਾਣ ‘ਤੇ ਉਹਨਾਂ ਨੇ ਕਿਹਾ ਕਿ ਬੀ.ਐਸ.ਐਫ ਵੱਲੋਂ ਸੂਚਨਾ ਦੇ ਦਿੱਤੀ ਹੈ ਤੇ ਬੈਂਕ ਅਧਿਕਾਰੀਆਂ ਵੱਲੋਂ ਰਿਪੋਰਟ ਆਉਣ ‘ਤੇ 427 ਦੇ ਅਧੀਨ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: