ਪੇਸਿਆਂ ਦੇ ਲੇਣ ਦੇਣ ਨੂੰ ਲੈ ਕੇ ਹੋਏ ਝਗੜੇ ਚ, ਪਿਉ ਪੁੱਤ ਗਰਮ ਤੇਲ ਪੇਣ ਕਰਕੇ ਜਖ਼ਮੀ

ss1

ਪੇਸਿਆਂ ਦੇ ਲੇਣ ਦੇਣ ਨੂੰ ਲੈ ਕੇ ਹੋਏ ਝਗੜੇ ਚ, ਪਿਉ ਪੁੱਤ ਗਰਮ ਤੇਲ ਪੇਣ ਕਰਕੇ ਜਖ਼ਮੀ

1-6
ਰਾਮਪੁਰਾ ਫੂਲ, ੩੦ ਜੂਨ (ਕੁਲਜੀਤ ਸਿੰਘ ਢੀਗਰਾਂ): ਸਥਾਨਕ ਸ਼ਹਿਰ ਦੇ ਦਰਜ਼ੀਆਂ ਵਾਲਾ ਚੌਕ ਵਿਖੇ ਸਮੋਸਿਆ ਦਾ ਕੰਮ ਕਰਦੇ ਵਿਆਕਤੀ ਤੇ ਉਸਦੇ 21 ਸਾਲਾ ਪੁੱਤਰ ਉਪਰ ਉਧਾਰ ਲਿੱਤੇ ਪੇਸੈ ਲੇਣ ਆਏ ਫਾਇਨੰਸਰ ਵੱਲੋ ਗਰਮ ਤੇਲ ਪਾ ਦਿੱਤੇ ਜਾਣ ਕਾਰਨ ਦੋਵੇ ਪਿੳ ਪੁੱਤ ਜਖ਼ਮੀ ਹੋ ਗਏ । ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ਼ ਅਵਤਾਰ ਸਿੰਘ ਤਾਰਾ ਪੁੱਤਰ ਮੇਹਰ ਸਿੰਘ ਨੇ ਦੱਸਿਆਂ ਕਿ ਉਸ ਨੇ ਹਰੀ ਓਮ ਨਾਮ ਵਿਆਕਤੀ ਤੋ ਕਰੀਬ ਪੰਜ ਹਜ਼ਾਰ ਰੂਪਏ ਵਿਆਜ਼ ਤੇ ਫੜੇ ਸਨ ਤੇ ਉਹ ਹਰ ਮਹੀਨੇ ਕਿਸ਼ਤ ਅਨੁਸਾਰ ਪੇਸੈ ਮੋੜ ਰਿਹਾ ਸੀ । ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਚ, ਉਸਦੀਆਂ ਲੜਕੀਆ ਦੇ ਆਉਣ ਨਾਲ ਖ਼ਰਚ ਜਿਆਦਾ ਹੋ ਗਿਆ ਤੇ ਉਹ ਕਿਸ਼ਤ ਨਹੀ ਭਰ ਸਕਿਆ ।ਅੱਜ ਕਰੀਬ ਪੰਜ ਵਜੇ ਜਦ ਫਾਇਨਸਰ ਉਸਦੀ ਰੇਹੜੀ ਤੇ ਆਇਆ ਤਾਂ ਉਸਨੇ ਫਾਇਨਸਰ ਨੰੂ ਅਗਲੇ ਮਹੀਨੇ ਡਬਲ ਕਿਸਤ ਭਰ ਦੇਣ ਦਾ ਵਾਅਦਾ ਕੀਤਾ ਪਰ ਫਾਇਨਸਰ ਹਰੀ ਓਮ ਨੇ ਉਸਦੀ ਇੱਕ ਨਾ ਸੁਣੀ ਤੇ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਤੇ ਉਸਦੇ ਮੂੰਹ ਤੇ ਇੱਕ ਚਪੇਟ ਵੀ ਮਾਰੀ ਫਿਰ ਫਾਇਨਸਰ ਨੇ ਸਮੋਸੇ ਕੱਢਣ ਵਾਲੀ ਕੜਾਹੀ ਚੋ ਗਰਮ ਤੇਲ ਦੀ ਭਰੀ ਝਾਰਨੀ ਚੁੱਕ ਕੇ ਉਸ ਉਪਰ ਗਰਮ ਤੇਲ ਪਾ ਦਿੱਤਾ ਜਿਸ ਕਾਰਨ ਉਹ ਤੇ ਉਸਦਾ ਲੜਕਾ ਹਨੀ ਬੁਰੀ ਤਰਾਂ ਜਲ ਗਏ । ਰੋਲਾ ਪੈਣ ਤੇ ਆਸ ਪੜੋਸ ਵਾਲਿਆਂ ਨੇ ਉਹਨਾ ਨੰੂ ਫਾਇਨਸਰ ਤੋ ਬਚਾਕੇ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ । ਅਵਤਾਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਉਸ ਨਾਲ ਡਾਕਟਰਾ ਵੱਲੋ ਘਟੀਆਂ ਵਤੀਰਾ ਕੀਤਾ ਗਿਆ । ਜਦ ਇਸ ਸਬੰਧ ਵਿੱਚ ਫਾਇਨਸਰ ਹਰੀ ਓਮ ਨਾਲ ਗੱਲ ਕੀਤੀ ਤਾਂ ਉਹਨਾਂ ਆਪਣੇ ਤੇ ਲੱਗੇ ਇਲਜ਼ਾਮਾ ਨੂੰ ਨਕਾਰਦਿਆਂ ਕਿਹਾ ਕਿ ਅਵਤਾਰ ਸਿੰਘ ਨੇ ਉਸ ਉੱਪਰ ਤੇਲ ਪਾਉਣ ਦੀ ਕੋਸ਼ਿਸ ਕੀਤੀ ਸੀ , ਜਿਸ ਕਾਰਨ ਉਹਨਾਂ ਦੇ ਹੱਥਾ ਤੇ ਪੈਰਾ ਤੇ ਤੇਲ ਪੈ ਗਿਆ । ਬਚਾਅ ਦੋਰਾਨ ਅਵਤਾਰ ਸਿੰਘ ਦੇ ਵੀ ਕੁਝ ਤੇਲ ਦੀਆਂ ਬੰਦਾ ਪੈ ਗਈਆਂ ਹਨ ।

Share Button

Leave a Reply

Your email address will not be published. Required fields are marked *