ਪੈਨਸ਼ਨ ਲਾਭਪਾਤਰੀ ਮੋਬਾਇਲ ਤੇ ਆਧਾਰ ਕਾਰਡ ਨੰਬਰ ਤੁਰੰਤ ਮੁਹੱਈਆ ਕਰਾਉਣ-ਡੀ.ਸੀ.

ss1

ਪੈਨਸ਼ਨ ਲਾਭਪਾਤਰੀ ਮੋਬਾਇਲ ਤੇ ਆਧਾਰ ਕਾਰਡ  ਨੰਬਰ ਤੁਰੰਤ ਮੁਹੱਈਆ ਕਰਾਉਣ-ਡੀ.ਸੀ.

ਪਟਿਆਲਾ, 17 ਜੂਨ: (ਧਰਮਵੀਰ ਨਾਗਪਾਲ) ਡਿਪਟੀ ਕਮਿਸਨਰ, ਪਟਿਆਲਾ ਨੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵਲੋੋੋ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸ਼ਹਿਰੀ ਖੇਤਰ ਅਤੇ ਪੈਡੂ ਖੇਤਰ ਦੇ ਬੁਢਾਪਾ, ਵਿਧਵਾ, ਅਪੰਗ ਅਤੇ ਆਸ਼ਰਿਤ ਬਚਿਆਂ ਨੂੰ ਵਿੱਤੀ ਸਹਾਇਤਾ ਸਕੀਮ ਅਧੀਨ ਲਾਭ ਪ੍ਰਾਪਤ ਕਰ ਰਹੇ ਜਿਸ ਪੈਨਸ਼ਨ ਲਾਭਪਾਤਰੀ ਨੇ ਅਜੇ ਤੱਕ ਆਪਣਾ ਮੋੋਬਾਇਲ ਨੰਬਰ ਅਤੇ ਆਧਾਰ ਕਾਰਡ ਨੰਬਰ ਦਫਤਰ ਵਿਖੇ ਨਹੀਂ ਦਿਤਾ। ਹੁਣ ਉਹ ਤੁਰੰਤ ਆਪਣਾ ਆਧਾਰ ਕਾਰਡ ਨੰਬਰ ਅਤੇ ਮੋੋਬਾਇਲ ਨੰਬਰ 2 ਦਿਨਾਂ ਦੇ ਅੰਦਰ-ਅੰਦਰ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ, ਪਟਿਆਲਾ ਦੇ ਦਫ਼ਤਰ ਕਮਰਾ ਨੰਬਰ 115-116 ਬਲਾਕ-ਡੀ ਮਿੰਨੀ ਸਕੱਤੇਰਤ, ਪਟਿਆਲਾ ਜਾਂ ਆਪਣੇ ਬਲਾਕ ਨਾਲ ਸਬੰਧਤ ਬਾਲ ਵਿਕਾਸ ਪ੍ਰੋੋਜੈਕਟ ਅਫ਼ਸਰ ਦੇ ਦਫ਼ਤਰ ਵਿਖੇ ਤੁਰੰਤ ਜਮਾਂ ਕਰਵਾਉਣ ਤਾਂ ਜੋੋ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਲੋੜਵੰਦ ਯੋਗ ਵਿਅਕਤੀਆਂ ਨੂੰ ਪੈਨਸ਼ਨ ਭੇਜਣ ਉਪਰੰਤ ਐਸ.ਐਮ.ਐਸ. ਰਾਹੀਂ ਸੁਨੇਹਾ ਲਾਇਆ ਜਾ ਸਕੇ।

Share Button

Leave a Reply

Your email address will not be published. Required fields are marked *