Mon. Aug 19th, 2019

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਆਈ ਗਿਰਾਵਟ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਆਈ ਗਿਰਾਵਟ

ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਵੀਰਵਾਰ ਨੂੰ ਕਟੌਤੀ ਕਰਕੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦਿੱਲੀ ਚ ਪੈਟਰੋਲ 25 ਅਪ੍ਰੈਲ ਮਗਰੋਂ ਪਹਿਲੀ ਵਾਰ 73 ਰੁਪਏ ਲੀਟਰ ਤੋਂ ਘੱਟ ਗਿਆ ਜਦਕਿ ਡੀਜ਼ਲ ਵੀ ਕੌਮੀ ਰਾਜਧਾਨੀ ਚ 10 ਪੈਸੇ ਲੀਟਰ ਸਸਤਾ ਹੋ ਗਿਆ ਹੈ।

ਵੀਰਵਾਰ ਨੂੰ ਤੇਲ ਕੰਪਨੀਆਂ ਨੇ ਪੈਟਰੋਲ ਦੇ ਮੁੱਖ ਚ ਦਿੱਲੀ, ਕੋਲਕਾਤਾ ਤੇ ਚੇਨਈ ਚ 16 ਪੈਸੇ ਜਦਕਿ ਮੁੰਬਈ ਚ 15 ਪੈਸੇ ਲੀਟਰ ਦੀ ਕਟੌਤੀ ਕੀਤੀ ਹੈ। ਡੀਜ਼ਲ ਦਾ ਮੁੱਲ ਦਿੱਲੀ ਚ 10 ਪੈਸ, ਕੋਲਕਾਤਾ ਚ 8 ਪੈਸ ਅਤੇ ਮੁੰਬਈ ਤੇ ਚੇਨਈ ਚ 7 ਪੈਸੇ ਲੀਟਰ ਘੱਟ ਗਿਆ ਹੈ।

ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਦਿੱਲੀ ਚ ਪੈਟਰੋਲ ਦੀ ਕੀਮਤ ਹੁਣ 72.84 ਰੁਪਏ ਹੋ ਗਿਆ ਹੈ ਜਦਕਿ ਡੀਜ਼ਲ ਦਾ ਮੁੱਲ ਘੱਟ ਕੇ 66.56 ਰੁਪਏ ਹੋ ਗਿਆ ਹੈ।

Leave a Reply

Your email address will not be published. Required fields are marked *

%d bloggers like this: