ਪੈਸਟੀਸਾਈਡਜ ਯੂਨੀਅਨ ਨੇ ਵੀ ਦੁਕਾਨਾਂ ਬੰਦ ਕਰ ਆੜਤੀਆਂ ਦੇ ਧਰਨੇ ‘ਚ ਕੀਤੀ ਸ਼ਮੂਲੀਅਤ

ss1

ਪੈਸਟੀਸਾਈਡਜ ਯੂਨੀਅਨ ਨੇ ਵੀ ਦੁਕਾਨਾਂ ਬੰਦ ਕਰ ਆੜਤੀਆਂ ਦੇ ਧਰਨੇ ‘ਚ ਕੀਤੀ ਸ਼ਮੂਲੀਅਤ
ਆੜਤੀਏ ਸਾਡਾ ਪਰਿਵਾਰ ਪਹਿਲਾਂ ਪਾਰਟੀਆਂ ਬਾਅਦ ‘ਚ – ਪੂਨੀਆ

24-29 (2)ਮਲੋਟ, 23 ਮਈ (ਆਰਤੀ ਕਮਲ) : ਆੜਤੀਆ ਯੂਨੀਅਨ ਵੱਲੋਂ ਦੁਕਾਨਾਂ ਬੰਦ ਕਰਕੇ ਸਰਕਾਰ ਵੱਲੋਂ ਕਣਕ ਦੀ ਖਰੀਦ ਦਾ ਬਕਾਇਆ ਭੁਗਤਾਣ ਨਾ ਕੀਤੇ ਜਾਣ ਦੇ ਵਿਰੋਧ ਵਿਚ ਲੱਗਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ ਪਰ ਅੱਜ ਆੜਤੀਆ ਦੇ ਨਾਲ ਨਾਲ ਖਾਦ ਬੀਜ ਤੇ ਪੈਸਟੀਸਾਈਡਜ ਯੂਨੀਅਨ ਨੇ ਵੀ ਦੁਕਾਨਾਂ ਬੰਦ ਕਰਕੇ ਆੜਤੀਆ ਯੂਨੀਅਨ ਦੇ ਧਰਨੇ ਵਿਚ ਸ਼ਮੂਲੀਅਤ ਕੀਤੀ । ਧਰਨੇ ਨੂੰ ਸੰਬੋਧਨ ਕਰਦਿਆਂ ਆੜਤੀਆ ਯੂਨੀਅਨ ਮਲੋਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਪੈਸਟੀਸਾਈਡਜ ਯੂਨੀਅਨ ਨੇ ਜੋ ਉਹਨਾਂ ਦਾ ਸਾਥ ਦਿੱਤਾ ਹੈ ਉਹਦੇ ਲਈ ਉਹ ਧੰਨਵਾਦੀ ਹਨ ਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਹ ਬਕਾਇਆ ਰਾਸ਼ੀ ਜਲਦ ਜਾਰੀ ਕੀਤੀ ਜਾਵੇ ।

ਧਰਨੇ ਵਿਚ ਮੌਜੂਦ ਕੁਝ ਆੜਤੀਆ ਨੇ ਇਲਜਾਮ ਲਾਇਆ ਕਿ ਮਲੋਟ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨੱਥੂ ਰਾਮ ਤਾਂ ਧਰਨੇ ਤੇ ਉਹਨਾਂ ਦੀ ਸਾਰ ਲੈਣ ਪੁੱਜੇ ਪਰ ਅਕਾਲੀ ਸਰਕਾਰ ਦੇ ਵਿਧਾਇਕ ਜਾਂ ਕੋਈ ਨੁਮਾਇੰਦਾ ਉਹਨਾਂ ਦੀ ਸਾਰ ਲੈਣ ਹਾਲੇ ਤੱਕ ਨਹੀ ਪੁੱਜਾ । ਇਸ ਸਬੰਧੀ ਜਦ ਪ੍ਰਧਾਨ ਪੂਨੀਆ ਨੂੰ ਵੀ ਸਰਕਾਰ ਪੱਖੀ ਹੋਣ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਆੜਤੀਆ ਯੂਨੀਅਨ ਦੇ ਪ੍ਰਧਾਨ ਅਤੇ ਵਪਾਰੀ ਹੋਣ ਨਾਤੇੇ ਇਹ ਉਹਨਾਂ ਦਾ ਪਰਿਵਾਰ ਹੈ ਅਤੇ ਪਰਿਵਾਰਕ ਹਿੱਤਾਂ ਦੀ ਰਾਖੀ ਕਰਨਾ ਉਹਨਾਂ ਦਾ ਪਹਿਲਾ ਫਰਜ ਹੈ । ਪੂਨੀਆ ਨੇ ਕਿਹਾ ਕਿ ਨਿੱਜੀ ਤੌਰ ਤੇ ਉਹ ਕਿਸੇ ਪਾਰਟੀ ਨਾਲ ਵੀ ਜੁੜੇ ਹੋ ਸਕਦੇ ਹਨ ਪਰ ਆੜਤੀਆ ਯੂਨੀਅਨ ਦੇ ਪ੍ਰਧਾਨ ਹੋਣ ਨਾਤੇ ਉਹ ਆੜਤੀਆਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਹਰ ਲੜਾਈ ਲੜਣਗੇ । ਇਸ ਮੌਕੇ ਪੈਸਟੀਸਾਈਡਜ ਯੂਨੀਅਨ ਦੇ ਸੂਬਾ ਪ੍ਰਧਾਨ ਰਾਜ ਰੱਸੇਵਟ, ਵਰਿੰਦਰ ਜੱਗਾ, ਪ੍ਰਵੀਨ ਜੈਨ, ਨੱਥੂ ਰਾਮ ਗਾਂਧੀ, ਹੈਪੀ ਮੱਕੜ ਅਤੇ ਵਿਕਾਸ ਮੱਕੜ ਸਮੇਤ ਵੱਡੀ ਗਿਣਤੀ ਆੜਤੀਆ ਯੂਨੀਅਨ ਦੇ ਮੈਂਬਰ ਹਾਜਰ ਸਨ ।

Share Button

Leave a Reply

Your email address will not be published. Required fields are marked *