ਪੈਸਾ ਨਾ ਮਿਲਨ ਤੇ ਰੋਸ ‘ਚ ਆਏ ਲੋਕਾਂ ਸਟੇਟ ਬੈਂਕ ਮੂਹਰੇ ਲਾਇਆ ਧਰਨਾ

ਪੈਸਾ ਨਾ ਮਿਲਨ ਤੇ ਰੋਸ ‘ਚ ਆਏ ਲੋਕਾਂ ਸਟੇਟ ਬੈਂਕ ਮੂਹਰੇ ਲਾਇਆ ਧਰਨਾ

06malout02ਮਲੋਟ, 6 ਦਸੰਬਰ (ਆਰਤੀ ਕਮਲ) : ਸਥਾਨਕ ਕੈਰੋ ਰੋਡ ‘ਤੇ ਆਵਾਜਾਈ ਉਸ ਵਕਤ ਪੂਰੀ ਤਰਾਂ ਪ੍ਰਭਾਵਿਤ ਹੋ ਗਈ ਜਦ ਉਥੇ ਸਥਿਤ ਐਸ.ਬੀ.ਆਈ ਬੈਂਕ ਚੋਂ ਰੁਪਏ ਕਢਵਾਉਣ ਲਈ ਬੈਂਕ ਮੂਹਰੇ ਕਤਾਰਾਂ ਵਿੱਚ ਖੜੇ ਲੋਕਾਂ ਨੇ ਸੜਕ ਦੇ ਵਿਚਕਾਰ ਧਰਨਾ ਲਾ ਦਿੱਤਾ। ਇੰਨਾਂ ਲੋਕਾਂ ਦਾ ਕਹਿਣਾ ਸੀ ਕਿ ਉਨਾਂ ਨੂੰ ਬੈਂਕ ਅਧਿਕਾਰੀਆਂ ਵੱਲੋਂ ਰੋਜ਼ਾਨਾ ਹੀ ਕੈਸ਼ ਨਾ ਹੋਣ ਦਾ ਕਹਿ ਕੇ ਕੁੱਝ ਕੁ ਰੁਪਏ ਦੇ ਕੇ ਹੀ ਤੋਰ ਦਿੱਤਾ ਜਾਂਦਾ ਹੈ ਅਤੇ ਕਈਆਂ ਨੂੰ ਬਿਲਕੁਲ ਹੀ ਖਾਲੀ ਹੱਥ ਪਰਤਣਾ ਪੈਂਦਾ ਹੈ। ਕੁੱਝ ਇਸੇ ਤਰਾਂ ਦਾ ਵਰਤਾਰਾ ਜਦੋਂ ਅੱਜ ਬੈਂਕ ਖੁਲਦਿਆਂ ਹੀ ਬੈਂਕ ਅਧਿਕਾਰੀਆਂ ਵੱਲੋਂ ਕੀਤਾ ਗਿਆ ਤਾਂ ਭੜਕੇ ਲੋਕਾਂ ਦੀ ਭੀੜ ਨੇ ਬੈਂਕ ਅਧਿਕਾਰੀਆ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਬੈਂਕ ਦੇ ਸਾਹਮਣੇ ਧਰਨਾ ਮਾਰ ਦਿੱਤਾ। ਇਸ ਧਰਨੇ ਦੌਰਾਨ ਹਰਪਾਲ ਸਿੰਘ ਸਿੱਧੂ, ਰੇਸ਼ਮ ਸਿੰਘ, ਰਾਮ ਸਿੰਘ ਪੰਜੂ, ਸਰਵਨ ਸਿੰਘ, ਹਰਕਰਨ ਸਿੰਘ, ਬਲਕਾਰ ਸਿੰਘ, ਬਲਵੰਤ ਸਿੰਘ ਆਦਿ ਲੋਕਾਂ ਨੇ ਦੱਸਿਆ ਕਿ ਉਹ ਆਪਣਾ ਕੰਮ-ਕਾਜ ਛੱਡ ਕੇ ਬੈਂਕ ਖੁਲਣ ਤੋਂ ਪਹਿਲਾਂ ਹੀ ਬੈਂਕ ਮੂਹਰੇ ਆ ਖੜਦੇ ਹਨ ਅਤੇ ਬੈਂਕ ਖੁਲਣ ‘ਤੇ ਜਦੋਂ ਰੁਪਏ ਮਿਲਣ ਦੀ ਆਸ ਜਾਗਦੀ ਹੈ ਤਾਂ ਘੰਟਿਆਂ ਬੱਧੀ ਲੰਮੀਆਂ ਲਾਈਨਾਂ ਵਿੱਚ ਖੜਾ ਰਹਿਣ ਤੋਂ ਬਾਅਦ ਬੈਂਕ ਅਧਿਕਾਰੀਆਂ ਵੱਲੋਂ ਕੈਸ਼ ਖਤਮ ਹੋਣ ਦਾ ਜਾਂ ਕੈਸ਼ ਘੱਟ ਹੋਣ ਦਾ ਕਹਿ ਕੇ ਕਈਆਂ ਨੂੰ ਖਾਲੀ ਹੱਥ ਅਤੇ ਕਈਆਂ ਨੂੰ ਕੁੱਝ ਕੁ ਰੁਪਏ ਹੀ ਦੇ ਕੇ ਤੋਰ ਦਿੱਤਾ ਜਾਂਦਾ ਹੈ। ਲੋਕਾਂ ਨੇ ਦੱਸਿਆ ਕਿ ਅੱਜ ਵੀ ਜਦੋਂ ਉਹ ਬੈਂਕ ਖੁਲਣ ਦੀ ਉਡੀਕ ਕਰਦੇ ਰੁਪਏ ਲੈਣ ਦੀ ਤਾਂਘ ਵਿੱਚ ਖੜੇ ਸਨ ਤਾਂ ਬੈਂਕ ਖੁਲਦਿਆਂ ਹੀ ਬੈਂਕ ਮੈਨੇਜ਼ਰ ਵੱਲੋਂ ਬੈਂਕ ਕਰਮਚਾਰੀ ਰਾਹੀਂ ਇਹ ਸੁਨੇਹਾ ਘੱਲਿਆ ਗਿਆ ਕਿ ਬੈਂਕ ਵਿੱਚ ਅੱਜ ਕੈਸ਼ ਨਹੀਂ ਹੈ, ਸਵੇਰੇ ਸਭ ਨੂੰ ਰੁਪਏ ਦੇ ਦਿਆਂਗੇ। ਜਿਸ ਤੋਂ ਭੜਕੇ ਲੋਕਾਂ ਨੇ ਬੈਂਕ ਦੇ ਮੂਹਰੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਦਾ ਰੋਸ ਦੇਖਦਿਆਂ ਕਰਮਚਾਰੀਆਂ ਨੇ ਬੈਂਕ ਦਾ ਗੇਟ ਬੰਦ ਕਰ ਦਿੱਤਾ। ਇਸ ਨਾਲ ਜਿਥੇ ਸੱਜੇ-ਖੱਬੇ ਵਾਹਨਾਂ ਦੀਆਂ ਕਤਾਰਾਂ ਲੱਗਣ ਨਾਲ ਜੀ.ਟੀ.ਰੋਡ ਦੀ ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਹੋਈ, ਉਥੇ ਹੀ ਭੀੜ ਦਾ ਗੁੱਸਾ ਵੇਖਦਿਆਂ ਬੈਂਕ ਕਰਮਚਾਰੀਆਂ ਵੱਲੋਂ ਪੁਲਿਸ ਨੂੰ ਮੌਕੇ ‘ਤੇ ਬੁਲਾ ਲਿਆ ਗਿਆ ਅਤੇ ਇਸ ਧੱਕਾ-ਮੁਕੀ ਵਿੱਚ ਪਹੁੰਚੇ ਬੈਂਕ ਮੈਨੇਜ਼ਰ ਨੇ ਲੋਕਾਂ ਦਾ ਗੁੱਸਾ ਇਹ ਕਹਿ ਕੇ ਸ਼ਾਂਤ ਕਰਵਾ ਦਿੱਤਾ ਕਿ ਤੁਸੀਂ ਅੱਜ ਆਪਣਾ-ਆਪਣਾ ਟੋਕਨ ਲੈ ਜਾਓ ਕੱਲ ਸਾਰਿਆਂ ਨੂੰ ਹੀ ਰੁਪਏ ਦੇ ਦਿੱਤੇ ਜਾਣਗੇ। ਉਨਾਂ ਇਹ ਵਿਸ਼ਵਾਸ਼ ਵੀ ਦਵਾਇਆ ਕਿ ਜੇਕਰ ਕੱਲ ਲੋਕਾਂ ਨੂੰ ਰੁਪਏ ਨਹੀਂ ਮਿਲਦੇ ਤਾਂ ਉਹ ਖੁਦ ਉਨਾਂ ਨਾਲ ਧਰਨੇ ‘ਤੇ ਬੈਠਣਗੇ।

Share Button

Leave a Reply

Your email address will not be published. Required fields are marked *

%d bloggers like this: