ਪੈਗੰਬਰੇ ਇਸਲਾਮ ਹਜਰਤ ਮੁਹੰਮਦ ਨੇ ਭੇਦ-ਭਾਵ ਖ਼ਤਮ ਕਰ ਇੰਸਾਨੀਅਤ ਨੂੰ ਬਰਾਬਰੀ ਦਿੱਤੀ

ss1

ਪੈਗੰਬਰੇ ਇਸਲਾਮ ਹਜਰਤ ਮੁਹੰਮਦ ਨੇ ਭੇਦ-ਭਾਵ ਖ਼ਤਮ ਕਰ ਇੰਸਾਨੀਅਤ ਨੂੰ ਬਰਾਬਰੀ ਦਿੱਤੀ
ਸੱਚਾ ਮੁਸਲਮਾਨ ਉਹੀ, ਜਿਹੜਾ ਹਜ਼ਰਤ ਮੁਹੱਮਦ (ਸ.) ਸਾਹਿਬ ਦੇ ਦੱਸੇ ਰੱਸਤੇ ‘ਤੇ ਚਲੇ-ਸ਼ਾਹੀ ਇਮਾਮ

ਲੁਧਿਆਣਾ (ਪ੍ਰੀਤੀ ਸ਼ਰਮਾ) ਦਿਲਾਂ ਦੀ ਨਫ਼ਰਤ ਨੂੰ ਕੱਢ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰੋ, ਸੱਚਾ ਮੁਸਲਮਾਨ ਉਹੀ ਹੈ, ਜਿਹੜਾ ਹਜ਼ਰਤ ਮੁਹੰਮਦ (ਸ.) ਸਾਹਿਬ ਦੇ ਦੱਸੇ ਹੋਏ ਰੱਸਤੇ ‘ਤੇ ਚਲਦਾ ਰਹੇ। ਇਹ ਵਿਚਾਰ ਅੱਜ ਇੱਥੇ ਜਾਮਾ ਮਸਜਿਦ ਵਿਖੇ 12 ਵਫਾਤ ਦੇ ਇਤਿਹਾਸਕ ਦਿਹਾੜੇ ਮੌਕੇ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਨਵੀ ਨੇ ਪ੍ਰਗਟ ਕੀਤੇ। ਉਨਾਂ ਕਿਹਾ ਕਿ 12 ਰਬੀ-ਉਲ-ਅੱਵਲ ਦੇ ਦਿਨ ਹੀ 63 ਸਾਲ ਤੱਕ ਸੰਸਾਰ ਵਿਚ ਇੰਸਾਨੀਅਤ ਨੂੰ ਪਿਆਰ-ਮੁਹੱਬਤ, ਆਪਸੀ ਭਾਈਚਾਰੇ ਦਾ ਪਾਠ ਪੜਾ ਕੇ ਅੱਲਾ ਤਆਲਾ ਦੇ ਕੋਲ ਵਾਪਸ ਚਲੇ ਗਏ ਅਤੇ ਇਸ ਲਈ ਅੱਜ ਦੇ ਦਿੱਨ ਨੂੰ 12 ਵਫਾਤ ਕਿਹਾ ਜਾਂਦਾ ਹੈ। ਇਹੀ ਵਜਾ ਹੈ ਕਿ ਅੱਜ ਦੇ ਦਿਨ ਮੁਸਲਮਾਨ ਆਪਣੇ ਪਿਆਰੇ ਨਬੀ ਹਜ਼ਰਤ ਮੁਹੱਮਦ (ਸ.) ਸਾਹਿਬ ਨੂੰ ਯਾਦ ਕਰਦੇ ਹੋਏ ਉਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਅਨੁਸਾਰ ਆਪਣਾ ਜੀਵਨ ਵਤੀਤ ਕਰਨ ਦਾ ਸਕੰਲਪ ਦੁਹਰਾਉਂਦੇ ਹਨ।

           ਸ਼ਾਹੀ ਇਮਾਮ ਨੇ ਕਿਹਾ ਕਿ 14 ਸੌ ਸਾਲ ਬੀਤ ਜਾਣ ਤੋਂ ਬਾਅਦ ਵੀ ਆਪ ਦੀਆਂ ਸਿੱਖਿਆਵਾਂ ਕਿਸੇ ਤਬਦੀਲੀ ਤੋਂ ਬਿਨਾਂ ਵਿਸ਼ੇਸ਼ ਤੌਰ ‘ਤੇ ਮੌਜੂਦ ਹਨ ਅਤੇ ਮਨੁੱਖ ਜਾਤੀ ਦੇ ਮਾਰਗ ਦਰਸ਼ਨ ਲਈ ਆਸ਼ਾ ਦੀ ਕਿਰਣ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅਲਾਹ ਤਾਆਲਾ ਨੇ ਕੁਰਾਨ ਸ਼ਰੀਫ ਵਿਚ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਹਜ਼ਰਤ ਮੁਹੰਮਦ (ਸ.) ਸਾਹਿਬ ਆਖਰੀ ਨਬੀ ਹਨ, ਹੁਣ ਕੋਈ ਹੋਰ ਵਿਅਕਤੀ ਕਿਆਮਤ ਤੱਕ ਨਬੀ ਬਣ ਕੇ ਨਹੀਂ ਆ ਸਕਦਾ। ਉਨਾ ਕਿਹਾ ਕਿ ਹਜ਼ਰਤ ਮੁਹੱਮਦ (ਸ.) ਦੇ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਲੋਕ ਧੀਆਂ ਨੂੰ ਜਿੰਦਾ ਦਫ਼ਨ ਕਰ ਦਿੰਦੇ ਸੀ। ਆਪ (ਸ.) ਨੇ ਦੁਨੀਆਂ ਵਿੱਚ ਆ ਕੇ ਇਸ ਜੁਲਮ ਨੂੰ ਰੋਕਿਆ ਅਤੇ ਧੀ ਨੂੰ ਅਲਾ ਦੀ ਰਹਿਮਤ ਦੱਸਿਆ।

         ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ, ਸੰਪ੍ਰਦਾਇ ਤਾਕਤਾਂ ਵਲੋਂ ਇਸਲਾਮ ਧਰਮ ਨੂੰ ਅੱਤਵਾਦ ਨਾਲ ਜੋੜਨਾ ਗਲਤ ਹੈ, ਬਲਕਿ ਨਿੰਦਾਂ ਯੋਗ ਹੈ। ਇਸ ਮੌਕੇ ‘ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ, ਕਾਰੀ ਮੋਹਤਰਮ, ਮੌਲਾਨਾ ਮਹਿਬੂਬ ਆਲਮ ਗੋਰਖਪੁਰੀ, ਅੰਜੂਮ ਅਸਗਰ, ਮੁਹੰਮਦ ਸਰਫਰਾਜ, ਗੁਲਾਮ ਹੱਸਨ ਕੈਸਰ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਸਤਕੀਮ ਅਹਿਰਾਰੀ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *