ਪੇਟੀਐੱਮ ਦਾ ਦਾਅਵਾ, ਗ੍ਰਾਹਕਾਂ ਨੇ ਕੀਤੀ 6.15 ਲੱਖ ਰੁਪਏ ਦੀ ਧੋਖਾਧੜੀ

ਪੇਟੀਐੱਮ ਦਾ ਦਾਅਵਾ, ਗ੍ਰਾਹਕਾਂ ਨੇ ਕੀਤੀ 6.15 ਲੱਖ ਰੁਪਏ ਦੀ ਧੋਖਾਧੜੀ

ਨਵੀਂ ਦਿੱਲੀ, 16 ਦਸੰਬਰ (ਏਜੰਸੀ): ਡਿਜੀਟਲ ਵਾਲੇਟ ਕੰਪਨੀ ਪੇਟੀਐੱਮ ਨੂੰ ਉਸਦੇ ਹੀ 15 ਗ੍ਰਾਹਕਾਂ ਨੇ ਕਥਿਤ ਤੌਰ ‘ਤੇ 6.15 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਕੰਪਨੀ ਦੀ ਸ਼ਿਕਾਇਤ ‘ਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਅਨੌਖੀ ਗੱਲ ਹੈ ਕਿ ਸੀ. ਬੀ. ਆਈ. ਨੇ ਕਿਸੇ ਪ੍ਰਾਈਵੇਟ ਕੰਪਨੀ ਦੀ ਸ਼ਿਕਾਇਤ ‘ਤੇ ਹੀ ਐੱਫ. ਆਈ. ਆਰ. ਦਰਜ ਕਰ ਲਈ ਕਿਉਂਕਿ ਆਮ ਤੌਰ ‘ਤੇ ਉਹ ਕੇਂਦਰ ਸਰਕਾਰ, ਸੁਪਰੀਮ ਕੋਰਟ ਜਾਂ ਕਿਸੇ ਹਾਈ ਕੋਰਟ ਦੇ ਨਿਰਦੇਸ਼ ‘ਤੇ ਹੀ ਅਜਿਹਾ ਕਦਮ ਚੁੱਕਦੀ ਹੈ। ਸੀ. ਬੀ. ਆਈ. ਦੇ ਬੁਲਾਰੇ ਤੋਂ ਜਦੋਂ ਪੁੱਛਿਆ ਗਿਆ ਕਿ ਪਹਿਲਾਂ ਹੀ ਕਰਮਚਾਰੀਆਂ ਦੀ ਕਮੀ ਨਾਲ ਜੁਝ ਰਹੀ ਇਸ ਜਾਂਚ ਏਜੰਸੀ ਨੇ ਇਸ ਕੇਸ ਨੂੰ ਕਿਉਂ ਹੱਥਾਂ ‘ਚ ਲਿਆ ਹੈ ਤਾਂ ਉਸਨੇ ਕਿਹਾ, ”ਏਜੰਸੀ ਦਿੱਲੀ ਖੇਤਰ ‘ਚ ਸੂਚਨਾ ਤਕਨਾਲੋਜੀ ਕਾਨੂੰਨ ਦੇ ਤਹਿਤ ਨਿੱਜੀ ਵਿਅਕਤੀਆਂ ਖਿਲਾਫ ਵੀ ਮਾਮਲੇ ਦਰਜ ਕਰ ਸਕਦੀ ਹੈ।”
ਸੀ. ਬੀ. ਆਈ. ਨੇ ਕੱਲ ਦਰਜ ਰਿਪੋਰਟ ‘ਚ 15 ਗ੍ਰਾਹਕਾਂ ਅਤੇ ਪੇਟੀਐੱਮ ਦੇ ਅਣਪਛਾਤੇ ਵਿਅਕਤੀਆਂ ਨੂੰ ਸ਼ੱਕੀ ਦੱਸਿਆ ਹੈ। ਜਿਨ੍ਹਾਂ ਗ੍ਰਾਹਕਾਂ ਨੂੰ ਰਿਪੋਰਟ ‘ਚ ਸ਼ੱਕੀ ਦੱਸਿਆ ਗਿਆ ਹੈ, ਉਹ ਫੋਨ ‘ਤੇ ਗੱਲ ਨਹੀਂ ਕਰ ਰਹੇ ਹਨ। ਅਜਿਹੇ ਕੁਝ ਗ੍ਰਾਹਕਾਂ ਦੇ ਨੰਬਰ ਨੈਟਵਰਕ ਤੋਂ ਬਾਹਰ ਵੀ ਦੱਸਿਆ ਜਾ ਰਹੇ ਹਨ। ਸੀ. ਬੀ. ਆਈ. ਨੇ ਦਿੱਲੀ ਦੇ ਕਾਲਕਾਜੀ, ਗੋਵਿੰਦਪੁਰੀ ਅਤੇ ਸਾਕੇਤ ‘ਚ ਰਹਿਣ ਵਾਲੇ 15 ਗ੍ਰਾਹਕਾਂ ਅਤੇ ਪੇਟੀਐੱਮ ਦੀ ਸਹਿਯੋਗੀ ਕੰਪਨੀ ਵਨ-97 ਕਮਨਿਊਕੇਸ਼ਨ ਦੇ ਅਣਪਛਾਤੇ ਅਧਿਕਾਰੀਆਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ। ਸ਼ਿਕਾਇਤ ਅਨੁਸਾਰ ਗ੍ਰਾਹਕਾਂ ਨੂੰ ਸਮਾਨ ਦਿੱਤਾ ਗਿਆ। ਇਸਦੇ ਬਾਵਜੂਦ ਉਨ੍ਹਾਂ ਨੂੰ ਰਿਫੰਡ ਕੀਤਾ ਗਿਆ। ਯਾਨੀ ਗ੍ਰਾਹਕਾਂ ਨੂੰ ਉਨ੍ਹਾਂ ਦੇ ਆਰਡਰ ਦਾ ਸਮਾਨ ਵੀ ਮਿਲਿਆ ਅਤੇ ਰਿਫੰਡ ਵੀ। ਕੰਪਨੀ ਨੂੰ ਲੱਗਦਾ ਹੈ ਕਿ ਇਸ ‘ਚ ਗੜਬੜ ਹੈ ਅਤੇ ਜਾਣ ਬੁਝ ਕੇ ਅਜਿਹਾ ਕਰਕੇ ਕੰਪਨੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਨ੍ਹਾਂ ਗ੍ਰਾਹਕਾਂ ਨੂੰ 6.15 ਲੱਖ ਰੁਪਏ ਦਾ ਰਿਫੰਡ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: