Wed. Jun 26th, 2019

ਪੇਟ੍ਰੋਲ ਦੀ ਟੈਂਕੀ ਫੁੱਲ ਕਰਵਾਓਣ ਤੇ ਹੋ ਸਕਦਾ ਹੈ ਧਮਾਕਾ , ਜਾਣੋ ਕੀ ਹੈ ਸਚਾਈ

ਪੇਟ੍ਰੋਲ ਦੀ ਟੈਂਕੀ ਫੁੱਲ ਕਰਵਾਓਣ ਤੇ ਹੋ ਸਕਦਾ ਹੈ ਧਮਾਕਾ , ਜਾਣੋ ਕੀ ਹੈ ਸਚਾਈ

ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਇੱਕ ਮੈਸੇਜ਼ ਨੇ ਆਮ ਜਨਤਾ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ । ਮੈਸੇਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਪੈਟਰੋਲ ਦੀ ਟੈਂਕੀ ਪੂਰੀ ਭਰਵਾਉਂਦੇ ਹੋ ਤਾਂ ਉਸ ਨਾਲ ਧਮਾਕਾ ਹੋ ਸਕਦਾ ਹੈ ।

ਤੇਲ ਕੰਪਨੀ ਇੰਡੀਅਨ ਆਇਲ ਦੇ ਹਵਾਲੇ ਤੋਂ ਮੈਸੇਜ ਵਿੱਚ ਲਿਖਿਆ ਗਿਆ ਹੈ – “ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵਾਧਾ ਹੋਣਾ ਤੈਅ ਹੈ , ਇਸ ਲਈ ਆਪਣੇ ਵਾਹਨ ਵਿੱਚ ਪੈਟਰੋਲ ਅਧਿਕਤਮ ਸੀਮਾ ਤੱਕ ਨਾ ਭਰਵਾਓ । ਇਹ ਬਾਲਣ ਟੈਂਕ ਵਿੱਚ ਵਿਸਫੋਟ ਦਾ ਕਾਰਨ ਬਣ ਸਕਦਾ ਹੈ । ਕ੍ਰਿਪਾ ਤੁਸੀ ਆਪਣੇ ਵਾਹਨ ਵਿੱਚ ਅੱਧਾ ਟੈਂਕ ਹੀ ਬਾਲਣ ਭਰਵਾਓ ਅਤੇ ਏਅਰ ਲਈ ਜਗ੍ਹਾ ਰੱਖੋ। ਇਸ ਹਫ਼ਤੇ 5 ਵਿਸਫੋਟ ਦੁਰਘਟਨਾਵਾਂ ਦੀ ਵਜ੍ਹਾ, ਅਧਿਕਤਮ ਪੈਟਰੋਲ ਭਰਨਾ ਹੈ । ਕ੍ਰਿਪਾ ਟੈਂਕੀ ਨੂੰ ਦਿਨ ਵਿੱਚ ਇੱਕ ਵਾਰ ਖੋਲ ਕਰ ਅੰਦਰ ਬਣ ਰਹੀ ਗੈਸ ਨੂੰ ਬਾਹਰ ਕੱਢ ਦਿਓ”।

ਇੰਡਿਅਨ ਆਇਲ ਨੇ ਵਾਇਰਲ ਮੈਸੇਜ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਵੱਲੋਂ ਅਜਿਹੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ । ਕੰਪਨੀ ਨੇ ਨਾਲ ਹੀ ਦੱਸਿਆ ਕਿ ਆਟੋਮੋਬਾਇਲ ਕੰਪਨੀਆਂ ਤੈਅ ਸੁਰੱਖਿਆ ਮਾਨਕਾਂ ਦੇ ਹਿਸਾਬ ਨਾਲ ਹੀ ਗੱਡੀਆਂ ਬਣਾਉਂਦੀਆਂ ਹਨ । ਇਸ ਲਈ ਗੱਡੀ ਦੀ ਟੈਂਕੀ ਵਿੱਚ ਉਸਦੀ ਅਧਿਕਤਮ ਸਮਰੱਥਾ ਤੱਕ ਪੈਟਰੋਲ ਭਰਨਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ । ਇਸਦਾ ਗਰਮੀ ਜਾਂ ਸਰਦੀ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਹੈ । ਗਰਮ ਮੌਸਮ ਦੇ ਕਾਰਨ ਪੈਟਰੋਲ ਦੀ ਟੈਂਕੀ ਵਿੱਚ ਅੱਗ ਨਹੀਂ ਲੱਗਦੀ ।

ਅਕਸਰ ਸੋਸ਼ਲ ਮੀਡਿਆ ਉੱਤੇ ਅਜਿਹੇ ਚਾਲਬਾਜ਼ ਸੁਨੇਹਾ ਸ਼ੇਅਰ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈ । ਆਟੋਮੋਬਾਇਲ ਕੰਪਨੀਆਂ ਇੰਨਾ ਧਿਆਨ ਤਾਂ ਰੱਖਣਗੀਆਂ ਕਿ ਕਿਸੇ ਵੀ ਪ੍ਰਸਿਥੀ ਵਿੱਚ ਪ੍ਰੋਡਕਟ ਫੇਲ ਹੋਣ ਦੇ ਕਾਰਨ ਕਿਸੇ ਨੂੰ ਨੁਕਸਾਨ ਨਾ ਹੋਵੇ । ਪਰ ਹੁਣ ਇਸ ਵਟਸਐਪ ਯੂਨੀਵਰਸਿਟੀ ਦਾ ਕੀ ਕੀਤਾ ਜਾਵੇ ਜਿੱਥੇ ਅਜਿਹੇ ਮੈਸੇਜ ਸ਼ੇਅਰ ਕੀਤੇ ਜਾ ਰਹੇ ਹਨ ।

Leave a Reply

Your email address will not be published. Required fields are marked *

%d bloggers like this: