ਪੈਰਾਬਿਲਟ ਬਿਮਾਰੀ ਨਾਲ ਤਬਾਹ ਹੋਈ ਫਸਲ ਦਾ ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਨਿਰੀਖਣ ਨਾ ਕਰਨ ਤੇ ਕਿਸਾਨਾਂ ਵਿੱਚ ਰੋਸ

ss1

ਪੈਰਾਬਿਲਟ ਬਿਮਾਰੀ ਨਾਲ ਤਬਾਹ ਹੋਈ ਫਸਲ ਦਾ ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਨਿਰੀਖਣ ਨਾ ਕਰਨ ਤੇ ਕਿਸਾਨਾਂ ਵਿੱਚ ਰੋਸ
40 ਏਕੜ ਫਸਲ ਦਾ ਹੋਇਆ ਨੁਕਸਾਨ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ, ਮੰਗ ਨਾ ਪੂਰੀ ਹੋਣ ਤੇ ਕੀਤਾ ਜਾਵੇਗਾ ਸੰਘਰਸ

ਤਲਵੰਡੀ ਸਾਬੋ, 25 ਜੂਨ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨ ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਨਰਮੇ ਦੀ ਫਸਲ ਪੈਰਾਬਿਲਟ ਨਾਮੀ ਬਿਮਾਰੀ ਕਾਰਨ ਬਰਬਾਦ ਹੋ ਗਈ ਹੈ ਜਿਸ ਦੀਆਂ ਖਬਰਾਂ ਪ੍ਰਕਾਸਿਤ ਹੋਣ ਤੇ ਚੰਡੀਗੜ੍ਹ ਦੇ ਡਾਇਰੈਕਟਰ ਨੇ ਆਪਣੀ ਟੀਮ ਸਮੇਤ ਨਰਮੇ ਨੂੰ ਪਈ ਬਿਮਾਰੀ ਦਾ ਦੌਰਾ ਕੀਤਾ ਪਰ ਸੀਂਗੋ ਮੰਡੀ, ਨੰਗਲਾ ਤੇ ਲਹਿਰੀ ਦੇ ਰਕਬੇ ਵਿੱਚ ਖਰਾਬ ਹੋਈ ਫਸਲ ਦਾ ਨਾ ਨਿਰੀਖਣ ਕਰਨ ਕਰਕੇ ਪੀੜਿਤ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।ਜਿਸ ਤੇ ਪੀੜਿਤ ਕਿਸਾਨਾਂ ਤੇ ਕਿਸਾਨ ਆਗੂਆਂ ਨੇ ਉਕਤ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਤੇ ਮੰਗ ਨਾ ਪੂਰੀ ਹੋਣ ਸਰਕਾਰ ਖਿਲਾਫ ਸਘੰਰਸ ਦੀ ਚਿਤਾਵਨੀ ਦਿੱਤੀ।ਪੀੜਿਤ ਕਿਸਾਨ ਕੁਲਵਿੰਦਰ ਲਹਿਰੀ, ਜਗਸੀਰ ਲਹਿਰੀ, ਬਹੱਤਰ ਸਿੰਘ, ਗੁਰਮੀਤ ਸਿੰਘ, ਨਾਜਮ ਸਿੰਘ ਨੰਗਲਾ, ਅਵਤਾਰ ਨੰਗਲਾ, ਬੂਟਾ ਸਿੰਘ ਨੰਗਲਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਮੀਂਹ ਪੈਣ ਤੋਂ ਦੋ ਘੰਟੇ ਬਾਅਦ ਹੀ ਉਨ੍ਹਾਂ ਦੀ ਨਰਮੇ ਦੀ ਫਸਲ ਸੁੱਕਣੀ ਸ਼ੁਰੂ ਹੋ ਗਈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਕੋਲੋਂ ਦਵਾਈ ਵੀ ਲਿਆ ਕੇ ਛਿੜਕਾਅ ਕੀਤਾ ਪ੍ਰੰਤੂ ਉਸਦਾ ਵੀ ਕੋਈ ਅਸਰ ਨਹੀਂ ਹੋਇਆ। ਇਸੇ ਤਰ੍ਹਾਂ ਪਿੰਡ ਨੰਗਲਾ ਦੇ ਭਾਕਿਯੂ ਉਗਰਾਹਾਂ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਠੇਕੇ ‘ਤੇ ਲਈ ਸੱਤ ਏਕੜ, ਗੁਰਮੀਤ ਸਿੰਘ ਨੰਗਲਾ ਦੀ ਤਿੰਨ ਏਕੜ, ਨਾਜਮ ਸਿੰਘ ਨੰਗਲਾ ਦੀ ਸੱਤ ਏਕੜ, ਅਵਤਾਰ ਸਿੰਘ ਨੰਗਲਾ ਦੀ ਦੋ ਏਕੜ, ਕਿਸਾਨ ਅਮਨਦੀਪ ਸਿੰਘ ਲਹਿਰੀ ਦੀ ਸੱਤ ਏਕੜ, ਸੀਂਗੋ ਮੰਡੀ ਦੇ ਅਮਨਦੀਪ ਸਿੰਘ ਦੀ ਦੋ ਏਕੜ, ਅਮਨਦੀਪ ਸਿੰਘ, ਬੂਟਾ ਸਿੰਘ, ਮਿੱਠੂ ਗਾਟਵਾਲੀ ਦੀ 3 ਏਕੜ, ਸੁਖਮੰਦਰ ਬੈਹਣੀਵਾਲ ਦੀ 6 ਏਕੜ, ਜੋਗੇਵਾਲਾ ਗੁਰਸੇਵਕ ਸਿੰਘ ਦੀ 3 ਏਕੜ ਫਸਲ ਤਬਾਹ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਪਏ ਹਨ।

ਉਧਰ ਇਸ ਸਬੰਧੀ ਭਾਕਿਯੂ ਉਗਰਾਹਾਂ ਦੇ ਜਿਲਾ ਸਹਾਇਕ ਸਕੱਤਰ ਜਗਦੇਵ ਜੋਗੇਵਾਲਾ ਨੇ ਕਿਹਾ ਕਿ ਉਕਤ ਬਿਮਾਰੀ ਤੋਂ ਖਰਾਬ ਹੋਏ ਕਿਸਾਨਾਂ ਨੂੰ ਪਹਿਲਾਂ ਮਿਲੀ ਸੂਚਨਾਂ ਕਰਕੇ ਉਹ ਆਪਣੇ ਖੇਤ ਵਿੱਚ ਟੀਮ ਦਾ ਇੰਤਜਾਰ ਕਰ ਰਹੇ ਸਨ ਪਰ ਨਰਮਾ ਦੇਖਣ ਆਈ ਟੀਮ ਮਲਕਾਣਾ ਪਿੰਡ ਵਿੱਚ ਨਰਮੇ ਦੇਖ ਕੇ ਵਾਪਸ ਮੁੜ ਰਹੀ ਸੀ ਜਿਸ ਨੂੰ ਕਿਸਾਨ ਆਗੂਆਂ ਤੇ ਕਿਸਾਨਾਂ ਦੇ ਜਿਆਦਾ ਜੋਰ ਦੇਣ ਤੇ ਪਿੰਡ ਬਹਿਮਣ ਤੇ ਜੋਗੇਵਾਲਾ ਵਿੱਚ ਨਰਮਾ ਦੇਖਣ ਲਈ ਜੋਰ ਪਾਇਆ ਤਾਂ ਜਾ ਕੇ ਉਨ੍ਹਾਂ ਦੋ ਪਿੰਡਾਂ ਦਾ ਦੌਰਾ ਕੀਤਾ ਪਰ ਸੀਂਗੋ ਮੰਡੀ, ਨੰਗਲਾ ਤੇ ਲਹਿਰੀ ਦੇ ਕਿਸਾਨ ਟੀਮ ਨੂੰ ਇਸ ਆਸ ਨਾਲ ਉਡੀਕਦੇ ਰਹੇ ਕਿ ਖੇਤੀਵਾੜੀ ਮਾਹਰ ਪ੍ਰਭਾਵਿਤ ਫਸਲ ਨੂੰ ਠੀਕ ਕਰਨ ਲਈ ਇਲਾਜ ਦੱਸਣਗੇ ਆਖਰ ਜਦੋਂ ਟੀਮ ਸਾਮ ਤੱਕ ਨਾ ਆਈ ਤਾਂ ਉਹ ਟੀਮ ਤੋਂ ਨਿਰਾਸ ਹੋ ਗਏ।ਟੀਮ ਸਬੰਧੀ ਕਿਸਾਨ ਆਗੂਆਂ ਨੇ ਦੱਸਿਆ ਕਿ ਉਕਤ ਟੀਮ ਨੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਤਾ ਨਹੀ ਦੱਸਿਆ ਜਿਸ ਨਾਲ ਉਨ੍ਹਾਂ ਦੀ ਪ੍ਰਭਾਵਿਤ ਫਸਲ ਠੀਕ ਹੋ ਜਾਵੇ ਜਿਸ ਤੇ ਕਿਸਾਨਾਂ ਵਿੱਚ ਭਾਰੀ ਰੋਸ ਹੈ।ਉਧਰ ਇਸ ਸਬੰਧੀ ਟੀਮ ਮੁਖੀ ਡਾਇਰੈਕਟਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਅਸੀ ਇਕੱਲੇ-ਇਕੱਲੇ ਖੇਤ ਵਿੱਚ ਤਾਂ ਨਹੀ ਜਾ ਸਕਦੇ ਤੇ ਅਸੀ ਉਕਤ ਬਿਮਾਰੀ ਦੀ ਸਾਰੀ ਪੜਤਾਲ ਗਾਟਵਾਲੀ ਤੇ ਜੋਗੇਵਾਲਾ ਵਿੱਚ ਕੀਤੀ ਹੈ ਤੇ ਖੇਤ ਦੀ ਮਿੱਟੀ ਤੇ ਪਾਣੀ ਪਰਖ ਕਰਵਾਉਣ ਲਈ ਨਾਲ ਲੈ ਲਏ ਹਨ ਜਿਸਦੀ ਪਰਖ ਪੇ.ਏ.ਯੂ. ਲੁਧਿਆਣਾਂ ਵਿੱਚੋਂ ਕਰਵਾਈ ਜਾਵੇਗੀ ਤੇ ਉਨ੍ਹਾਂ ਪ੍ਰਭਾਵਿਤ ਫਸਲ ਨੂੰ ਨਹਿਰੀ ਪਾਣੀ ਦੇਣ ਤੇ ਪ੍ਰਭਾਵਿਤ ਫਸਲ ਤੇ ਕੋਬਾਲਟ ਕਲੋਟਰਾਈਡ ਦੇ ਛਿੜਕਾਅ ਦੀ ਸਲਾਹ ਦਿੱਤੀ। ਜਿਸ ਨਾਲ ਫਸਲ ਠੀਕ ਹੋ ਜਾਵੇਗੀ ਰਹੀ ਗੱਲ ਨਿਰੀਖਣ ਕਰਨ ਜਿਸ ਲਈ ਅਸੀ ਜਿਲ੍ਹਾ ਮੁਖੀ ਦੀ ਡਿਊਟੀ ਲਗਾ ਦਿੱਤੀ ਹੈ ਜੋ ਵਿਭਾਗ ਦੇ ਮੁਲਾਜਮਾਂ ਨੂੰ ਦਿਸਾ ਨਿਰਦੇਸ ਦੇ ਕੇ ਕਿਸਾਨਾਂ ਦੀ ਪੂਰੀ ਮੱਦਦ ਕਰਨਗੇ ਹੁਣ ਦੇਖਣਾ ਇਹ ਹੋਵੇਗਾ ਕਿ ਖੇਤੀਵਾੜੀ ਵਿਭਾਗ ਕਿਸਾਨਾਂ ਦੀ ਕਿੱਥੋਂ ਤੱਕ ਮੱਦਦ ਕਰਕੇ ਨਰਮੇ ਦੀ ਖਰਾਬ ਫਸਲ ਨੂੰ ਠੀਕ ਕਰਨ ਵਿੱਚ ਕਿੰਨਾ ਯੋਗਦਾਨ ਦਿੰਦਾ ਹੈ।

Share Button

Leave a Reply

Your email address will not be published. Required fields are marked *