ਪੈਨਸ਼ਨ ਲੈਣ ਲਈ ਤਰਲੇ ਮਾਰ ਰਹੇ ਨੇ ਭਿੱਖੀਵਿੰਡ ਦੇ ਅੰਗਹੀਣ, ਵਿਧਵਾਵਾਂ, ਬਜੁਰਗ

ਪੈਨਸ਼ਨ ਲੈਣ ਲਈ ਤਰਲੇ ਮਾਰ ਰਹੇ ਨੇ ਭਿੱਖੀਵਿੰਡ ਦੇ ਅੰਗਹੀਣ, ਵਿਧਵਾਵਾਂ, ਬਜੁਰਗ
ਲੋੜਵੰਦ ਨੂੰ ਮੁੱਢਲੀਆਂ ਸਹੂਲਤਾਂ ਮਿਲਣ ਦੀ ਬਜਾਏ ਸ਼ਿਫਾਰਸ਼ੀ ਲੋਕਾਂ ਲੈ ਰਹੇ ਲਾਹਾ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 24 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਨੂੰ ਚਾਲੂ ਹੋਇਆ ਭਾਂਵੇ ਡੇਢ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਕਮੇਟੀ ਵੱਲੋਂ ਵਿਕਾਸ ਦੇ ਨਾਮ ‘ਤੇ ਕਰੋੜਾਂ ਰੁਪਇਆ ਵੀ ਖਰਚ ਕੀਤਾ ਜਾ ਚੁੱਕਾ ਹੈ। ਪਰ ਕਮੇਟੀ ਵੱਲੋਂ ਕਸਬਾ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੀ ਬਜਾਏ ਅਕਾਲੀ ਚਹੇਤਿਆਂ ਤੇ ਕੌਸ਼ਲਰਾਂ ਦੇ ਨਿੱਜੀ ਰਿਸ਼ਤੇਦਾਰਾਂ ਨੂੰ ਜਿਥੇ ਵਿਕਾਸ ਕਾਰਜਾਂ ਦੇ ਠੇਕੇ ਦਿੱਤੇ ਜਾ ਰਹੇ ਹਨ, ਉਥੇ ਸਰਕਾਰ ਵੱਲੋਂ ਭੇਜੀਆਂ ਜਾ ਰਹੀਆਂ ਸਕੀਮਾਂ ਦਾ ਲਾਭ ਵੀ ਲੋੜਵੰਦ ਲੋਕਾਂ ਨੂੰ ਨਹੀ ਮਿਲ ਰਿਹਾ ਹੈ। ਜਿਸ ਦੀ ਪ੍ਰਤੱਖ ਮਿਸਾਲ ਸਰਕਾਰ ਵੱਲੋਂ ਲੈਟਰੀਨਾਂ ਬਣਾਉਣ ਲਈ ਖਾਤਿਆਂ ਰਾਂਹੀ ਭੇਜੀ ਗਈ ਰਾਸ਼ੀ ਤੋਂ ਮਿਲਦੀ ਹੈ, ਕਿਉਕਿ ਲੈਟਰੀਨ ਬਣਾਉਣ ਲਈ ਉਹਨਾਂ ਲੋਕਾਂ ਦੇ ਹੀ ਬੈਂਕ ਵਿੱਚ ਪੈਸੇ ਆਏ ਹਨ, ਜੋ ਅਕਾਲੀ ਸਰਕਾਰ ਤੇ ਕੌਸ਼ਲਰਾਂ ਦੇ ਨਿੱਜੀ ਚਹੇਤੇ ਹਨ ਅਤੇ ਇਹਨਾਂ ਲੋਕਾਂ ਦੇ ਘਰਾਂ ਵਿੱਚ ਪਹਿਲਾਂ ਹੀ ਲੈਟਰੀਨਾਂ ਮੌਜੂਦ ਹਨ, ਜਦੋਂ ਕਿ ਗਰੀਬ ਤੇ ਲੋੜਵੰਦ ਲੋਕ ਇਸ ਸਹੂਲਤ ਨੂੰ ਲੈਣ ਲਈ ਊਠ ਦੇ ਬੁੱਲ ਦੀ ਤਰ੍ਹਾਂ ਵੇਖ ਰਹੇ ਹਨ। ਇਹਨਾਂ ਲੋਕਾਂ ਵੱਲੋਂ ਜਦੋਂ ਸੰਬੰਧਤ ਵਾਰਡ ਦੇ ਕੌਸ਼ਲਰਾਂ ਤੋਂ ਪੁੱਛਿਆ ਜਾਂਦਾ ਹੈ ਤਾਂ ਕੌਸ਼ਲਰ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਸਰਕਾਰ ਦੀ ਵੈਬਸਾਈਟ ਬੰਦ ਹੈ ਤੇ ਚਾਲੂ ਹੋਣ ‘ਤੇ ਹੀ ਪੈਸੇ ਭੇਜੇ ਜਾਣਗੇ। ਦੱਸਣਯੋਗ ਹੈ ਕਿ ਭਿੱਖੀਵਿੰਡ ਦੀ ਵਾਰਡ ਨੰਬਰ 11-12 ਵਿੱਚ ਭਾਂਵੇ ਨਵੀਂ ਗਲੀ ਬਣਾਈ ਗਈ ਹੈ, ਪਰ ਲੋਕਾਂ ਦੇ ਘਰਾਂ ਨੂੰ ਤੋਂ ਨਿਕਲਦੇ ਨਿਕਾਸੀ ਪਾਣੀ ਲਈ ਬਣਾਈਆਂ ਗਈਆਂ ਹਦੁੀਆ ਉਪਰ ਢੱਕਣ ਨਹੀ ਦਿੱਤੇ ਗਏ, ਜਿਸ ਨਾਲ ਕਿਸੇ ਸਮੇਂ ਵੀ ਹਾਦਸ਼ਾ ਵਾਪਰ ਸਕਦਾ ਹੈ।

ਨਗਰ ਪੰਚਾਇਤ ਭਿੱਖੀਵਿੰਡ ਦੇ ਬਜੁਰਗ, ਅੰਗਹੀਣ, ਵਿਧਵਾਵਾਂ ਆਦਿ ਲਾਭਪਾਤਰੀਆਂ ਨੂੰ ਪੈਨਸ਼ਨ ਦੇਣ ਲਈ ਕਮੇਟੀ ਵੱਲੋਂ ਯੋਗ ਪ੍ਰਬੰਧ ਕਰਨ ਦੀ ਬਜਾਏ ਮਹਿਕਮਾ ਸਮਾਜ ਭਲਾਈ ਜਿਲ੍ਹਾ ਤਰਨ ਤਾਰਨ ਨੂੰ ਲਿਖਤੀ ਤੌਰ ‘ਤੇ ਭੇਜ ਕੇ ਪੈਨਸ਼ਨ ਵੰਡਣ ਤੋਂ ਅਸਮਰੱਥਾ ਪ੍ਰਗਟ ਕਰਦਿਆਂ ਪਹਿਲਾਂ ਦੀ ਤਰ੍ਹਾਂ ਦੂਸਰੇ ਪਿੰਡਾਂ ਆਬਾਦੀ ਬਾਬਾ ਸੋਢੀ ਤੇ ਪਿੰਡ ਭਿੱਖੀਵਿੰਡ ਦੇ ਸਰਪੰਚਾਂ ਨੂੰ ਪੈਨਸ਼ਨ ਵੰਡਣ ਲਈ ਆਖਿਆ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਪੰਜ-ਛੇਂ ਮਹੀਨੇ ਤੋਂ ਪੈਨਸ਼ਨ ਨਾ ਵੰਡਣ ਕਾਰਨ ਲਾਭਪਾਤਰੀ ਪੈਨਸ਼ਨ ਰਾਸ਼ੀ ਲੈਣ ਲਈ ਦਰ-ਦਰ ਠੋਕਰਾਂ ਖਾ ਰਹੇ ਹਨ, ਜਦੋਂ ਕਿ ਵਿਧਾਨ ਸਭਾ ਹਲਕਾ ਖੇਮਕਰਨ ਦੇ ਦੂਸਰੇ ਪਿੰਡਾਂ ਦੇ ਸਰਪੰਚਾਂ ਵੱਲੋਂ ਜਨਵਰੀ ਤੋਂ ਮਾਰਚ ਤੱਕ ਤਿੰਨ ਮਹੀਨੇ ਦੀ ਪੈਨਸ਼ਨ ਰਾਸ਼ੀ ਵੰਡੀ ਜਾ ਚੁੱਕੀ ਹੈ। ਪੈਨਸ਼ਨ ਰਾਸ਼ੀ ਸੰਬੰਧੀ ਜਦੋਂ ਜਿਲ੍ਹਾ ਸਮਾਜ ਭਲਾਈ ਅਫਸਰ ਕਿਰਨ ਸਿਆਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਪ੍ਰੈਲ ਮਹੀਨੇ ਤੱਕ ਚਾਰ ਮਹੀਨੇ ਦੀ ਪੈਨਸ਼ਨ ਰਾਸ਼ੀ ਪਿੰਡ ਭਿੱਖੀਵਿੰਡ ਦੀਆਂ ਪੰਚਾਇਤਾਂ ਨੂੰ ਭੇਜੀ ਜਾ ਚੁੱਕੀ ਹੈ।

Share Button

Leave a Reply

Your email address will not be published. Required fields are marked *

%d bloggers like this: