ਪੈਸਾ 

ss1

ਪੈਸਾ

ਰੱਬ ਤੋਂ ਉੱਚਾ ਪੈਸਾ ਹੋ ਗਿਆ ,
ਰਾਤ-ਦਿਨ ਦਾ ਚੈਨ ਖੋ ਗਿਆ ।
ਦਿਮਾਗ ‘ਚ ਪੈਸਾ ਪੈਸਾ ਚਲਦਾ,
ਹਰ ਕੋਈ ਪੈਸੇ ਲਈ ਹੈ ਘੁਲਦਾ ।
ਪੈਸਾ ਹੀ ਪਰਦਾਨ ਹੋ ਗਿਆ ,
ਹਰ ਪੱਖ ਵਿਚ ਇਹੀ ਮਹਾਨ ਹੋ ਗਿਆ ।
ਪੈਸੇ ਦੀ ਸਭ ਖੇਡ ਹੋ ਗਈ ,
ਲੋਕਾ ਦੀ  ਜ਼ਮੀਰ ਖੋ ਗੲੀ ।
ਰਿਸ਼ਤੇ -ਨਾਤੇ ਛੋਟੇ ਹੋ ਗਏ ,
ਪੈਸੇ ਲਈ ਸਭ ਖੋਟੇ ਹੋ ਗਏ ।
ਭੁੱਲ ਬੈਠੇ ਸਭ ਆਪਣਾ ਆਪ ,
ਪੈਸੇ -ਪੈਸੇ ਦਾ ਜਪਦੇ ਜਾਪ ।
ਸਕੂਨ ਵਾਲੀ ਹੁਣ ਗਲ ਨਾ ਰਹੀ ,
ਪੈਸੇ ਲਈ ਦੁਨੀਆ ਵਿਕ ਰਹੀ ।
ਖੁਸ਼ੀਆ ਤੋ ਅਸੀ ਹੋਏ ਅਣਜਾਣ ,
ਜਦੋ ਦਾ ਪੈਸਾ ਬਣਿਆ ਪ੍ਰਧਾਨ।

ਕਿਰਨਪ੍ਰੀਤ ਕੌਰ
ਅਸਟਰੀਅਾ 
+4368864013133

Share Button

Leave a Reply

Your email address will not be published. Required fields are marked *